ਅਸੋਕ ਧੀਮਾਨ, ਫਤਿਹਗੜ੍ਹ ਸਾਹਿਬ , 18 ਜੁਲਾਈ 2023
ਬਰਸਾਤਾਂ ਦੇ ਮੌਸਮ ਵਿੱਚ ਟੱਟੀਆਂ, ਉਲਟੀਆਂ, ਪੇ ਤੇਚਿਸ, ਪੀਲੀਆ, ਬੁਖ਼ਾਰ ਅਤੇ ਹੋਰ ਬਰਸਾਤੀ /ਹੜ੍ਹ ਦੇ ਪਾਣੀ ਕਾਰਨ ਹੋਣ ਵਾਲੀਆਂ ਬੀਮਾਰੀਆਂ ਤੋਂ ਬਚਾਅ ਸਬੰਧੀ ਜਾਣਕਾਰੀ ਦਿੰਦੇ ਹੋਏ ਸਿਵਲ ਸਰਜਨ ਫਤਿਹਗੜ੍ਹ ਸਾਹਿਬ ਡਾ ਦਵਿੰਦਰਜੀਤ ਕੌਰ ਨੇ ਕਿਹਾ ਕਿ ਬਰਸਾਤ ਜਾਂ ਹੜਾਂ ਕਾਰਨ ਪਾਣੀ ਵਿਚ ਅਸ਼ੁੱਧੀਆ ਹੋ ਸਕਦੀਆਂ ਹਨ ਇਸ ਲਈ ਪਾਣੀ ਨਾਲ ਹੋਣ ਵਾਲੀਆਂ ਬੀਮਾਰੀਆਂ ਦਾ ਖਦਸ਼ਾ ਵੱਧ ਜਾਂਦਾ ਹੈ ਇਸ ਲਈ ਸਿਹਤ ਵਿਭਾਗ ਅਪੀਲ ਕਰਦਾ ਹੈ ਕਿ ਪੀਣ ਲਈ ਪਾਣੀ ਨੂੰ ਉਬਾਲ ਕੇ ਜਾਂ ਕਲੋਰੀਨ ਪਾ ਕੇ ਵਰਤਿਆਂ ਜਾਵੇ, ਪੀਣ ਲਈ ਪਾਣੀ ਸਾਫ ਸੁਥਰੇ ਭਾਡਿਆਂ ਵਿਚ ਰੱਖਿਆ ਜਾਵੇ ਤੇ ਇਹ ਭਾਡੇ ਰੋਜ਼ਾਨਾ ਸਾਫ ਰੱਖੇ ਜਾਣ।ਪਾਣੀ ਤੋਂ ਹੋਣ ਵਾਲੀਆਂ ਬੀਮਾਰੀਆਂ ਤੋਂ ਬਚਣ ਲਈ ਖੁੱਦ ਦੀ ਸਫਾਈ ਦਾ ਖਾਸ ਧਿਆਨ ਰੱਖਿਆਂ ਜਾਵੇ, ਖਾਣਾ ਬਣਾਉਣ, ਖਾਣ ਅਤੇ ਵਰਤਾਉਣ ਤੋਂ ਪਹਿਲਾ ਹੱਥਾਂ ਨੂੰ ਸਾਬਣ ਨਾਲ ਚੰਗੀ ਤਰ੍ਹਾਂ ਸਾਫ ਕੀਤਾ ਜਾਵੇ।
ਖੁੱਲ੍ਹੇ ਵਿੱਚ ਪਖਾਨਾ ਅਤੇ ਪੇਸ਼ਾਬ ਨਾ ਕੀਤਾ ਜਾਵੇ।ਸਬਜ਼ੀਆਂ ਅਤੇ ਫਲ ਚੰਗੀ ਤਰ੍ਹਾਂ ਧੋਕੇ ਸਾਫ ਕਰਕੇ ਅਤੇ ਪੂਰੀ ਤਰ੍ਹਾਂ ਪਕਾ ਕੇ ਖਾਏ ਜਾਣ। ਖੁੱਲ੍ਹੇ ਵਿਚ ਵਿਕਣ ਵਾਲੇ ਬਿਨ੍ਹਾਂ ਢੱਕੇ ਅਤੇ ਪਹਿਲਾ ਤੋਂ ਕੱਟੇ ਹੋਏ ਫਲ ਸਬਜ਼ੀਆਂ (ਸਲਾਦ, ਚਾਟ,ਗੋਲ ਗੱਪੇ ਆਦਿ) ਦਾ ਸੇਵਨ ਨਾ ਕੀਤਾ ਜਾਵੇ।ਡਾਇਰੀਆਂ (ਹੈਜ਼ਾ) ਦੇ ਲਛਣ ਹੋਣ ਤੇ ਓ.ਆਰ.ਐਸ. ਘੋਲ ਦਾ ਪ੍ਰਯੋਗ ਕੀਤਾ ਜਾਵੇ, । ਕੀਟਨਾਸਕਾਂ ਦੇ ਡਰੁੰਮਾ/ਡੁੱਬਿਆ ਨੂੰ ਨਹਿਰਾਂ/ਟੋਬਿਆਂ ਵਿਚ ਨਾ ਧੋਵੋ। ਇਸ ਤਰਾਂ ਕੀਟ ਨਾਸ਼ਕਾਂ ਦੇ ਜ਼ਹਿਰੀਲੇ ਤੱਤ ਪਾਣੀ ਨਾਲ ਰਲ ਕੇ ਪਾਣੀ ਨੂੰ ਮਨੁੱਖ ਲਈ ਨੁਕਸਾਨ ਦੇਹ ਬਣ ਜਾਂਦੇ ਹਨ।
ਇਸ ਤੋਂ ਇਲਾਵਾ ਹੜ੍ਹਾਂ ਦੌਰਾਨ ਦੂਸ਼ਿਤ ਪਾਣੀ ਅਤੇ ਕੀੜਿਆਂ ਦੇ ਕੱਟਣ ਨਾਲ ਆਮ ਤੌਰ ਤੇ ਚੱਮੜੀ ਤੇ ਬੈਕਟੀਰੀਅਲ ਇਨਫੈਕਸ਼ਨ ਹੋ ਜਾਂਦੀ ਹੈ ਚਮੜੀ ਦੀ ਲਾਗ ਨੂੰ ਰੋਕਣ ਲਈ ਰਬੜ ਦੇ ਬੂਟ ਤੇ ਪੂਰੀਆਂ ਬਾਹਵਾਂ ਵਾਲ਼ੇ ਕੱਪੜੇ ਪਹਿਨੋ , ਡੇਂਗੂ ਤੇ ਮਲੇਰੀਏ ਤੋਂ ਬਚਣ ਲਈ ਮੱਛਰ ਦਾਨੀਆਂ ਦੀ ਵਰਤੋਂ, ਮੱਛਰ ਭਜਾਉਣ ਵਾਲੀਆਂ ਕਰੀਮਾਂ ਦੀ ਵਰਤੋਂ ਕਰੋ ਅਤੇ ਆਪਣੇ ਆਲੇ ਦੁਆਲੇ ਪਾਣੀ ਨਾ ਖੜ੍ਹਾ ਹੋਣ ਦਿਓ, ਜੇਕਰ ਕਿਸੇ ਨੂੰ ਬੁਖ਼ਾਰ ਜਾਂ ਦਸਤ ਦੀ ਸਮੱਸਿਆ ਆਉਂਦੀ ਹੈ ਤਾਂ ਨੇੜੇ ਦੀ ਸਿਹਤ ਸੰਸਥਾਂ ਨਾਲ ਸੰਪਰਕ ਕੀਤਾ ਜਾਵੇ।ਉਨ੍ਹਾਂ ਕਿਹਾ ਕਿ ਜ਼ਿਲ੍ਹਾ ਸਿਹਤ ਵਿਭਾਗ ਹਰ ਤਰ੍ਹਾਂ ਦੀ ਐਮਰਜੈਸੀ ਸਥਿਤੀ ਨਾਲ ਨਿਪਟਨ ਲਈ ਤਿਆਰ ਹੈ