ਅਸ਼ੋਕ ਵਰਮਾ , ਬਠਿੰਡਾ, 20 ਮਈ 2023
ਡੇਰਾ ਸੱਚਾ ਸੌਦਾ ਵੱਲੋਂ ਚਲਾਏ ਜਾ ਰਹੇ 157 ਮਾਨਵਤਾ ਭਲਾਈ ਦੇ ਕਾਰਜਾਂ ਤਹਿਤ ਬਲਾਕ ਬਠਿੰਡਾ ਦੇ ਏਰੀਆ ਪਰਸ ਰਾਮ ਨਗਰ-ਬੀ ਨਾਲ ਸਬੰਧਤ ਡੇਰਾ ਪ੍ਰੇਮੀਆਂ ਨੇ ਨੇ ਆਪਣੇ ਇਲਾਕੇ ਦੇ ਇੱਕ ਲੋੜਵੰਦ ਪਰਿਵਾਰ ਦੀ ਲੜਕੀ ਦੇ ਵਿਆਹ ’ਚ ਜਰੂਰਤ ਦਾ ਸਮਾਨ ਦੇ ਕੇ ਮੱਦਦ ਕੀਤੀ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਏਰੀਆ ਪ੍ਰੇਮੀ ਸੇਵਕ ਮੇਘ ਰਾਜ ਇੰਸਾਂ ਅਤੇ ਪ੍ਰੇਮੀ ਸੇਵਕ ਭੈਣ ਕਰਮਜੀਤ ਕੌਰ ਇੰਸਾਂ ਨੇ ਦੱਸਿਆ ਕਿ ਮਹਾਂਨਗਰ ਬਠਿੰਡਾ ਦੇ ਇਲਾਕੇ ਪਰਸ ਰਾਮ ਨਗਰ, ਗਲੀ ਨੰ.2 ’ਚ ਰਹਿਣ ਵਾਲੇ ਆਸਾ ਰਾਮ ਅਤੇ ਸੁਸ਼ੀਲਾ ਰਾਣੀ ਦੀ ਲੜਕੀ ਪੂਨਮ ਦੀ ਸ਼ਾਦੀ ਰੱਖੀ ਹੋਈ ਸੀ।
ਉਨ੍ਹਾਂ ਦੱਸਿਆ ਕਿ ਪਰਵਾਰ ਦੀ ਆਰਥਿਕ ਸਥਿਤੀ ਨੂੰ ਦੇਖਦਿਆਂ ਅੱਜ ਸਾਧ ਸੰਗਤ ਨੇ ਉਸ ਦੀ ਸ਼ਾਦੀ ’ਚ ਘਰੇਲੂ ਵਰਤੋਂ ਦਾ ਸਮਾਨ ਦਿੱਤਾ ਹੈ ਜਿਸ ਵਿਚ ਇੱਕ ਡਬਲ ਬੈੱਡ, ਗੱਦੇ ਅਤੇ ਅਲਮਾਰੀ ਸ਼ਾਮਲ ਹੈ। ਉਨਾਂ ਦੱਸਿਆ ਕਿ ਆਸਾ ਰਾਮ ਆਪਣੀ ਪਤਨੀ, 2 ਲੜਕੀਆਂ ਅਤੇ ਲੜਕੇ ਨਾਲ ਇੱਕ ਕਿਰਾਏ ਦੇ ਮਕਾਨ ਵਿਚ ਰਹਿੰਦਾ ਹੈ। ਉਨ੍ਹਾਂ ਦੱਸਿਆ ਕਿ ਆਸਾ ਰਾਮ ਦੀ ਪਤਨੀ ਕਾਫੀ ਬਿਮਾਰ ਰਹੀ ਜਿਸ ਤੇ ਉਸ ਦਾ ਕਾਫ਼ੀ ਖਰਚਾ ਹੋ ਗਿਆ। ਉਨ੍ਹਾਂ ਦੱਸਿਆ ਕਿ ਉਹ ਆਪਣੀ ਲੜਕੀ ਪੂਨਮ ਜੋ ਕਿ ਵਿਆਹੁਣਯੋਗ ਸੀ ਦਾ ਵਿਆਹ ਕਰਨ ਵਿੱਚ ਅਸਮਰੱਥ ਸੀ।
ਉਹਨਾਂ ਦੱਸਿਆ ਕਿ ਪਰਿਵਾਰ ਦੀ ਆਰਥਿਕ ਹਾਲਤ ਨੂੰ ਦੇਖਦਿਆਂ ਉਨਾਂ ਦੇ ਏਰੀਆ ਦੀ ਸਾਧ-ਸੰਗਤ ਨੇ ਜਰੂਰਤ ਦਾ ਸਾਮਾਨ ਦੇ ਕੇ ਲੜਕੀ ਦੀ ਸ਼ਾਦੀ ’ਚ ਸਹਿਯੋਗ ਦਿੱਤਾ ਹੈ। ਪਰਿਵਾਰਕ ਮੈਂਬਰਾਂ ਅਤੇ ਉਨਾਂ ਦੇ ਰਿਸ਼ਤੇਦਾਰਾਂ ਨੇ ਡੇਰਾ ਸੱਚਾ ਸੌਦਾ ਦੀ ਸਾਧ-ਸੰਗਤ ਦਾ ਤਹਿਦਿਲੋਂ ਧੰਨਵਾਦ ਕੀਤਾ। ਇਲਾਕਾ ਨਿਵਾਸੀਆਂ ਨੇ ਸੇਵਾਦਾਰਾਂ ਵੱਲੋਂ ਕੀਤੇ ਗਏ ਇਸ ਨੇਕ ਕਾਰਜ ਦੀ ਭਰਪੂਰ ਪ੍ਰਸੰਸ਼ਾ ਕੀਤੀ। ਇਸ ਮੌਕੇ ਪ੍ਰੇਮੀ ਸੰਮਤੀ ਸੇਵਾਦਾਰ 15 ਮੈਂਬਰ ਰਜਿੰਦਰ ਇੰਸਾਂ, ਜਵਾਹਰ ਲਾਲ ਇੰਸਾਂ, ਵਰਿੰਦਰ ਵਿੱਕੀ ਇੰਸਾਂ, 15 ਮੈਂਬਰ ਭੈਣਾਂ ਕਰਮਜੀਤ ਇੰਸਾਂ, ਰਾਜ ਬਾਲਾ ਇੰਸਾਂ, ਇੰਦੂ ਬਾਲਾ ਇੰਸਾਂ, ਬਿੰਦੂ ਇੰਸਾਂ, ਰਾਣੀ ਇੰਸਾਂ, ਸਿਮਰਨ ਇੰਸਾਂ ਹਾਜਰ ਸਨ।