ਪ੍ਰਦੁਸ਼ਣ ਮੁਕਤ ਜਿ਼ਲ੍ਹਾ ਅਤੇ ਖੁਸ਼ਹਾਲ ਕਿਸਾਨ ਸਾਡਾ ਟੀਚਾ—ਡੀ.ਸੀ

Advertisement
Spread information
ਬਿੱਟੂ ਜਲਾਲਾਬਾਦੀ, ਫਾਜਿ਼ਲਕਾ 17 ਅਕਤੂਬਰ 2023
      ਫਾਜਿ਼ਲਕਾ ਜਿ਼ਲ੍ਹੇ ਦੇ ਮਿਹਨਤੀ ਕਿਸਾਨਾਂ ਦੇ ਸਾਥ ਨਾਲ ਜਿ਼ਲ੍ਹਾ ਪ੍ਰਸ਼ਾਸਨ ਜਿ਼ਲ੍ਹੇ ਨੂੰ ਪਰਾਲੀ ਸਾੜਨ ਦੀ ਕੁਪ੍ਰਥਾ ਤੋਂ ਮੁਕਤ ਕਰਨ ਲਈ ਉਪਰਾਲੇ ਕਰ ਰਿਹਾ ਹੈ। ਜਿ਼ਲ੍ਹੇ ਦੇ ਡਿਪਟੀ ਕਮਿਸ਼ਨਰ ਡਾ: ਸੇਨੂ ਦੁੱਗਲ ਨੇ ਕਿਹਾ ਕਿ ਜਿ਼ਲ੍ਹੇ ਨੂੰ ਪ੍ਰਦੁ਼ਸ਼ਣ ਮੁਕਤ ਰੱਖਣਾ ਅਤੇ ਜਿ਼ਲ੍ਹੇ ਦੇ ਕਿਸਾਨਾਂ ਦੀ ਖੁ਼ਸਹਾਲੀ ਅਤੇ ਤਰੱਕੀ ਹੀ ਸਾਡਾ ਟੀਚਾ ਹੈ।
          ਡਿਪਟੀ ਕਮਿਸ਼ਨਰ ਡਾ: ਸੇਨੂ ਦੁੱਗਲ ਨੇ ਕਿਹਾ ਕਿ ਸਾਡੇ ਕਿਸਾਨ ਵੀ ਇਸ ਮੁਹਿੰਮ ਵਿਚ ਸਾਡਾ ਸਾਥ ਦੇ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਪਰਾਲੀ ਵਿਚ ਖੁਰਾਕੀ ਤੱਤਾਂ ਦੇ ਮਹੱਤਵ ਤੋਂ ਕਿਸਾਨਾਂ ਨੂੰ ਜਾਣੂ ਕਰਵਾਇਆ ਜਾ ਰਿਹਾ ਹੈ ਤਾਂ ਜੋ ਉਹ ਇਸਦੇ ਪੋਸ਼ਕ ਤੱਤਾਂ ਨੂੰ ਸਾੜਨ ਦੀ ਬਜਾਏ ਕਿਸਾਨ ਵੀਰ ਇਸਨੂੰ ਖੇਤ ਵਿਚ ਹੀ ਮਿਲਾ ਕੇ ਆਪਣੀ ਜਮੀਨ ਦੀ ਉਪਜਾਊ ਸ਼ਕਤੀ ਵਧਾ ਸਕਨ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ਪਰਾਲੀ ਨੂੰ ਜਦ ਖੇਤ ਵਿਚ ਮਿਲਾ ਦਿੱਤਾ ਜਾਂਦਾ ਹੈ ਤਾਂ ਇਸ ਨਾਲ ਜਮੀਨ ਵਿਚ ਕਾਰਬਨਿਕ ਮਾਦਾ ਵੱਧਦਾ ਹੈ ਅਤੇ ਇਸਦਾ ਸਿੱਧਾ ਅਸਰ ਜਮੀਨ ਦੀ ਉਪਜਾਊ ਸ਼ਕਤੀ ਤੇ ਪੈਂਦੀ ਹੈ।          ਇਸ ਲਈ ਜਿੱਥੇ ਖੇਤੀਬਾੜੀ ਅਤੇ ਕਿਸਾਨ ਸਿਖਲਾਈ ਵਿਭਾਗ ਵੱਲੋਂ ਪਿੰਡ ਪਿੰਡ ਕੈਂਪ ਲਗਾ ਕੇ ਕਿਸਾਨਾਂ ਨੂੰ ਪਰਾਲੀ ਸੰਭਾਲ ਦੇ ਤਰੀਕਿਆਂ ਦੀ ਜਾਣਕਾਰੀ ਦਿੱਤੀ ਜਾ ਰਹੀ ਹੈ ਉਥੇ ਹੀ ਵਾਤਾਵਰਨ ਮਿੱਤਰ ਦੇ ਰੂਪ ਵਿਚ ਜਿ਼ਲ੍ਹੇ ਦੇ ਵਿਦਿਆਰਥੀ ਵੀ ਆਪਣੇ ਮਾਪਿਆਂ ਨੂੰ ਪਰਾਲੀ ਨਾ ਸਾੜਨ ਲਈ ਪ੍ਰੇਰਿਤ ਕਰ ਰਹੇ ਹਨ।
         ਇਸਤੋਂ ਬਿਨ੍ਹਾਂ ਪੰਜਾਬ ਸਰਕਾਰ ਵੱਲੋਂ ਨਵੀਂਆਂ ਮਸ਼ੀਨਾਂ ਵੀ ਉਪਲਬੱਧ ਕਰਵਾਈਆਂ ਗਈਆਂ ਹਨ ਜਿਸਤੇ ਸਰਕਾਰ ਨੇ 50 ਤੋਂ 80 ਫੀਸਦੀ ਸਬਸਿਡੀ ਦਿੱਤੀ ਗਈ ਹੈ। ਇੰਨ੍ਹਾਂ ਤੇ ਪਹਿਲਾਂ ਤੋਂ ਉਪਲਬੱਧ ਮਸ਼ੀਨਾਂ ਦੀਆਂ ਸੂਚੀਆਂ ਪਿੰਡਾਂ ਵਿਚ ਲਗਾਈਆਂ ਗਈਆਂ ਹਨ ਤਾਂ ਜ਼ੋ ਪਰਾਲੀ ਦੀ ਸੰਭਾਲ ਲਈ ਇੰਨ੍ਹਾਂ ਮਸ਼ੀਨਾਂ ਨੂੰ ਕਿਸਾਨ ਕਿਰਾਏ ਤੇ ਲੈ ਸਕਨ।
         ਇਸਤੋਂ ਬਿਨ੍ਹਾਂ ਹਰੇਕ ਪਿੰਡ ਲਈ ਇਕ ਨੋਡਲ ਅਫ਼ਸਰ ਨਿਯੁਕਤ ਕੀਤਾ ਗਿਆ ਹੈ ਜ਼ੋ ਕਿ ਪਿੰਡ ਪੱਧਰ ਤੇ ਕਿਸਾਨਾਂ ਦਾ ਮਾਰਗ ਦਰਸ਼ਨ ਕਰਦਾ ਹੈ ਅਤੇ ਜ਼ੇਕਰ ਕੋਈ ਅੱਗ ਲਗਾਏਗਾ ਤਾਂ ਉਸਦੀ ਪੜਤਾਲ ਕਰਕੇ ਮੌਕੇ ਤੇ ਕਾਰਵਾਈ ਕਰੇਗਾ।ਇਸਤੋਂ ਬਿਨ੍ਹਾਂ ਪਰਾਲੀ ਸਾੜਨ ਵਾਲਿਆਂ ਦੇ ਅਸਲਾ ਲਾਇਸੈਂਸ ਰੱਦ ਕਰਨ, ਪਰਾਲੀ ਸਾੜਨ ਵਾਲੇ ਨੰਬਰਦਾਰਾਂ ਦੀ ਨੰਬਰਦਾਰੀ ਮੁੱਅਤਲ ਕਰਨ ਵਰਗੇ ਸਖ਼ਤ ਫੈਸਲੇ ਵੀ ਕੀਤੇ ਗਏ ਹਨ।
         ਡਿਪਟੀ ਕਮਿਸ਼ਨਰ ਡਾ: ਸੇਨੂ ਦੁੱਗਲ ਨੇ ਜਿ਼ਲ੍ਹੇ ਦੇ ਕਿਸਾਨਾਂ ਨੂੰ ਇਸ ਸੰਬੰਧੀ ਅਪੀਲ ਕੀਤੀ ਹੈ ਕਿ ਉਹ ਆਪਣੇ ਜਿ਼ਲ੍ਹੇ ਨੂੰ ਪ੍ਰਦੁਸ਼ਣ ਮੁਕਤ ਰੱਖਣ ਅਤੇ ਆਪਣੀਆਂ ਜਮੀਨਾਂ ਦੇ ਪੋਸ਼ਕ ਤੱਤ ਨਾ ਸਾੜਨ ਦੀ ਇਸ ਮੁਹਿੰਮ ਦਾ ਹਿੱਸਾ ਬਣਨ। ਉਨ੍ਹਾਂ ਨੇ ਕਿਹਾ ਕਿ ਪਰਾਲੀ ਅਸਲ ਵਿਚ ਕਿਸਾਨ ਦੀ ਜਰੂਰਤ ਦੀ ਵਸਤ ਹੈ ਅਤੇ ਇਸਨੂੰ ਸਾੜਿਆ ਨਾ ਜਾਵੇ ਸਗੋਂ ਖੇਤ ਵਿਚ ਮਿਲਾ ਕੇ ਜਮੀਨ ਨੂੰ ਤਾਕਤ ਦਿੱਤੀ ਜਾਵੇ।
Advertisement
Advertisement
Advertisement
Advertisement
Advertisement
error: Content is protected !!