ਸਰਕਾਰੀ ਹੋਸਟਲ ਦੇ ਦਰਜਾਚਾਰ ਮੁਲਾਜ਼ਮਾਂ ਦੀਆਂ ਤਨਖਾਹਾਂ ਜਾਰੀ ਕਰਵਾਉਣ ਲਈ ਪ੍ਰਿੰਸੀਪਲ ਨਾਲ ਕੀਤੀ ਗੱਲਬਾਤ ਤਨਖਾਹ ਜਾਰੀ ਨਾਂ ਹੋਣ ਤੇ ਕੀਤਾ ਜਾਵੇਗਾਂ ਧਰਨਾ ਪ੍ਰਦਰਸ਼ਨ

Advertisement
Spread information

ਬਿੱਟੂ ਜਲਾਲਾਬਾਦੀ, ਫਿਰੋਜ਼ਪੁਰ, 21 ਜੁਲਾਈ 2023 


   ਜਿਲ੍ਹਾ ਕਲਾਸ ਫੋਰਥ ਗੋਰਮਿੰਟ ਇੰਪਲਾਈਜ਼ ਯੂਨੀਅਨ ਦੀ ਮੀਟਿੰਗ ਸਰਕਾਰੀ ਸੀਨੀਅਰ ਸਕੈਡਰੀ ਸਮਾਟ ਸਕੂਲ (ਲੜਕੇ) ਵਿਖੇ ਜਿਲ੍ਹਾਂ ਪ੍ਰਧਾਨ ਰਾਮ ਪ੍ਰਸ਼ਾਦ ਅਤੇ ਜਨਰਲ ਸਕੱਤਰ ਪਰਵੀਨ ਕੁਮਾਰ ਦੀ ਅਗਵਾਈ ਵਿਚ ਹੋਈ। ਇਸ ਮੌਕੇ ਜਿਲ੍ਹਾ ਮੀਤ ਪ੍ਰਧਾਨ ਰਾਜ ਕੁਮਾਰ, ਡੀਸੀ ਦਫਤਰ ਦੇ ਪ੍ਰਧਾਨ ਬੂਟਾ ਸਿੰਘ, ਕੁਲਦੀਪ ਅਟਵਾਲ, ਸੰਤੋਸ਼, ਮੋਨਾ, ਗੁਰਪ੍ਰੀਤ ਸਿੰਘ, ਵਿਜੈ ਕੁਮਾਰ, ਨੈਨਸੀ, ਸੁਖਵਿੰਦਰ ਕੌਰ, ਸ਼ਿਵਾਲੀ ਰਾਣੀ ਅਤੇ ਰਾਜ ਆਦਿ ਵੀ ਹਾਜਰ ਸਨ।                                   

Advertisement

       ਇਸ ਮੌਕੇ ਜਿਲ੍ਹਾਂ ਪ੍ਰਧਾਨ ਰਾਮ ਪ੍ਰਸ਼ਾਦ ਅਤੇ ਜਨਰਲ ਸਕੱਤਰ ਪਰਵੀਨ ਕੁਮਾਰ  ਨੇ ਦੱਸਿਆ ਕਿ ਸਰਕਾਰੀ ਸੀਨੀਅਰ ਸਕੈਡੰਰੀ ਸਮਾਟ ਸਕੂਲ (ਲੜਕੇ) ਫਿਰੋਜ਼ਪੁਰ ਸ਼ਹਿਰ ਦੇ ਪ੍ਰਿੰਸੀਪਲ ਸ੍ਰ.ਜਗਦੀਪ ਪਾਲ ਵੱਲੋਂ ਸਕੂਲ ਅੰਦਰ ਬਣੇ ਸਰਕਾਰੀ ਹੋਸਟਲ ਦੇ ਮੁਲਾਜ਼ਮਾਂ ਉੱਪਰ ਧੱਕਾ ਕੀਤਾ ਜਾ ਰਿਹਾ ਅਤੇ ਇਨ੍ਹਾਂ ਮੁਲਾਜ਼ਮਾਂ ਦੀਆਂ ਅਪ੍ਰੈਲ 2023 ਤੋ ਜੂਨ 2023 ਮਹੀਨੇ ਦੀ ਤਨਖਾਹ ਨਹੀਂ ਦਿੱਤੀ ਜਾ ਰਹੀ ਜਿਸ ਨਾਲ ਸਾਡੇ ਮੁਲਾਜ਼ਮਾਂ ਨੂੰ ਬੜੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਨ੍ਹਾਂ ਕਿਹਾ ਕਿ ਜਦੋਂ ਕਿ ਸਿੱਖਿਆ ਵਿਭਾਗ ਵੱਲੋਂ ਮਿਤੀ 4 ਜਲਾਈ 2023 ਨੂੰ ਰਿਹਾਇਸ਼ੀ ਹੋਟਲ ਦੀ ਗ੍ਰਾਂਟ ਆ ਚੁੱਕ ਹੈ ਪਰ ਪ੍ਰਿਸੀਪਲ ਵੱਲੋਂ ਆਪਣੇ ਪੱਧਰ ਤੇ ਹੀ ਤਨਖਾਹ ਰੋਕ ਕੇ ਦਰਜਾਚਾਰ ਮੁਲਾਜਮਾ ਨਾਲ ਧੱਕਾ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਇਸ ਸਬੰਧੀ ਜਦੋਂ ਪ੍ਰਿੰਸੀਪਲ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਪ੍ਰਿੰਸੀਪਲ ਵੱਲੋਂ ਸੋਮਵਾਰ ਤੱਕ ਤਨਖਾਹ ਦੇਣ ਲਈ ਕਿਹਾ ਗਿਆ ਹੈ। ਇਸ ਸਬੰਧੀ ਉਨ੍ਹਾਂ ਚੇਤਾਵਨੀ ਦਿੰਦਿਆ ਕਿਹਾ ਕਿ ਜੇਕਰ ਸੋਮਵਾਰ ਤੱਕ ਮੁਲਾਜ਼ਮਾਂ ਨੂੰ ਤਨਖਾਂਹ ਜਾਰੀ ਨਾਂ ਕੀਤੀ ਤਾਂ ਸਾਨੂੰ ਧਰਨਾ ਪ੍ਰਦਰਸ਼ਨ ਕਰਨ ਤੇ ਮਜ਼ਬੂਰ ਹੋਣਾ ਪੇਵਾਗਾਂ ਜਿਸਦੀ ਸਾਰੇ ਜਿੰਮੇਵਾਰੀ ਸਕੂਲ ਪ੍ਰਿੰਸੀਪਲ ਦੀ ਹੋਵੇਗੀ। 

Advertisement
Advertisement
Advertisement
Advertisement
Advertisement
error: Content is protected !!