ਬੇਅੰਤ ਸਿੰਘ ਬਾਜਵਾ , ਲੁਧਿਆਣਾ 23 ਜੂਨ 2023
ਸਕੱਤਰ ਆਰ.ਟੀ.ਏ, ਲੁਧਿਆਣਾ ਨੇ ਪ੍ਰੈਸ ਰਲੀਜ਼ ਦੌਰਾਨ ਦੱਸਿਆ ਕਿ ਉਹਨਾਂ ਵੱਲੋਂ 23 ਜੂਨ ਨੂੰ ਤੜਕ ਸਵੇਰ ਲੁਧਿਆਣਾ ਤੋਂ ਭੂੰਦੜੀ ਹੁੰਦੇ ਹੋਏ ਸਿਧਵਾਂ ਬੇਟ ਤੋਂ ਜਗਰਾਉਂ ਤੋਂ ਲੈ ਕੇ ਮੁਲਾਂਪੁਰ ਦੀਆਂ ਸੜਕਾਂ ਤੇ ਅਚਨਚੇਤ ਚੈਕਿੰਗ ਕੀਤੀ ਗਈ।ਚੈਕਿੰਗ ਦੌਰਾਨ 04 ਟਰੱਕ ਧਾਰਾ 207 ਅੰਦਰ ਬੰਦ ਕੀਤੇ ਗਏ ਅਤੇ 01 ਟਰੱਕ ਦਾ ਚਲਾਨ ਜੋ ਕਿ ਬਿਨਾਂ ਦਸਤਾਵੇਜਾਂ ਅਤੇ ਓਵਰਲੋਡ ਹੋਣ ਕਰਕੇ ਕੀਤਾ ਗਿਆ। 01 ਟਿੱਪਰ ਓਵਰਲੋਡ ਹੋਣ ਕਰਕੇ ਬੰਦ ਕੀਤਾ ਗਿਆ , ਕੈਂਟਰ ਜੋ ਕਿ ਓਵਰਹਾਈਟ ਅਤੇ ਬਿਨਾਂ ਦਸਤਾਵੇਜ਼ਾਂ ਦੇ ਪਾਏ ਗਏ 02 ਨੂੰ ਧਾਰਾ 207 ਅੰਦਰ ਬੰਦ ਕੀਤਾ ਅਤੇ 01 ਦਾ ਚਲਾਨ ਕੀਤਾ ਗਿਆ,03 ਟਰੈਕਟਰ ਟਰਾਲੀ ਕਮਰਸ਼ੀਅਲ ਵਰਤੋਂ ਹੋਣ ਕਰਕੇ ਬੰਦ ਕੀਤੇ ਗਏ।01 ਬਲੈਰੋ ਪਿੱਕ ਅੱਪ ਓਵਰਹਾਈਟ ਹੋਣ ਕਰਕੇ ਚਲਾਨ ਕੀਤਾ ਗਿਆ, 01 ਟੂਰਿਸਟ ਬੱਸ ਜਿਸ ਦਾ ਪ੍ਰੈਸ਼ਰ ਹਾਰਨ ਅਤੇ ਕਾਟਨ ਪਰਦੇ ਕਰਕੇ ਚਲਾਨ ਕੀਤਾ ਗਿਆ ।
ਚੈਕਿੰਗ ਦੌਰਾਨ ਸਕੱਤਰ ਆਰ.ਟੀ.ਏ ਵੱਲੋਂ ਇਹ ਵੀ ਚੇਤਾਵਨੀ ਦਿੱਤੀ ਗਈ ਕਿ ਸੜਕ ਚਾਲਕਾਂ ਵੱਲੋਂ ਕਿਸੇ ਵੀ ਤਰਾਂ ਦੇ ਨਿਯਮਾਂ ਦੀ ਉਲਘਣਾ ਨਾ ਕੀਤੀ ਜਾਵੇ ,ਕਿਸੇ ਵੀ ਤਰਾਂ੍ਹ ਦੀ ਲਾਪਰਵਾਹੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ ਅਤੇ ਟਰਾਂਸਪੋਰਟ ਯੂਨੀਅਨ ਨੂੰ ਵੀ ਕਿਹਾ ਗਿਆ ਕਿ ਉਹ ਆਪਣੀ ਗੱਡੀਆਂ ਦੇ ਕਾਗਜ ਅਤੇ ਬਣਦੇ ਟੈਕਸ ਪੂਰੇ ਰੱਖਣ ਅਤੇ ਅਸਲ ਦਸਤਾਵੇਜ਼ ਸਮੇ ਸਿਰਅਪਡੇਟ ਕਰਵਾਉਣ । ਬਿਨਾਂ ਦਸਤਾਵੇਜ਼ਾਂ ਤੋਂ ਕੋਈ ਵੀ ਗੱਡੀ ਸੜਕਾਂ ਤੇ ਚਲਦੀ ਪਾਈ ਗਈ ਤਾਂ ਉਸਦਾ ਚਲਾਨ ਕੀਤਾ ਜਾਏਗਾ ਅਤੇ ਸਖ਼ਤ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ ਤਾਂ ਜ਼ੋ ਆਏ ਦਿਨ ਹੋ ਰਹੇ ਹਾਦਸਿਆਂ ਕਾਰਨ ਕੀਮਤੀ ਮਨੁੱਖੀ ਜਾਨਾਂ ਨੂੰ ਬਚਾਇਆ ਜਾ ਸਕੇ।