ਕਰੋਨਾ ਪਾਜ਼ੇਟਿਵ ਮਰੀਜ਼ ਘਰੇ ਭੇਜਣ ਖਿਲਾਫ ਪੁਤਲੇ ਫੂਕਣ ਦਾ ਐਲਾਨ

Advertisement
Spread information
ਅਸ਼ੋਕ ਵਰਮਾ ਚੰਡੀਗੜ੍ਹ 20 ਮਈ 2020
ਕਰੋਨਾ ਪਾਜ਼ੇਟਿਵ ਮਰੀਜ਼ਾਂ ਨੂੰ ਘਰ ਭੇਜਣ ਦੀ ਕੇਂਦਰੀ ਨੀਤੀ ਰੱਦ ਕਰਾਉਣ, ਘਰੇ ਭੇਜੇ ਮਰੀਜ਼ ਮੁੜ ਦਾਖਲ ਕਰਨ ਤੇ ਸਿਹਤ ਸੇਵਾਵਾਂ ਤੇ ਸਰਕਾਰੀਕਰਨ ਆਦਿ ਮੰਗਾਂ ਨੂੰ ਲੈ ਕੇ ਕਿਸਾਨਾਂ ਤੇ ਖੇਤ ਮਜ਼ਦੂਰਾਂ ਵੱਲੋਂ 18 ਮਈ ਤੋਂ ਡੀ.ਸੀ. ਦਫ਼ਤਰਾਂ ਅੱਗੇ ਚੱਲ ਰਹੇ ਧਰਨਿਆਂ ਦੇ ਤੀਜੇ ਦਿਨ ਸੰਘਰਸ਼ ਨੂੰ ਤੇਜ਼ ਤੇ ਵਿਸ਼ਾਲ ਕਰਨ ਲਈ 28,29, ਤੇ 30 ਮਈ ਨੂੰ ਪਿੰਡ-ਪਿੰਡ ਮੁੱਖ ਮੰਤਰੀ ਤੇ ਪ੍ਰਧਾਨ ਮੰਤਰੀ ਦੇ ਪੁਤਲੇ ਫੂਕਣ ਦੇ ਐਲਾਨ ਨਾਲ ਇਹ ਧਰਨੇ ਸਮਾਪਤ ਕੀਤੇ ਗਏ। ਇਹ ਜਾਣਕਾਰੀ ਸੁਖਦੇਵ ਸਿੰਘ ਕੋਕਰੀ ਕਲਾਂ ਤੇ ਲਛਮਣ ਸਿੰਘ ਸੇਵੇਵਾਲਾ ਵੱਲੋਂ ਜਾਰੀ ਬਿਆਨ ਰਾਹੀਂ ਦਿੰਦਿਆ ਆਖਿਆ ਕਿ ਇਸ ਤੋਂ ਪਹਿਲਾਂ ਹਕੂਮਤ ਦੀ ਲੋਕਾਂ ‘ਚ ਬਿਮਾਰੀ ਫੈਲਾਉਣ ਦੀ ਨੀਤੀ ਖਿਲਾਫ਼ 23 ਤੋਂ 27 ਮਈ ਤੱਕ ਪਿੰਡ-ਪਿੰਡ ਤੇ ਅਗਵਾੜ ਵਾਰ ਮੀਟਿੰਗਾਂ ਕਰਕੇ ਲੋਕਾਂ ਨੂੰ ਜਾਗਰੂਕ ਕੀਤਾ ਜਾਵੇਗਾ। ਉਹਨਾਂ ਦੱਸਿਆ ਕਿ ਤੀਸਰੇ ਦਿਨ ਵੀ ਇਹ ਧਰਨੇ ਸੰਗਰੂਰ, ਬਰਨਾਲਾ, ਮਾਨਸਾ, ਬਠਿੰਡਾ, ਸ਼੍ਰੀ ਮੁਕਤਸਰ ਸਾਹਿਬ, ਫਰੀਦਕੋਟ, ਅੰਮ੍ਰਿਤਸਰ ਤੇ ਪਟਿਆਲਾ ਦੇ ਡੀ.ਸੀ. ਦਫ਼ਤਰਾਂ ਅੱਗੇ ਤੇ ਫਤਿਹਗੜ• ਚੂੜੀਆਂ, ਜ਼ੀਰਾ ਤੇ ਪਾਇਲ ਦੇ ਤਹਿਸੀਲ ਦਫ਼ਤਰਾਂ ਅੱਗੇ ਦਿੱਤੇ ਗਏ।
                               ਇਹਨਾਂ ਧਰਨਿਆਂ ਨੂੰ ਸੰਬੋਧਨ ਕਰਦਿਆਂ ਬੁਲਾਰਿਆਂ ਨੇ ਆਖਿਆ ਕਿ ਕੇਂਦਰ ਤੇ ਪੰਜਾਬ ਸਰਕਾਰ ਕਰੋਨਾ ਪੀੜਤਾਂ ਤੇ ਲੱਛਣ ਨਾ ਦਿਖਾਉਣ ਵਾਲੇ ਮਰੀਜ਼ਾਂ ਨੂੰ ਘਰੇ ਭੇਜਣ ਰਾਹੀਂ ਇਸ ਬਿਮਾਰੀ ਤੋਂ ਪੀੜਤਾਂ ਦੇ ਇਲਾਜ, ਸਾਂਭ ਸੰਭਾਲ ਤੇ ਸਿਹਤ ਸੇਵਾਵਾਂ ਦੇ ਬੁਨਿਆਦੀ ਢਾਂਚੇ ਦੇ ਵਿਸਥਾਰ ਦੀ ਜਿੰਮੇਵਾਰੀ ਤੋਂ ਪੂਰੀ ਤਰ•ਾਂ ਭੱਜ ਰਹੀ ਹੈ। ਜਿਸਦੀ ਪੰਜਾਬ ਤੇ ਦੇਸ਼ ਦੇ ਲੋਕਾਂ ਨੂੰ ਬਹੁਤ ਭਾਰੀ ਕੀਮਤ ਚੁਕਾਉਣੀ ਪਵੇਗੀ। ਉਹਨਾਂ ਆਖਿਆ ਕਿ ਇਸ ਲੋਕ ਦੋਖੀ ਨੀਤੀ ਕਾਰਨ ਬਿਮਾਰੀ ਦੇ ਫੈਲਾਅ ਸਦਕਾ ਹੋਣ ਵਾਲੇ ਮਨੁੱਖੀ ਨੁਕਸਾਨ ਦੀ ਜ਼ਿੰਮੇਵਾਰੀ ਪੂਰੀ ਤਰ•ਾਂ ਹਕੂਮਤ ਦੀ ਹੋਵੇਗੀ। ਉਹਨਾਂ ਲੋਕਾ ਨੂੰ ਸੱਦਾ ਦਿੱਤਾ ਕਿ ਉਹ ਹਕੂਮਤਾਂ ਦੇ ਇਸ ਨਹੱਕੇ ਫੈਸਲੇ ਖਿਲਾਫ਼ ਸੰਘਰਸ਼ ‘ਚ ਨਿੱਤਰਣ। ਅੱਜ ਦੇ ਧਰਨਿਆ ਨੂੰ ਜਸਵਿੰਦਰ ਸਿੰਘ ਸੋਮਾ, ਅਮਰਜੀਤ ਸਿੰਘ ਸੈਦੋਕੇ, ਮੇਜਰ ਸਿੰਘ ਕਾਲੇਕੇ, ਰਾਮ ਸਿੰਘ ਭੈਣੀਬਾਘਾ, ਗੁਰਪਾਸ਼ ਸਿੰਘ, ਗੁਰਪਾਲ ਸਿੰਘ ਨੰਗਲ, ਰਾਜਵਿੰਦਰ ਸਿੰਘ ਰਾਮਨਗਰ, ਅਮਰੀਕ ਸਿੰਘ ਗੰਢੂਆਂ ਆਦਿ ਆਗੂਆਂ ਨੇ ਸੰਬੋਧਨ ਕੀਤਾ।

Advertisement
Advertisement
Advertisement
Advertisement
Advertisement
error: Content is protected !!