ਬਰਨਾਲਾ, 22 ਮਾਰਚ (ਰਘਬੀਰ ਹੈਪੀ)
ਜੁਡੀਸ਼ੀਅਲ ਮੈਜਿਸਟਰੇਟ ਸੁਖਮੀਤ ਕੌਰ ਦੀ ਅਦਾਲਤ ਨੇ ਇੱਕ ਕੁੱਟਮਾਰ ਦੇ ਕੇਸ ‘ਚ ਫ਼ੈਸਲਾ ਸੁਣਾਉਂਦੇ ਹੋਏ ਨਾਮਜ਼ਦ ਦੋਸ਼ੀ ਜੋਨੀ ਕੁਮਾਰ ਪੁੱਤਰ ਸੰਜੇ ਕੁਮਾਰ ਵਾਸੀ ਬਰਨਾਲਾ ਨੂੰ ਬਚਾਓ ਪੱਖ ਦੇ ਵਕੀਲ ਅਰਸ਼ਦੀਪ ਸਿੰਘ ਦੀਆਂ ਦਲੀਲਾਂ ਨਾਲ ਸਹਿਮਤ ਹੁੰਦੇ ਹੋਏ ਬਾਇੱਜ਼ਤ ਬਰੀ ਕਰ ਦਿੱਤਾ।
ਜ਼ਿਕਰਯੋਗ ਹੈ ਕਿ ਸ਼ਿਕਾਇਤਕਰਤਾ ਅਮ੍ਰਿਤਪਾਲ ਸਿੰਘ ਮਿਤੀ 14-11-18 ਨੂੰ ਆਪਣੇ ਲੜਕੇ ਜਗਸੀਰ ਸਿੰਘ ਆਪਣੇ ਘਰੋ ਸੰਜੇ ਬੁੱਕ ਡਿਪੂ ਨੇੜੇ ਰੇਲਵੇ ਫਾਟਕ ਕਚਹਿਰੀ ਰੋਡ ਬਰਨਾਲਾ ਗਏ ਸੀ ਤਾਂ ਵਕਤ 7 ਵਜੇ ਸਾਮ ਦਾ ਹੋਵੇਗਾ ਜਦੋਂ ਸ਼ਿਕਾਇਤਕਰਤਾ ਆਪਣੇ ਲੜਕੇ ਦੀ BA ਫੀਸ ਭਰਨ ਸਬੰਧੀ ਪੁਛਿਆ ਤਾ ਸੰਜੇ ਕੁਮਾਰ ਦਾ ਲੜਕਾ ਜੋਨੀ ਕੁਮਾਰ ਜਗਸੀਰ ਸਿੰਘ ਨੂੰ ਧੱਕੇ ਮਾਰਨ ਲੱਗਾ ਅਤੇ ਧਮਕੀਆਂ ਦੇਣ ਲੱਗਾ । ਜਿਸ ਨੂੰ ਸ਼ਿਕਾਇਤਕਰਤਾ ਨੇ ਕਿਹਾ ਕਿ ਅਜਿਹਾ ਕਿਉਂ ਕਰਦਾ ਹੈ ਤਾ ਉਸਦੇ ਜੋਨੀ ਕੁਮਾਰ ਗੱਲ ਪੈ ਗਿਆ ਅਤੇ ਦੁਕਾਨ ਤੋਂ ਚੁੱਕ ਕੇ ਕੱਟਰ ਬੁੱਲ ਅਤੇ ਠੋਡੀ ਪਰ ਮਾਰਿਆ ਵਜ੍ਹਾ ਰੰਜਸ ਇਹ ਹੈ ਕਿ ਉਸਦੇ ਲੜਕੇ ਦੀ ਫੀਸ ਭਰਨ ਸਬੰਧੀ ਜੋ ਕਰੀਬ 7000 ਰੁਪਏ ਰਹਿੰਦੇ ਸਨ ਉਹ ਸ਼ਿਕਾਇਤਕਰਤਾ ਅਤੇ ਉਸਦਾ ਲੜਕਾ ਲੈਣ ਲਈ ਗਏ ਸੀ। ਜੋ ਓਹਨਾ ਨੂੰ ਦੇ ਨਹੀ ਰਿਹਾ ਸੀ ਇਸ ਲਈ ਬਾਅਦ ਵਿਚ ਸ਼ਿਕਾਇਤਕਰਤਾ ਨੂੰ ਉਸਦੇ ਦੂਸਰੇ ਲੜਕੇ ਕੁਲਵਿੰਦਰ ਸਿੰਘ ਨੇ ਇਲਾਜ ਲਈ CH ਬਰਨਾਲਾ ਦਾਖਲ ਕਰਵਾ ਦਿੱਤਾ ਜਿਥੇ ਉਸਦਾ ਇਲਾਜ ਚੱਲਿਆ। ਇਹਨਾਂ ਬਿਆਨਾਂ ਉਪਰ ਪੁਲਿਸ ਨੇ F.I.R No.511 ਮਿਤੀ 17.11.2018, IPC ਦੀਆਂ ਵੱਖ-ਵੱਖ ਧਾਰਾਵਾਂ ਤਹਿਤ ਮੁਕੱਦਮਾ ਸਿਟੀ ਬਰਨਾਲਾ ਪੁਲਿਸ ਸਟੇਸ਼ਨ ਵਿਚ ਦਰਜ਼ ਕਰਕੇ ਤਫਤੀਸ਼ ਪੂਰੀ ਹੋਣ ਤੋਂ ਬਾਅਦ ਮਾਨਯੋਗ ਅਦਾਲਤ ਵਿਚ ਚਲਾਨ ਪੇਸ਼ ਕੀਤਾ ਗਿਆ। ਸਥਾਨਕ ਅਦਾਲਤ ਵਿਚ ਚੱਲੀ ਅਦਾਲਤੀ ਕਾਰਵਾਈ ਦੌਰਾਨ ਬਚਾਓ ਪੱਖ ਦੇ ਵਕੀਲ ਅਰਸ਼ਦੀਪ ਸਿੰਘ ਦੀਆਂ ਦਲੀਲਾਂ ਨਾਲ ਸਹਿਮਤ ਹੁੰਦੇ ਹੋਏ ਜੁਡੀਸ਼ੀਅਲ ਮੈਜਿਸਟਰੇਟ ਸੁਖਮੀਤ ਕੌਰ ਦੀ ਅਦਾਲਤ ਨੇ ਕੇਸ ‘ਚ ਫ਼ੈਸਲਾ ਸੁਣਾਉਂਦੇ ਹੋਏ ਨਾਮਜ਼ਦ ਦੋਸ਼ੀ ਜੋਨੀ ਕੁਮਾਰ ਨੂੰ ਬਾਇੱਜਤ ਬਰੀ ਕਰ ਦਿੱਤਾ।