ਰਘਬੀਰ ਹੈਪੀ, ਬਰਨਾਲਾ 9 ਨਵੰਬਰ 2023
ਇਲਾਕੇ ਦੀ ਪ੍ਰਸਿੱਧ ਵਿੱਦਿਅਕ ਸੰਸਥਾ ਟੰਡਨ ਇੰਟਰਨੈਸ਼ਨਲ ਸਕੂਲ ਦੇ ਬੱਚਿਆਂ ਦੀ ਅੱਜ ਫਾਈਨਲ ਪ੍ਰਤੀਯੋਗਿਤਾ ਕਰਵਾਈ ਗਈ ।ਇਸ ਵਿਚ “ਰਾਮਾਇਣ” ਅਤੇ ਦੀਵਾਲੀ ਅਧਾਰਿਤ ਪ੍ਰਸ਼ਨ ਉਤਰ ਅਤੇ ਐਕਟੀਵਿਟੀ ਸ਼ਾਮਿਲ ਸੀ। ਇਸ ਦਾ ਪਹਿਲਾ ਚਰਨ ਕਲ ਹੋਇਆ ਸੀ। ਅੱਜ ਫਾਈਨਲ ਵਿਚ ਦੋ ਹਾਊਸ ਐਮਾਜੋਨ ਅਤੇ ਥੇਮਜ਼ ਹਾਊਸ ਨੇ ਭਾਗ ਲਿਆ। ਜਿਸ ਵਿੱਚ ਹਾਊਸ ਵਿਚੋਂ 10 ਬੱਚੇ ਇਸ ਪ੍ਰਤੀਯੋਗਿਤਾ ਲਈ ਅਗੇ ਆਏ। ਇਸ ਪ੍ਰਤੀਯੋਗਿਤਾ ਵਿਚ 100 ਦੇ ਕਰੀਬ ਪ੍ਰਸਨ ਪੁੱਛੇ ਗਏ। ਨਾਲ ਹੀ ਬੱਚਿਆਂ ਤੋਂ ਕਰਾਫਟ ਵੀ ਕਰਵਾਇਆ ਗਿਆ। ਜਿਸ ਵਿਚ ਬੱਚਿਆਂ ਤੋਂ ਤੀਰ ਕਮਾਨ ਬਣਵਾਏ ਗਏ। ਇਸ ਤੀਰ ਕਮਾਨ ਨੂੰ ਪਰਖਿਆ ਗਿਆ। ਕਿ ਕਿਸ ਦਾ ਸਬ ਤੋਂ ਸਟੀਕ ਹੈ। ਜਿਸ ਵਿਚ ਐਮਾਜੋਨ ਹਾਊਸ ਨੇ ਬੱਚਿਆਂ ਨੇ ਜਿੱਤ ਹਾਸਿਲ ਕੀਤੀ।
ਸਕੂਲ ਪ੍ਰਿੰਸੀਪਲ ਡਾਕਟਰ ਸ਼ਰੂਤੀ ਸ਼ਰਮਾ ਅਤੇ ਵਾਇਸ ਪ੍ਰਿੰਸੀਪਲ ਸ਼ਾਲਿਨੀ ਕੌਸ਼ਲ ਨੇ ਬੱਚਿਆਂ ਨੂੰ ਵਧਾਈ ਦਿਤੀ ਅਤੇ ਦੱਸਿਆ ਕਿ ਇਸ ਪ੍ਰਤੀਯੋਗਤਾ ਦਾ ਮਕਸਦ ਬੱਚਿਆਂ ਨੂੰ ਆਪਣੇ ਪੁਰਾਤਨ ਇਤਿਸ਼ਾਸ ਨਾਲ ਜੋੜਨਾ ਜੋ ਅੱਜ ਦੇ ਯੁਗ ਦੇ ਬੱਚੇ ਭੁੱਲ ਰਹੇ ਹਨ । ਪੁਰਤਾਨ ਇਤਿਹਾਸ ਬੱਚਿਆਂ ਨੂੰ ਹਰ ਮਾੜੇ ਕੰਮ ਤੋਂ ਬਚਨ ਦੀ ਸ਼ਿਖਿਆ ਦਿੰਦਾ ਹੈ। ਸਾਡੇ ਇਤਿਹਾਸ ਨੂੰ ਸਾਨੂੰ ਭੁਲਣਾ ਨਹੀਂ ਚਾਹੀਂਦਾ ਹੈ।
ਵਾਇਸ ਪ੍ਰਿੰਸੀਪਲ ਸ਼ਾਲਿਨੀ ਕੌਸ਼ਲ ਨੇ ਕਿਹਾ ਕਿ ਜਰਨਲ ਨੌਲਿਜ ਪ੍ਰਤੀਯੋਗਤਾ ਵਿੱਚ ਭਾਗ ਲੈਣ ਨਾਲ ਬੱਚਿਆਂ ਦਾ ਮਨੋਬਲ ਵਿੱਚ ਵਾਧਾ ਹੁੰਦਾ ਹੈ ਅਤੇ ਆਤਮਿਕ ਵਿਕਾਸ ਹੁੰਦਾ ਹੈ । ਇਸ ਪ੍ਰਕਾਰ ਦੀ ਪ੍ਰਤੀਯੋਗਤਾ ਵਿਚ ਬੱਚਿਆਂ ਨੂੰ ਜਰੂਰ ਭਾਗ ਲੈਣਾ ਚਾਹੀਂਦਾ ਹੈ। ਤਾਂ ਜੋ ਵਿਦਿਆਰਥੀ ਅਪਣੇ ਅੰਦਰ ਛੁਪੀ ਅਪਣੀ ਕਾਬਲੀਅਤ ਨੂੰ ਪਹਿਚਾਣਨ ਇਹ ਸਭ ਤੋਂ ਜਰੂਰੀ ਹੈ। ਸਕੂਲ ਦੇ ਐਮ ਡੀ ਸ਼੍ਰੀ ਸ਼ਿਵ ਸਿੰਗਲਾ ਜੀ ਨੇ ਕਿਹਾ ਕਿ ਟੰਡਨ ਸਕੂਲ ਬੱਚਿਆਂ ਦੇ ਸਰਵਪੱਖੀ ਵਿਕਾਸ ਵਿਚ ਹਮੇਸ਼ਾ ਲੱਗਿਆ ਰਹੇਗਾ। ਚਾਹੇ ਵੱਖ- ਵੱਖ ਖੇਡਾਂ ਹੋਣ ਜਾਂ ਫਿਰ ਆਧੁਨਿਕ ਟੈਕਨੋਲੋਗੀ ਨਾਲ ਬੱਚਿਆਂ ਨੂੰ ਪੜਾਉਣਾ ਹੋਵੇ । ਟੰਡਨ ਸਕੂਲ ਇਕ ਉੱਜਵਲ ਭੱਵਿਖ ਬੱਚਿਆਂ ਨੂੰ ਦੇਣ ਲਈ ਸਮੇਂ -ਸਮੇਂ ਉੱਪਰ ਚੰਗੇ ਉਪਰਾਲੇ ਕਰਦਾ ਰਹੇਗਾ