ਬਰਨਾਲਾ Police ਨੇ ਫੜ੍ਹ ਲਏ 3 ਹੋਰ ਲੁਟੇਰੇ,,,,,!

Advertisement
Spread information

ਹਰਿੰਦਰ ਨਿੱਕਾ , ਬਰਨਾਲਾ 29 ਸਤੰਬਰ 2023

     ਸ਼ਹਿਰ ਦੇ ਰਾਏਕੋਟ ਰੋਡ ਤੇ ਸਥਿਤ ਇੱਕ ਦੁਕਾਨ ਤੋਂ ਪਿਸਤੌਲ ਦੀ ਨੋਕ ਤੇ ਹਜਾਰਾਂ ਰੁਪਏ ਅਤੇ ਇੱਕ ਮੋਬਾਇਲ ਲੁੱਟ ਕੇ ਫਰਾਰ ਹੋਏ ਤਿੰਨ ਲੁਟੇਰਿਆਂ ਨੂੰ ਪੁਲਿਸ ਨੇ ਗਿਰਫਤਾਰ ਵੀ ਕਰ ਲਿਆ ਹੈ । ਥਾਣਾ ਸਿਟੀ 2 ਬਰਨਾਲਾ ਵਿਖੇ ਦਰਜ਼ ਕੇਸ ਵਿੱਚ ਪ੍ਰਵੀਨ ਕੁਮਾਰ ਪੁੱਤਰ ਰਾਮ ਲਾਲ ਵਾਸੀ ਰਾਏਕੋਟ ਨੇੜੇ ਰਾਧਾ ਸੁਆਮੀ ਸਤਸੰਗ ਘਰ ਬਰਨਾਲਾ ਨੇ ਦੱਸਿਆ ਕਿ 27/09/2023 ਨੂੰ ਮੈਂ ਆਪਣੇ ਘਰ ਹਾਜਰ ਸੀ ਅਤੇ ਮੇਰਾ ਲੜਕਾ ਧੀਰਜ ਸਿੰਗਲਾ ਦੁਕਾਨ ਪਰ ਹਾਜਰ ਸੀ । ਇਸੇ ਦੌਰਾਨ ਦੁਕਾਨ ਪਰ 2 ਨਾਮਲੂਮ ਵਿਅਕਤੀ ਮੋਟਰਸਾਇਕਲ ਪਰ ਸਵਾਰ ਹੋ ਕੇ ਆਏ । ਜਿੰਨ੍ਹਾਂ ਨੇ ਬੇਟੇ ਧੀਰਜ ਸਿੰਗਲਾ ਪਾਸੋਂ ਕੂਲ਼ਲਿਪ ਅਤੇ ਜਰਦੇ ਦੀ ਮੰਗ ਕੀਤੀ। ਮੇਰੇ ਲੜਕੇ ਨੇ ਦੋਵੇ ਨਾਮਲੂਮ ਵਿਅਕਤੀਆ ਨੂੰ ਕਿਹਾ ਕਿ ਅਸੀ ਦੁਕਾਨ ਪਰ ਜਰਦਾ ਵਗੈਰਾ ਨਹੀ ਰੱਖਦੇ ਤਾਂ ਇੱਕ ਨਾਮਲੂਮ ਵਿਅਕਤੀ ਨੇ ਮੇਰੇ ਲੜਕੇ ਨੂੰ ਪਿਸਤੋਲ ਦਿਖਾ ਕੇ ਕਿਹਾ ਕਿ ਤੇਰੇ ਗੱਲੇ ਵਿੱਚ ਜਿੰਨੇ ਵੀ ਪੈਸੇ ਹਨ , ਉਹ ਕੱਢ ਕੇ ਮੇਰੇ ਅਤੇ ਮੇਰੇ ਸਾਥੀ ਦੇ ਹਵਾਲੇ ਕਰਦੇ ਤਾਂ ਫਿਰ ਇੱਕ ਨਾਮਲੂਮ ਵਿਅਕਤੀ ਨੇ ਮੇਰੇ ਲੜਕੇ ਧੀਰਜ ਸਿੰਗਲਾ ਦੇ ਕਾਊਟਰ ਪਰ ਪਏ ਮੋਬਾਇਲ ਨੂੰ ਝਪਟ ਮਾਰ ਕੇ ਪਿਸਤੋਲ ਦਿਖਾ ਕੇ ਚੁੱਕ ਲਿਆ । ਦੂਸਰੇ ਨਾਮਾਲੂਮ ਵਿਅਕਤੀ ਨੇ ਗੱਲੇ ਵਿੱਚੋ ਕਰੀਬ 5250 ਰੁਪਏ ਲੈ ਕੈ ਭੱਜ ਗਏ। ਇਹ ਪੂਰੀ ਘਟਨਾ ਸੀਸੀਟੀਵੀ ਕੈਮਰਿਆਂ ਵਿੱਚ ਕੈਦ ਹੋ ਗਈ। 

Advertisement

ਸ਼ੋਸ਼ਲ ਮੀਡੀਆ ‘ਤੇ ਪਾਈ ਵੀਡੀਓ ਤੋਂ ਪਛਾਣੇ ਗਏ ਲੁਟੇਰੇ

     ਮੁਦਈ ਮੁਕੱਦਮਾਂ ਪ੍ਰਵੀਨ ਕੁਮਾਰ ਨੇ ਦੱਸਿਆ ਕਿ ਸੀਸੀਟੀਵੀ ਕੈਮਰਿਆਂ ਵਿੱਚ ਕੈਦ ਹੋਈ ਵਾਰਦਾਤ ਦੀ ਫੁਟੇਜ਼ ਸ਼ੋਸ਼ਲ ਮੀਡੀਆ ਵਿੱਚ ਸਰਕੂਲੇਟ ਕੀਤੀ ਗਈ। ਜਿਸ ਤੋਂ ਬਾਅਦ ਲੋਕਾਂ ਨੇ ਦੋਸ਼ੀਆਂ ਦੀ ਪਛਾਣ ਕਰਕੇ,ਉਨ੍ਹਾਂ ਬਾਰੇ ਜਾਣਕਾਰੀ ਦਿੱਤੀ। ਉੱਧਰ ਪੁਲਿਸ ਨੇ ਵਾਰਦਾਤ ਤੋਂ ਦੂਜੇ ਦਿਨ ਦੋਸ਼ੀਆਂ ਦੀ ਸ਼ਨਾਖਤ ਤੇ ਪੜਤਾਲ ਉਪਰੰਤ ਹਰਦੀਪ ਸਿੰਘ ਉਰਫ ਦੀਪ ਪੁੱਤਰ ਗੁਰਮੇਲ ਸਿੰਘ ਵਾਸੀ ਬਰਨਾਲਾ , ਸਾਜਨ ਸਿੰਘ ਪੁੱਤਰ ਹਰਬੰਸ ਸਿੰਘ ਵਾਸੀ ਰਾਮਬਾਗ ਰੋਡ ਬਰਨਾਲਾ  ਅਤੇ ਰੋਹਿਤ  ਸਿੰਘ ਪੁੱਤਰ ਬਿੰਟਾ ਸਿੰਘ ਵਾਸੀ ਪ੍ਰੇਮ ਨਗਰ ਬਰਨਾਲਾ ਦੇ ਖਿਲਾਫ ਅਧੀਨ ਜੁਰਮ 379-B / 34 IPC ਅਤੇ 25/54/59 ਆਰਮਜ ਐਕਟ ਤਹਿਤ ਥਾਣਾ ਸਿਟੀ 2 ਬਰਨਾਲਾ ਵਿਖੇ ਦਰਜ਼ ਕਰਕੇ,ਨਾਮਜ਼ਦ ਦੋਸ਼ੀਆਂ ਨੂੰ ਗਿਰਫਤਾਰ ਵੀ ਕਰ ਲਿਆ। ਮਾਮਲੇ ਦੀ ਤਫਤੀਸ਼ ਐਸ.ਆਈ. ਯਸ਼ਪਾਲ ਕਰ ਰਹੇ ਹਨ। 

Advertisement
Advertisement
Advertisement
Advertisement
Advertisement
error: Content is protected !!