ਅਸੋਕ ਧੀਮਾਨ , ਫਤਿਹਗੜ੍ਹ ਸਾਹਿਬ 8 ਜੁਲਾਈ2023
ਸਿਵਲ ਸਰਜਨ ਡਾ. ਦਵਿੰਦਰਜੀਤ ਕੌਰ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਜਿਲ੍ਹਾ ਟੀਕਾਕਰਣ ਅਫਸਰ ਡਾ. ਰਾਜੇਸ਼ ਕੁਮਾਰ ਦੀ ਅਗਵਾਈ ਹੇਠ ਯੂ.ਵਿਨ ਪੋਰਟਲ ਦੀ ਜਿਲ੍ਹਾ ਪੱਧਰੀ ਟੇ੍ਰਨਿੰਗ ਦਾ ਆਯੋਜਨ ਕੀਤਾ ਗਿਅ਼ਾ।ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਡਾ. ਰਾਜੇਸ਼ ਕੁਮਾਰ ਨੇ ਕਿਹਾ ਕਿ ਸਰਕਾਰ ਦੁਆਰਾ ਯੂ.ਵਿਨ ਪੋਰਟਲ ਬਣਾਇਆ ਗਿਆ ਹੈ, ਜਿਸ ਦਾ ਮਕਸਦ ਗਰਭਵਤੀ ਔਰਤਾ ਅਤੇ ਬੱਚਿਆਂ ਦੇ ਟੀਕਾਕਰਨ ਦਾ ਪਹਿਲੀ ਡੋਜ਼ ਤੋਂ ਲੈਕੇ ਆਖਰੀ ਡੋਜ਼ ਤੱਕ ਦਾ ਆਨ—ਲਾਈਨ ਰਿਕਾਰਡ ਰੱਖਣਾ ਹੈ, ਇਸ ਤੋਂ ਪਹਿਲਾ ਹਰੇਕ ਸਟੇਟ ਵੱਲੋਂ ਆਪਣਾ ਪੋਰਟਲ ਚਲਾਇਆਂ ਜਾਂਦਾ ਸੀ, ਪਰ ਹੁਣ ਇਹ ਰਾਸ਼ਟਰੀ ਪੱਧਰ ਤੇ ਇਕ ਪੋਰਟਲ ਬਣਾਇਆ ਗਿਆ ਹੈ। ਇਸ ਦੀ ਮਦਦ ਨਾਲ ਕਿਸੇ ਵੀ ਸਟੇਟ ਦੇ ਲਾਭਪਤਾਰੀ ਆਪਣੀ ਆਈ.ਡੀ. ਦਿਖਾ ਕੇ ਕਿਸੇ ਵੀ ਜਗ੍ਹਾ ਤੇ ਆਪਣਾ ਟੀਕਾਕਰਣ ਕਰਵਾ ਸਕਣਗੇ। ਉਨ੍ਹਾਂ ਕਿਹਾ ਜਿਲ੍ਹੇ ਦੀਆਂ ਸਿਹਤ ਸੰਸਥਾਵਾਂ ਵਿਚ ਯੂ—ਵਿਨ ਪੋਰਟਲ ਰਾਹੀ ਕੰਮ ਜਲਦ ਹੀ ਸ਼ੁਰੂ ਕਰਵਾ ਦਿੱਤਾ ਜਾਵੇਗਾ। ਉਨ੍ਹਾਂ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸਾਲ 2023 ਵਿਚ ਖਸਰਾ—ਰੂਬੇਲਾ ਐਲੀਮੀਨੇਸ਼ਨ ਮੁਹਿੰਮ ਵੀ ਚਲਾਈ ਜਾ ਰਹੀ ਹੈ, ਜਿਸ ਦਾ ਮੁੱਖ ਮਕਸਦ ਬੱਚਿਆਂ ਨੂੰ 100 ਫੀਸਦੀ ਐਮ.ਆਰ ਦੀ ਡੋਜ਼ ਲਗਾਉਣਾ ਹੈ। ਜਿਲ੍ਹਾ ਟੀਕਾਕਰਣ ਅਫਸਰ ਡਾ. ਰਾਜ਼ੇਸ ਕੁਮਾਰ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਸਰਕਾਰ ਦੀਆਂ ਹਦਾਇਤਾ ਅਨੁਸਾਰ 7 ਅਗਸਤ ਤੋਂ ਇੰਟੈਸੀਫਾਈਡ ਮਿਸ਼ਨ ਇੰਦਰਧਨੁਸ਼ ਦੇ ਪਹਿਲੇ ਪੜਾਅ ਦੀ ਸ਼ੁਰੂਆਤ ਕੀਤੀ ਜਾ ਰਹੀ ਹੈ। ਇਸ ਦੇ ਤਹਿਤ ਜਿਹੜੇ 0 ਤੋਂ 5 ਸਾਲ ਦੇ ਬੱਚੇ ਅਤੇ ਗਰਭਵਤੀ ਮਾਵਾਂ ਕਿਸੇ ਕਾਰਨ ਆਪਣਾ ਟੀਕਾਕਰਣ ਕਰਵਾਉਣ ਵਿਚ ਪਛੜ ਗਏ ਹਨ ਜਾਂ ਕਿਸੇ ਹੋਰ ਕਾਰਨ ਕਰਕੇ ਟੀਕਾਕਰਣ ਕਰਵਾਉਣ ਤੋਂ ਵਾਂਝੇ ਰਹਿ ਗਏ ਹਨ, ਉਨ੍ਹਾਂ ਲਈ ਸ਼ਪੈਸ਼ਲ ਕੈਂਪ ਲਗਾਏ ਜਾਣਗੇ ਅਤੇ ਇਸ ਮੁਹਿੰਮ ਤਹਿਤ ਖਾਸ ਕਰਕੇ ਮਾਈਗੇ੍ਰਟਰੀ ਪਾਪੂਲੇਸ਼ਨ ਵਾਲੇ ਖੇਤਰਾ ਵੱਲ ਵਿਸ਼ੇਸ਼ ਧਿਆਨ ਦਿਤਾ ਜਾਵੇਗਾ।ਇਸ ਮੌਕੇ ਜਿਲ੍ਹਾ ਸਕੂਲ ਹੈਲਥ ਮੈਡੀਕਲ ਅਫਸਰ ਡਾ. ਨਵਨੀਤ ਕੌਰ, ਸ਼ੁਭਆਸਥਾ ਸ਼ਰਮਾਂ ਪ੍ਰਜੈਕਟ ਅਫਸਰ ਤੇ ਗੁਰਪ੍ਰੀਤ ਸਿੰਘ ਵੀ.ਸੀ.ਸੀ.ਐਮ. ਨੇ ਵੀ ਟੇ੍ਰਨਿੰਗ ਦਿੱਤੀ।ਇਸ ਟ੍ਰੇਨਿੰਗ ਵਿਚ ਜਿਲ੍ਹੇ ਅਧੀਨ ਸਮੂਹ ਸਿਹਤ ਸੰਸਥਾਵਾਂ ਦੇ ਸੀਨੀਅਰ ਮੈਡੀਕਲ ਅਫਸਰ, ਜਿਲ੍ਹਾ ਮਾਸ ਮੀਡੀਆਂ ਅਫਸਰ ਬਲਜਿੰਦਰ ਸਿੰਘ, ਗੁਰਦੀਪ ਸਿੰਘ, ਜਸਵਿੰਦਰ ਕੌਰ, ਬੀ.ਸੀ.ਸੀ. ਅਮਰਜੀਤ ਸਿੰਘ, ਅਨਿਲ ਭਾਰਦਵਾਜ਼, ਟੀਕਾਕਰਣ ਨੋਡਲ ਅਫਸਰ, ਬਲਾਕ ਐਕਸਟੈਸ਼ਨ ਐਜੂਕੇਟਰ, ਐਲ.ਐਚ.ਵੀਜ਼, ਬੀ.ਐਸ.ਏ. ਅਤੇ ਸ਼ਹਿਰੀ ਖੇਤਰ ਦੀਆਂ ਏ.ਐਨ.ਐਮਜ਼ ਨੇ ਭਾਗ ਲਿਆ।