ਹਰਿੰਦਰ ਨਿੱਕਾ ਬਰਨਾਲਾ 2 ਜੂਨ 2020
ਵਿਵਾਦਿਤ ਗਾਇਕ ਸਿੱਧੂ ਮੂਸੇਵਾਲਾ ਦੁਆਰਾ ਪੁਲਿਸ ਮੁਲਾਜਮਾਂ ਨੂੰ ਨਾਲ ਲੈ ਕੇ ਪਿੰਡ ਬਡਬਰ ਚ, ਲੌਕਡਾਉਨ ਦੇ ਦੌਰਾਨ AK 47 ਰਾਈਫਲ ਨਾਲ ਕੀਤੀ ਫਾਇਰਿੰਗ ਦੇ ਮਾਮਲੇ ਚ, 6 ਜਣਿਆਂ ਦੀ ਐਂਟੀਸਪੇਟਰੀ ਜਮਾਨਤ ਅੱਜ ਐਡੀਸ਼ਨਲ ਸ਼ੈਸ਼ਨ ਜੱਜ਼ ਅਰੁਣ ਗੁਪਤਾ ਦੀ ਅਦਾਲਤ ਨੇ ਰੀਜੈਕਟ ਕਰ ਦਿੱਤੀ । ਅਦਾਲਤ ਨੇ ਸਰਕਾਰੀ ਵਕੀਲ ਅਸੀਮ ਗੋਇਲ ਅਤੇ ਹਾਈਕੋਰਟ ਚ, ਪੀਆਈਐਲ ਦਾਇਰ ਕਰਨ ਵਾਲੇ ਵਕੀਲ ਰਵੀ ਜੋਸ਼ੀ ਦੀ ਤਰਫੋਂ ਪੇਸ਼ ਹੋਏ ਆਰ ਐਸ ਰੰਧਾਵਾ ਤੇ ਹਰਿੰਦਰ ਸਿੰਘ ਰਾਣੂ ਦੀਆਂ ਦਲੀਲਾਂ ਨਾਲ ਸਹਿਮਤ ਨਾਮਜਦ ਦੋਸੀਆਂ ਦੀਆਂ ਜਮਾਨਤਾਂਂ ਦੀਆਂ ਅਰਜੀਆਂ ਰੱਦ ਕਰ ਦਿੱਤੀਆਂ। ਜਮਾਨਤ ਅਰਜ਼ੀ ਜੰਗਸ਼ੇਰ ਸਿੰਘ, ਹਰਵਿੰਦਰ ਸਿੰਘ, ਗੁਰਜਿੰਦਰ ਸਿੰਘ ਹੈੱਡ ਕਾਂਸਟੇਬਲ, ਗਗਨਦੀਪ ਸਿੰਘ, ਬਲਕਾਰ ਸਿੰਘ ਏ.ਐਸ.ਆਈ, ਜਸਵੀਰ ਸਿੰਘ ਕਾਂਸਟੇਬਲ ਨੇ ਲਾਈ ਹੋਈ ਸੀ।
ਤਫਤੀਸ਼ ਅਧਿਕਾਰੀ ਐਸਪੀ ਪੀਬੀਆਈ ਰੁਪਿੰਦਰ ਭਾਰਦਵਾਜ ਨੇ ਜਾਣਕਾਰੀ ਦਿੰਦੇ ਕਿਹਾ ਕਿ ਹੁਣ ਦੋਸ਼ੀਆਂ ਨੂੰ ਗਿਰਫਤਾਰ ਕਰ, ਹਿਰਾਸਤੀ ਪੁੱਛਗਿੱਛ ‘ਚ ਸਿੱਧੂ ਮੂਸੇਵਾਲਾ ਕੇਸ ਚ, ਫਾਇਰਿੰਗ ਸਮੇਂ ਵਰਤੀ AK 47 ਰਾਈਫਲ, ਵੀਡੀਉ ਬਣਾਉਣ ਲਈ ਇਸਤੇਮਾਲ ਕੀਤਾ ਗਿਆ ਮੋਬਾਇਲ ਫੋਨ , AK 47 ਰਾਈਫਲ ਦੀਆਂ ਚਲਾਈਆਂ ਗੋਲੀਆਂ ਦੇ ਖੋਲ ਅਤੇ ਦੋਸ਼ੀਆਂ ਦੁਆਰਾ ਵਰਤੀਆਂ ਗਈਆਂ ਗੱਡੀਆਂ ਬਰਾਮਦ ਹੋਣਾ ਸੰਭਵ ਹੈ । ਫਾਇਰਿੰਗ ਮੌਕੇ ਮੈਜੂਦ ਰਹੇ ਹੋਰ ਵਿਅਕਤੀਆਂ ਅਤੇ ਸਾਜਿਸ਼ ਚ, ਸ਼ਾਮਿਲ ਵਿਅਕਤੀਆਂ ਦਾ ਖੁਲਾਸਾ ਵੀ ਹੋ ਜਾਵੇਗਾ ।