ਪੰਜਾਬ ਹੈਂਡੀਕਰਾਫਟ ਫੈਸਟੀਵਲ ਦਾ ਉਦੇਸ਼ ਹੋ ਰਿਹਾ ਸਫਲ ਸਾਬਿਤ

Advertisement
Spread information

ਬਿੱਟੂ ਜਲਾਲਾਬਾਦੀ, ਫਾਜ਼ਿਲਕਾ 8 ਨਵੰਬਰ 2023

      ਫਾਜ਼ਿਲਕਾ ਦੇ ਪ੍ਰਤਾਪ ਬਾਗ ਵਿਖੇ ਲਗਾਏ ਜਾ ਰਹੇ ਪੰਜਾਬ ਹੈਂਡੀਕਰਾਫਟ ਫੈਸਟੀਵਲ ਦੇ ਦੂਜੇ ਦਿਨ ਦੀ ਸ਼ਾਮ ਲੋਕਾਂ ਦੇ ਚਿਹਰਿਆਂ *ਤੇ ਮੁਸਕਾਨਾਂ ਲਿਆਉਂਦੀ ਅਤੇ ਰੋਣਕਾਂ ਨਾਲ ਭਰਪੂਰ ਰਹੀ। ਇਸ ਬੀਤੀ ਸ਼ਾਮ ਨੇ ਸਮੂਹ ਹਾਜਰੀਨ ਨੂੰ ਨਚਣ *ਤੇ ਮਜ਼ਬੂਰ ਕਰ ਦਿੱਤਾ। ਦੂਜੇ ਦਿਨ ਦੇ ਪ੍ਰੋਗਰਾਮ ਦੌਰਾਨ ਮੁੱਖ ਮਹਿਮਾਨ ਵਜੋਂ ਫਾਜ਼ਿਲਕਾ ਦੇ ਵਿਧਾਇਕ ਸ. ਨਰਿੰਦਰ ਪਾਲ ਸਿੰਘ ਸਵਨਾ ਪਹੁੰਚੇ ਸਨ। ਇਸ ਮੌਕੇ ਜ਼ਿਲ੍ਹਾ ਤੇ ਸੈਸ਼ਨ ਜੱਜ ਮੈਡਮ ਜਤਿੰਦਰ ਕੌਰ, ਡਿਪਟੀ ਕਮਿਸ਼ਨਰ ਡਾ. ਸੇਨੂ ਦੁੱਗਲ, ਜ਼ਿਲ੍ਹਾ ਪੁਲਿਸ ਮੁੱਖੀ ਸ. ਮਨਜੀਤ ਸਿੰਘ ਢੇਸੀ ਅਤੇ ਵਧੀਕ ਡਿਪਟੀ ਕਮਿਸ਼ਨਰ ਸ. ਰਵਿੰਦਰ ਸਿੰਘ ਅਰੋੜਾ ਵਿਸ਼ੇਸ਼ ਤੌਰ *ਤੇ ਮੌਜੂਦ ਸਨ।
     ਪੋ੍ਰਗਰਾਮ ਦੀ ਸ਼ੁਰੂਆਤ ਵਿਧਾਇਕ ਫਾਜ਼ਿਲਕਾ ਸ੍ਰੀ ਨਰਿੰਦਰ ਪਾਲ ਸਿੰਘ ਸਵਨਾ ਨੇ ਜਯੋਤੀ ਪ੍ਰਜਲਿਤ ਕਰਕੇ ਕੀਤੀ। ਇਸ ਮੌਕੇ ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਫਾਜ਼ਿਲਕਾ ਵਿਖੇ ਆਯੋਜਿਤ ਕੀਤੇ ਜਾ ਰਹੇ ਪੰਜਾਬ ਹੈਂਡੀਕਰਾਫਟ ਫੈਸਟੀਵਲ ਦਾ ਉਦੇਸ਼ ਸਫਲ ਸਾਬਿਤ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ ਸਰਹੱਦੀ ਇਲਾਕੇ ਵਿਚ ਫੈਸਟੀਵਲ ਹੋਣ ਨਾਲ ਜਿਥੇ ਵੱਖ—ਵੱਖ ਰਾਜਾਂ ਤੋਂ ਆਏ ਸ਼ਿਲਪਕਾਰਾਂ ਦੀਆਂ ਕਲਾਵਾਂ ਅਤੇ ਖੂਬਸੂਰਤੀ ਦਾ ਨਜਾਰਾ ਦੇਖਣ ਨੂੰ ਮਿਲ ਰਿਹਾ ਉਥੇ ਦੁਸਰੇ ਰਾਜਾਂ ਦੇ ਸਭਿਆਚਾਰ ਤੋਂ ਵੀ ਲੋਕ ਜਾਣੂੰ ਹੋ ਰਹੇ ਹਨ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਉਲੀਕੇ ਗਏ ਇਸ ਫੈਸਟੀਵਲ ਨਾਲ ਸਰਹੱਦੀ ਜ਼ਿਲ੍ਹਾ ਫਾਜ਼ਿਲਕਾ ਵਿਚ ਪ੍ਰਯਟਨ ਦੀਆਂ ਸੰਭਾਵਨਾਵਾਂ ਬਣੀਆਂ ਹਨ।
       ਪੰਜਾਬ ਦੇ ਪ੍ਰਸਿੱਧ ਪੰਜਾਬੀ ਗੀਤਕਾਰ ਦੇਬੀ ਮਖਸੂਸਪੂਰੀ ਵੱਲੋ ਆਪਣੇ ਗੀਤਾਂ ਅਤੇ ਬੋਲੀਆਂ ਨਾਲ ਪ੍ਰੋਗਰਾਮ ਦੀ ਸ਼ਾਮ ਨੂੰ ਚਾਰ—ਚੰਨ ਲਗਾ ਦਿੱਤੇ ਤੇ ਸਭਨਾਂ ਨੁੰ ਆਪਣੇ ਗੀਤਾਂ ਲਾਲ ਬੰਨੀ ਰਖਿਆ। ਗੀਤਕਾਰ ਦੇ ਗੀਤਾਂ ਨੇ ਸਭਨੂੰ ਧਿਰਕਣ *ਤੇ ਮਜਬੂਰ ਕਰ ਦਿੱਤਾ, ਇਥੋਂ ਤੱਕ ਕਿ ਫਾਜ਼ਿਲਕਾ ਦੇ ਵਿਧਾਇਕ ਸ੍ਰੀ ਨਰਿੰਦਰ ਪਾਲ ਸਿੰਘ ਸਵਨਾ ਸਮੇਤ ਹੋਰ ਅਧਿਕਾਰੀ ਵੀ ਨਚਣ ਤੋਂ ਬਿਨਾਂ ਨਹੀਂ ਰਹਿ ਸਕੇ।ਇਸ ਤੋਂ ਇਲਾਵਾ ਇਕ ਛੋਟੇ ਬਚੇ ਵੱਲੋਂ ਭੰਗੜਾ ਪੇਸ਼ ਕੀਤਾ ਗਿਆ ਜਿਸ ਨੇ ਹਾਜਰੀਨ ਦੇ ਮਨਾਂ ਨੁੰ ਮੋਹ ਲਿਆ।
ਹੱਥਾਂ ਨਾਲ ਤਿਆਰ ਕੀਤੀਆਂ ਵਸਤਾਂ ਦੀ ਕਲਾ ਨੂੰ ਲੋਕਾਂ ਤੱਕ ਉਜਾਗਰ ਕਰਨ ਲਈ ਉਲੀਕੇ ਗਏ ਪੰਜਾਬ ਹੈਂਡੀਕਰਾਫਟ ਫੈਸਟੀਵਲ ਦੇ ਦੂਜੇ ਦਿਨ ਸਟਾਲਾਂ *ਤੇ ਇਕਠ ਦੇਖਣ ਨੁੰ ਮਿਲਿਆ ਤੇ ਲੋਕਾਂ ਵੱਲੋਂ ਖਰੀਦਦਾਰੀ ਕੀਤੀ ਗਈ। ਹੱਥਦਸਤੀ ਵਸਤਾਂ ਦੀ ਅਹਿਮੀਅਤ ਨੂੰ ਬਰਕਰਾਰ ਰੱਖਣ ਲਈ ਲੋਕਾਂ ਅੰਦਰ ਕਾਫੀ ਉਤਸ਼ਾਹ ਸੀ।ਪ੍ਰੋਗਰਾਮ ਦੌਰਾਨ ਸਟੇਜ਼ ਦਾ ਸੰਚਾਲਨ ਪ੍ਰਿੰਸੀਪਲ ਪੰਕਜ ਧਮੀਜਾ, ਰਵੀ ਖੁਰਾਣਾ, ਰੀਪੂ ਝਾਂਬ ਵੱਲੋਂ ਕੀਤਾ ਗਿਆ।ਪੰਜਾਬੀਅਤ ਨੂੰ ਸੁਸ਼ੋਭਿਤ ਕਰਦਿਆਂ ਮੁੱਖ ਮਹਿਮਾਨਾਂ ਨੂੰ ਸਨਮਾਨ ਚਿੰਨ ਭੇਂਟ।
      ਇਸ ਮੌਕੇ ਸਕੱਤਰ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਅਮਨਦੀਪ ਸਿੰਘ, ਖੁਸ਼ਬੂ, ਜੁਡੀਸ਼ਰੀ ਤੋਂ ਜੱਜ ਸਾਹਿਬਾਨ, ਗ੍ਰੈਜੂਏਟ ਵੈਲਫੇਅਰ ਐਸੋਸੀਏਸ਼ਨ ਤੋਂ ਸ੍ਰੀ ਨਵਦੀਪ ਅਸੀਜਾ, ਰੀਤੀਸ਼ ਕੁਕੜ, ਜ਼ਸਵਿੰਦਰ ਚਾਵਲਾ, ਪਾਰਸ ਕਟਾਰੀਆ, ਅੰਕੁਸ਼ ਗਰੋਵਰ, ਪਰਮਿੰਦਰ ਸਿੰਘ ਜੱਸਲ, ਰਾਜੀਵ ਚੋਪੜਾ ਅਤੇ ਹੋਰ ਅਧਿਕਾਰੀ ਮੌਜੂਦ ਸਨ।

Advertisement
Advertisement
Advertisement
Advertisement
Advertisement
Advertisement
error: Content is protected !!