ਰਿਚਾ ਨਾਗਪਾਲ,ਪਟਿਆਲਾ, 17 ਸਤੰਬਰ 2023
ਸਵੱਛ ਭਾਰਤ ਮਿਸ਼ਨ ਮੁਹਿੰਮ ਤਹਿਤ ਡਿਪਟੀ ਕਮਿਸ਼ਨਰ ਪਟਿਆਲਾ ਸਾਕਸ਼ੀ ਸਾਹਨੀ , ਏ.ਡੀ.ਸੀ. (ਯੂ.ਡੀ.) ਗੁਰਪ੍ਰੀਤ ਸਿੰਘ ਥਿੰਦ ਦੇ ਨਿਰਦੇਸ਼ਾਂ ਅਨੁਸਾਰ ਅੱਜ ਨਗਰ ਪੰਚਾਇਤ ਘੱਗਾ ਵਿਖੇ ਕਾਰਜ ਸਾਧਕ ਅਫ਼ਸਰ ਬਲਜਿੰਦਰ ਕੌਰ ਦੀ ਅਗਵਾ ਹੇਠ ਇੰਡੀਅਨ ਸਵੱਛਤਾ ਲੀਗ 2.0 ਰੈਲੀ ਕੱਢੀ ਗਈ ਜਿਸ ਬਰਾਂਡ ਅੰਬੈਸਡਰ ਪਵਨ ਕੁਮਾਰ ਲੱਕੀ, ਸ਼ਹਿਰੀ ਪ੍ਰਧਾਨ ਨੰਦ ਲਾਲ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਅਤੇ ਮਾਲਵਾ ਪਬਲਿਕ ਸਕੂਲ ਦੇ ਵਿਦਿਆਰਥੀਆਂ ਅਤੇ ਅਧਿਆਪਕਾਂ ਨੇ ਹਿੱਸਾ ਲਿਆ। ਜਾਗਰੂਕਤਾ ਰੈਲੀ ਨਗਰ ਪੰਚਾਇਤ ਘੱਗਾ ਦਫ਼ਤਰ ਤੋਂ ਸ਼ੁਰੂ ਕਰਕੇ ਫਿਰਨੀ ਰੋਡ, ਸਕੂਲ ਰੋਡ, ਸਮਾਣਾ-ਪਾਤੜਾਂ ਰੋਡ, ਧਰਮਸ਼ਾਲਾ ਰੋਡ ਤੋਂ ਹੁੰਦੇ ਹੋਏ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਤੱਕ ਕੱਢੀ ਗਈ। ਇਸ ਰੈਲੀ ਦਾ ਮੰਤਵ ਸਾਰੇ ਲੋਕਾਂ ਨੂੰ ਸਵੱਛਤਾ ਸਬੰਧੀ ਜਾਗਰੂਕ ਕਰਨਾ, ਗਿੱਲੇ ਸੁੱਕੇ ਕੂੜੇ ਬਾਰੇ ਦੱਸਣਾ, ਪਾਲੀਥੀਨ ਪਲਾਸਟਿਕ ਦੀ ਵਰਤੋ ਨਾ ਕਰਨ ਸਬੰਧੀ ਅਤੇ ਸਾਫ਼ ਸਫ਼ਾਈ ਵਿੱਚ ਨਗਰ ਪੰਚਾਇਤ ਘੱਗਾ ਦੇ ਸਫ਼ਾਈ ਮਿੱਤਰ ਦਾ ਸਾਥ ਦੇਣ ਦੀ ਅਪੀਲ ਕੀਤੀ ਗਈ ਅਤੇ ਇਸ ਰੈਲੀ ਦੌਰਾਨ ਸਾਰੇ ਹੀ ਸ਼ਹਿਰ ਵਾਸੀਆਂ ਅਤੇ ਦੁਕਾਨਦਾਰਾਂ ਵੱਲੋਂ ਭਰਮਾਂ ਹੁੰਗਾਰਾ ਮਿਲਿਆ। ਉਹਨਾਂ ਨੇ ਕਿਹਾ ਕੀ ਅਸੀਂ ਅੱਗੇ ਤੋਂ ਨਾ ਹੀ ਪਾਲੀਥੀਨ ਪਲਾਸਟਿਕ ਦੀ ਵਰਤੋਂ ਕਰਾਂਗੇ ਅਤੇ ਘਰਾਂ ਵਿੱਚ ਪੈਦਾ ਹੋਣ ਵਾਲੇ ਕੂੜੇ ਨੂੰ ਅਲੱਗ-ਅਲੱਗ ਹੀ ਰੱਖਾਂਗੇ। ਸੀ ਐੱਫ ਮਨਪ੍ਰੀਤ ਸਿੰਘ ਨਗਰ ਪੰਚਾਇਤ ਘੱਗਾ ਵੱਲੋਂ ਸਕੂਲ ਦੇ ਬੱਚਿਆਂ ਨੂੰ ਸੋਲਿਡ ਵੇਸਟ ਪ੍ਰੋਸੈਸਿੰਗ ਪਲਾਂਟ ਉੱਪਰ ਗਿੱਲੇ ਅਤੇ ਸੁੱਕੇ ਕੂੜੇ ਦਾ ਕਿਸੇ ਪ੍ਰਬੰਧਨ ਕੀਤਾ ਜਾਂਦਾ ਹੈ ਅਤੇ ਗਿੱਲੇ ਕੂੜੇ ਤੋਂ ਤਿਆਰ ਹੋਈ ਖਾਦ ਦਿਖਾਈ ਗਈ ਨਾਲ ਹੀ ਸਾਰੀ ਮਸ਼ੀਨਰੀ ਦੀ ਕਾਰਗੁਜ਼ਾਰੀ ਬਾਰੇ ਵੀ ਜਾਣਕਾਰੀ ਦਿੱਤੀ ਗਈ। ਬੱਚਿਆਂ ਤੋਂ ਫੀਡਬੈਕ ਵੀ ਲਈ ਅਤੇ ਸਕੂਲ ਵਿੱਚ ਆਪਣੇ ਵਿਦਿਆਰਥੀ ਸਾਥੀਆਂ ਅਤੇ ਆਪਣੇ ਪਰਿਵਾਰਕ ਮੈਂਬਰਾਂ ਨੂੰ ਵੀ ਇਸ ਬਾਰੇ ਜਾਣਕਾਰੀ ਦੇਣ ਦੀ ਗੱਲ ਕਹੀ ਗਈ।