ਲਾਲ ਪਰੀ ਤੇ ਕੋਵਿਡ ਸੈਸ– ਮੌਜੂਦਾ ਵਿੱਤੀ ਵਰ੍ਹੇ ਦੌਰਾਨ ਪ੍ਰਾਪਤ ਹੋਵੇਗਾ 145 ਕਰੋੜ ਰੁਪਏ ਦਾ ਵਾਧੂ ਮਾਲੀਆ
ਏ. ਐਸ. ਅਰਸ਼ੀ ਚੰਡੀਗੜ੍ਹ, 1 ਜੂਨ 2020
ਇਸ ਸਬੰਧੀ ਕੈਪਟਨ ਅਮਰਿੰਦਰ ਸਿੰਘ ਨੇ ਟਵੀਟ ਕਰਕੇ ਵੀ ਜਾਣਕਾਰੀ ਦਿੰਦਿਆ ਲਿਖਿਆ ਕਿ ਨਵੇਂ ਫ਼ੈਸਲੇ ਤਹਿਤ ਸ਼ਰਾਬ ਦੀ ਕੀਮਤ 2 ਰੁਪਏ ਤੋਂ ਲੈ ਕੇ 50 ਰੁਪਏ ਤਕ ਵਧਾ ਦਿੱਤੀ ਗਈ ਹੈ। ਕੀਮਤ ਵਿਚ ਵਾਧਾ ਸ਼ਰਾਬ ਦੀ ਛੋਟੀ ਵੱਡੀ ਬੋਤਲ ਅਤੇ ਬਰਾਂਡ ਦੇ ਹਿਸਾਬ ਨਾਲ ਹੋਵੇਗਾ।
ਕੋਰੋਨਾਵਾਇਰਸ ਅਤੇ ਸੂਬੇ ਵਿੱਚ ਲੰਬੇ ਸਮੇਂ ਤੋਂ ਲਗਾਏ ਲੌਕਡਾਊਨ ਕਾਰਨ ਭਾਰੀ ਮਾਲੀਆ ਘਾਟੇ ਦਾ ਸਾਹਮਣਾ ਕਰਨ ਦੀ ਸਥਿਤੀ ਦੌਰਾਨ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸੋਮਵਾਰ ਨੂੰ 1 ਜੂਨ ਤੋਂ ਸ਼ਰਾਬ ਉਤੇ ਕੋਵਿਡ ਸੈਸ ਲਗਾਉਣ ਦੀ ਪ੍ਰਵਾਨਗੀ ਦੇ ਦਿੱਤੀ। ਇਸ ਫੈਸਲੇ ਨਾਲ ਸੂਬੇ ਨੂੰ ਮੌਜੂਦਾ ਵਿੱਤੀ ਵਰ੍ਹੇ ਦੌਰਾਨ 145 ਕਰੋੜ ਰੁਪਏ ਦਾ ਵਾਧੂ ਮਾਲੀਆ ਇਕੱਠਾ ਹੋਵੇਗਾ।
ਮੁੱਖ ਮੰਤਰੀ ਨੇ ਮੰਤਰੀਆਂ ਦੇ ਸਮੂਹ ਦੀਆਂ ਸਿਫਾਰਸ਼ਾਂ ਨੂੰ ਮੰਨਦਿਆਂ ਕਿਹਾ ਕਿ ਸੂਬੇ ਨੂੰ 26000 ਕਰੋੜ ਰੁਪਏ ਮਾਲੀਏ ਦਾ ਨੁਕਸਾਨ ਹੋਇਆ ਹੈ ਜਿਹੜਾ ਸਾਲ 2020-21 ਦੇ ਕੁੱਲ ਬਜਟ ਮਾਲੀਆ ਅਨੁਮਾਨਾਂ ਦਾ 30 ਫੀਸਦੀ ਬਣਦਾ ਹੈ ਜਿਸ ਕਾਰਨ ਵਾਧੂ ਮਾਲੀਆ ਜਟਾਉਣ ਲਈ ਕੁੱਝ ਸਖਤ ਉਪਾਵਾਂ ਦੀ ਲੋੜ ਹੈ। ਮੌਜੂਦਾ ਵਿੱਤੀ ਵਰ੍ਹੇ ਦੌਰਾਨ ਸ਼ਰਾਬ ‘ਤੇ ਅਸੈਸਡ ਫੀਸ ਅਤੇ ਵਾਧੂ ਆਬਕਾਰੀ ਡਿਊਟੀ ਲਗਾਉਣ ਬਾਰੇ ਮੁਲਾਂਕਣ ਕਰਨ ਲਈ ਮੰਤਰੀਆਂ ਦਾ ਸਮੂਹ 12 ਮਈ ਨੂੰ ਬਣਾਇਆ ਗਿਆ ਸੀ।
ਮੁੱਖ ਮੰਤਰੀ ਨੇ ਆਬਕਾਰੀ ਤੇ ਕਰ ਵਿਭਾਗ ਨੂੰ ਨਿਰਦੇਸ਼ ਦਿੰਦਿਆਂ ਕਿਹਾ ਕਿ ਵਾਧੂ ਜੁਟਾਏ ਜਾਣ ਵਾਲੇ ਮਾਲੀਏ ਦੀ ਸਾਰੀ ਰਕਮ ਕੋਵਿਡ ਨਾਲ ਸਬੰਧਤ ਕੰਮਾਂ ‘ਤੇ ਖਰਚੀ ਜਾਵੇਗੀ। ਇਹ ਸੈਸ ਮੌਜੂਦਾ ਵਰ੍ਹੇ ਦੌਰਾਨ ਐਲ-1/ਐਲ-13 (ਥੋਕ ਲਾਇਸੈਂਸ) ਤੋਂ ਸ਼ਰਾਬ ਦੀ ਟਰਾਂਸਪੋਰਟੇਸ਼ਨ ਦੇ ਪਰਮਿਟ ਜਾਰੀ ਕਰਦਿਆਂ ਵਸੂਲਿਆ ਜਾਵੇਗਾ।
ਕੈਪਟਨ ਅਮਰਿੰਦਰ ਸਿੰਘ ਨੇ ਇਸ ਤੋਂ ਪਹਿਲਾਂ ਮੰਤਰੀਆਂ ਦੇ ਸਮੂਹ ਜਿਸ ਵਿੱਚ ਵਿੱਤ ਮੰਤਰੀ, ਸਿੱਖਿਆ ਮੰਤਰੀ, ਮਕਾਨ ਉਸਾਰੀ ਤੇ ਸ਼ਹਿਰੀ ਵਿਕਾਸ ਮੰਤਰੀ, ਜੰਗਲਾਤ ਤੇ ਜੰਗਲੀ ਜੀਵ ਮੰਤਰੀ ਸ਼ਾਮਲ ਸਨ, ਨੂੰ ਸ਼ਰਾਬ ਦੀ ਵਿਕਰੀ ‘ਤੇ ਵਿਸ਼ੇਸ਼ ਸੈਸ/ਕੋਵਿਡ ਸੈਸ ਲਗਾਉਣ ਦੇ ਪ੍ਰਸਤਾਵ ਦਾ ਮੁਲਾਂਕਣ ਕਰਨ ਲਈ ਕਿਹਾ ਸੀ ਜਿਸ ਨਾਲ ਕੋਵਿਡ ਦੇ ਅਣਕਿਆਸੇ ਸੰਕਟ ਕਾਰਨ ਹੋ ਰਹੇ ਮਾਲੀਆ ਨੁਕਸਾਨ ਦੇ ਕੁਝ ਹਿੱਸੇ ਦੀ ਪੂਰਤੀ ਹੋ ਸਕੇ।
ਮੰਤਰੀਆਂ ਦੇ ਸਮੂਹ ਦੀਆਂ ਸਿਫਾਰਸ਼ਾਂ ਦੀ ਦਿਸ਼ਾ ਵਿੱਚ ਆਬਕਾਰੀ ਤੇ ਕਰ ਵਿਭਾਗ ਨੇ ਫੈਸਲਾ ਕੀਤਾ ਕਿ ਆਯਾਤ ਕੀਤੀ ਵਿਦੇਸ਼ੀ ਸ਼ਰਾਬ ਤੇ ਬੀਅਰ ਉਤੇ ਵਾਧੂ ਅਸੈਸਡ ਫੀਸ ਲਗਾਈ ਜਾਵੇ। ਇਸ ਤੋਂ ਇਲਾਵਾ ਹੋਰ ਤਰ੍ਹਾਂ ਦੀਆਂ ਸ਼ਰਾਬਾਂ ਉਪਰ ਵਾਧੂ ਆਬਕਾਰੀ ਡਿਊਟੀ ਲਗਾਈ ਜਾਵੇ ਜਿਸ ਦੇ ਵੇਰਵੇ ਨਿਮਨਲਿਖਤ ਹਨ:-
1 ਜੂਨ 2020 ਤੋਂ ਲਗਾਈ ਗਈ ਵਾਧੂ ਆਬਕਾਰੀ ਡਿਊਟੀ
( ਰੁਪਈਆਂ ਵਿੱਚ)
ਲੜੀ ਨੰ. | ਸ਼ਰਾਬ ਦੀ ਕਿਸਮ | ਪ੍ਰਤੀ ਬੋਤਲ | ਅਧੀਆ | ਛੋਟੇ ਸਾਈਜ਼ |
1 | ਦੇਸ਼ੀ ਸ਼ਰਾਬ | 5 ਰੁ. ਪ੍ਰਤੀ ਬੋਤਲ | 3 ਰੁ. ਪ੍ਰਤੀ ਅਧੀਆ | 2 ਰੁ. ਹੋਰ ਕਿਸੇ ਵੀ ਛੋਟੇ ਸਾਈਜ਼ ਲਈ |
2. | ਅੰਗਰੇਜ਼ੀ ਸ਼ਰਾਬ | 10 ਰੁ. ਪ੍ਰਤੀ ਬੋਤਲ ਅਤੇ ਵੱਡੀ ਪੈਕਿੰਗ ਦੇ ਅਨੁਪਾਤ ਅਨੁਸਾਰ | 6 ਰੁ. ਪ੍ਰਤੀ ਅਧੀਆ | 4 ਰੁ. ਹੋਰ ਕਿਸੇ ਵੀ ਛੋਟੇ ਸਾਈਜ਼ ਲਈ |
3. | ਬੀਅਰ | 5 ਰੁ. ਹਰ 650 ਮਿਲੀ ਲੀਟਰ ‘ਤੇ ਜਾਂ ਇਸ ਤੋਂ ਘੱਟ ਮਾਤਰਾ ‘ਤੇ | ||
4. | ਵਾਈਨ | 10 ਰੁ. ਹਰ 650 ਮਿਲੀ. ਲੀਟਰ ‘ਤੇ ਇਸ ਤੋਂ ਘੱਟ ਮਾਤਰਾ ‘ਤੇ | ||
5 | ਆਰ.ਟੀ.ਡੀ | 5 ਰੁ. ( ਹਰ ਸਾਈਜ਼ ਦੀ ਪ੍ਰਤੀ ਬੋਤਲ ਮਗਰ) |
1 ਜੂਨ 2020 ਤੋਂ ਲਗਾਈ ਗਈ ਵਾਧੂ ਅਸੈਸਡ ਫੀਸ
ਲੜੀ ਨੰ. | ਸ਼ਰਾਬ ਦੀ ਕਿਸਮ | ਸਾਈਜ਼ | |
1 | ਆਯਾਤ ਕੀਤੀ ਵਿਦੇਸ਼ੀ ਸ਼ਰਾਬ | 50 ਰੁ. 750 ਮਿਲੀ. ਲੀਟਰ ਜਾਂ ਇਸ ਤੋਂ ਘੱਟ ਮਾਤਰਾ ‘ਤੇ | 30 ਰੁ. ਹੋਰ ਸਾਰੇ ਸਾਈਜ਼ਾਂ ‘ਤੇ |
2 | ਵਿਦੇਸ਼ੀ ਆਯਾਤ ਬੀਅਰ | 7 ਰ. ਪ੍ਰਤੀ 650 ਮਿਲੀ ਲੀਟਰ ਜਾਂ ਇਸ ਤੋਂ ਘੱਟ ਮਾਤਰਾ ‘ਤੇ |