ਗਗਨ ਹਰਗੁਣ, ਬਰਨਾਲਾ, 9 ਨਵੰਬਰ 2023
ਬਰਨਾਲਾ ਸਿਵਲ ਪ੍ਰਸ਼ਾਸਨ ਅਤੇ ਪੁਲਿਸ ਵਿਭਾਗ ਦੀਆਂ ਟੀਮਾਂ ਨੇ ਵੱਖ ਵੱਖ ਪਿੰਡਾਂ ‘ਚ ਪੁੱਜ ਕੇ ਝੋਨੇ ਦੀ ਪਰਾਲੀ ਨੂੰ ਲੱਗੀ ਅੱਗ ਬੁਝਵਾਈ ਅਤੇ ਨਾਲ ਹੀ ਕਿਸਾਨਾਂ ਨੂੰ ਅੱਗ ਨਾ ਲਗਾਉਣ ਸਬੰਧੀ ਪ੍ਰੇਰਿਤ ਕੀਤਾ। ਇਸ ਸਬੰਧੀ ਵਧੇਰੀ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਬਰਨਾਲਾ ਸ਼੍ਰੀਮਤੀ ਪੂਨਮਦੀਪ ਕੌਰ ਨੇ ਦੱਸਿਆ ਕਿ ਅੱਗ ਦੀਆਂ ਘਟਨਾਵਾਂ ਉੱਤੇ ਕਾਬੂ ਪਾਉਣ ਲਈ ਨਿਰੰਤਰ ਸਿਵਲ ਅਤੇ ਪੁਲਿਸ ਪ੍ਰਸ਼ਾਸਨ ਦੀਆਂ ਟੀਮਾਂ ਕੰਮ ਕਰ ਰਹੀਆਂ ਹਨ। ਉਨ੍ਹਾਂ ਦੱਸਿਆ ਕਿ ਇਹ ਟੀਮਾਂ ਨਾ ਸਿਰਫ ਅੱਗ ਉੱਤੇ ਕਾਬੂ ਪਾਉਣ ‘ਚ ਮਦਦ ਕਰ ਰਹੀਆਂ ਹਨ ਬਲਕਿ ਕਿਸਾਨਾਂ ਦਾ ਤਾਲਮੇਲ ਖੇਤੀਬਾੜੀ ਵਿਭਾਗ ਨਾਲ ਕਰਵਾ ਰਹੀਆਂ ਹਨ ਤਾਂ ਜੋ ਪਰਾਲੀ ਪ੍ਰਬੰਧਨ ਸਬੰਧੀ ਉਨ੍ਹਾਂ ਨੂੰ ਸੰਦ ਦਿੱਤੇ ਜਾਣ।
ਉਨ੍ਹਾਂ ਦੱਸਿਆ ਕਿ ਸਾਰੇ ਮਾਲ ਮਹਿਕਮੇ, ਖੇਤੀਬਾੜੀ, ਸਹਿਕਾਰੀ ਸਭਾਵਾਂ ਆਦਿ ਦੇ ਮੁਲਾਜ਼ਮ ਇਸ ਕੰਮ ਵਿਚ ਵੱਧ ਚੜ੍ਹ ਕੇ ਆਪਣਾ ਯੋਗਦਾਨ ਪਾ ਰਹੇ ਹਨ। ਜ਼ਿਲ੍ਹਾ ਪੁਲਿਸ ਮੁੱਖੀ ਸ੍ਰੀ ਸੰਦੀਪ ਮਲਿਕ ਨੇ ਦੱਸਿਆ ਕਿ ਪੁਲਿਸ ਅਫ਼ਸਰ ਅਤੇ ਕਰਮਚਾਰੀ ਨਿਰੰਤਰ ਪਿੰਡਾਂ ’ਚ ਆਪਣਾ ਕੰਮ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਪਰਾਲੀ ਪ੍ਰਬੰਧਨ ਸਬੰਧੀ ਸਥਾਪਤ ਕੀਤੇ ਗਏ ਕੰਟਰੋਲ ਰੂਮ ਤੋਂ ਪ੍ਰਾਪਤ ਵੇਰਵਿਆਂ ਮੁਤਾਬਕ ਪਿੰਡਾਂ ‘ਚ ਪੁੱਜ ਕੇ ਅੱਗ ਬੁਝਾਉਣ ਅਤੇ ਕਿਸਾਨਾਂ ਨੂੰ ਜਾਗਰੂਕ ਕਰਨ ਦਾ ਕੰਮ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਐੱਸ. ਪੀ, ਡੀ. ਐੱਸ. ਪੀ ਅਤੇ ਹੋਰ ਅਫ਼ਸਰ ਅਤੇ ਕਰਮਚਾਰੀ ਇਸ ਵਿੱਚ ਮਿਹਨਤ ਕਰ ਰਹੇ ਹਨ।
ਵਧੀਕ ਡਿਪਟੀ ਕਮਿਸ਼ਨਰ ਸਤਵੰਤ ਸਿੰਘ ਅਤੇ ਪੁਲਿਸ ਟੀਮ ਵੱਲੋਂ ਪਿੰਡ ਮੂੰਮ, ਮਹਿਲ ਕਲਾਂ, ਧਨੇਰ ਆਦਿ ਵਿਖੇ ਪੁੱਜ ਕਿ ਕਿਸਾਨਾਂ ਨੂੰ ਅੱਗ ਨਾ ਲਗਾਉਣ ਲਈ ਜਾਗਰੂਕ ਕੀਤਾ ਗਿਆ। ਇਸੇ ਤਰ੍ਹਾਂ ਉੱਪ ਮੰਡਲ ਮਜਿਸਟ੍ਰੇਟ ਬਰਨਾਲਾ ਗੋਪਾਲ ਸਿੰਘ ਅਤੇ ਪੁਲਸ ਟੀਮ ਵੱਲੋਂ ਪਿੰਡ ਭੂਰੇ, ਕੁੱਬੇ, ਅੱਤਰ ਸਿੰਘ ਵਾਲਾ, ਕਾਲੇਕੇ, ਧਨੌਲਾ, ਭੈਣੀ, ਫਤਹਿਗੜ੍ਹ ਛੰਨਾ, ਭੈਣੀ ਜੱਸਾ, ਜਵੰਧਾ ਪਿੰਡੀ, ਅਸਪਾਲ ਕਲਾਂ ਆਦਿ ਵਿਖੇ ਮੌਕੇ ਉੱਤੇ ਪੁੱਜ ਕੇ ਝੋਨੇ ਦੀ ਪਰਾਲੀ ਨੂੰ ਲਗੀ ਅੱਗ ਬੁਝਵਾਈ ਅਤੇ ਨਾਲ ਹੀ ਕਿਸਾਨਾਂ ਨੂੰ ਜਾਗਰੂਕ ਕੀਤਾ।
ਆੜ੍ਹਤੀਆਂ ਨਾਲ ਵੀ ਮੁਲਾਕਾਤ ਕੀਤੀ ਜਾ ਰਹੀ ਹੈ ਤਾਂ ਜੋ ਉਹ ਕਿਸਾਨਾਂ ਨੂੰ ਅੱਗ ਨਾ ਲਗਾਉਣ ਸਬੰਧੀ ਜਾਗਰੂਕ ਕਰਨ। ਪੁਲਿਸ ਨੇ ਭਦੌੜ ਮੰਡੀ ਦੇ ਆੜ੍ਹਤੀਆਂ ਨਾਲ ਸੰਪਰਕ ਕਰਕੇ ਉਨ੍ਹਾਂ ਨੂੰ ਕਿਹਾ ਕਿ ਉਹ ਕਿਸਾਨਾਂ ਨੂੰ ਅੱਗ ਨਾ ਲਗਾਉਣ ਸਬੰਧੀ ਜਾਗਰੂਕ ਕਰਨ। ਜ਼ਿਲ੍ਹਾ ਪ੍ਰਸ਼ਾਸਨ ਅਤੇ ਪੁਲਿਸ ਵਿਭਾਗ ਦੀਆਂ ਟੀਮਾਂ ਪਿੰਡਾਂ ਵਿੱਚ ਪੁੱਜੀਆਂ