ਆਦਾਲਤ ਨੇ ਮਠਿਆਈ ਵਿੱਚ ਗੈਰ ਵਾਜਬ ਰੰਗ ਵਰਤਣ ਤੇ ਕੀਤਾ 50 ਹਜ਼ਾਰ ਜੁਰਮਾਨਾ
ਬਿੱਟੂ ਜਲਾਲਾਬਾਦੀ , ਫਿਰੋਜ਼ਪੁਰ, 14 ਫਰਵਰੀ 2023
ਫੂਡ ਸੇਫਟੀ ਅਫਸਰ ਫਿਰੋਜ਼ਪੁਰ ਸ੍ਰੀ ਹਰਵਿੰਦਰ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸੀ.ਜੇ.ਐਮ. ਫਿਰੋਜ਼ਪੁਰ ਦੀ ਅਦਾਲਤ ਵਿੱਚ ਫੂਡ ਸੇਫਟੀ ਸਟੈਡਰਡ ਐਕਟ 2006 ਅਧੀਨ ਚਲ ਰਹੇ ਕੇਸ ਦਾ ਨਿਪਟਾਰਾ ਕਰਦਿਆਂ ਜੱਜ ਸ੍ਰੀ ਅਸ਼ੋਕ ਚੋਹਾਨ ਵੱਲੋ ਫੂਡ ਬਿਜਨਿਸ ਅਪਰੇਟਰ ਪਰਦੀਪ ਸੇਠੀ (ਸੇਠੀ ਸਵੀਟਸ ਸ਼ੋਪ) ਅੱਡਾ ਖਾਈ ਵਾਲਾ ਨੂੰ ਚਮ- ਚਮ ਮਠਿਆਈ ਵਿੱਚ ਗੈਰ ਵਾਜਬ ਗੁਲਾਬੀ ਰੰਗ ਵਰਤਣ ਤੇ ਫੂਡ ਸੇਫਟੀ ਸਟੈਡਰਡ ਐਕਟ 2006 ਦੇ ਸੈਕਸ਼ਨ 59 ਦੇ ਅਧੀਨ ਦੋਸ਼ੀ ਮੰਨਦੇ ਹੋਏ 50 ਹਜ਼ਾਰ ਰੁਪਏ ਦਾ ਜੁਰਮਾਨਾ ਕੀਤਾ ਹੈ। ਫੂਡ ਸੇਫਟੀ ਅਫ਼ਸਰ ਸ੍ਰੀ ਹਰਵਿੰਦਰ ਸਿੰਘ ਨੇ ਦੱਸਿਆ ਕਿ ਫੂਡ ਸੇਫਟੀ ਸਟੈਡਰਡ ਐਕਟ ਅਧੀਨ ਪਾਸ ਕੀਤੇ ਹੋਏ ਰੰਗ ਹੀ ਵਰਤੋ ਵਿੱਚ ਲਿਆਂਦੇ ਜਾ ਸਕਦੇ ਹਨ। ਇਸ ਤੋਂ ਬਿਨਾਂ ਜੇਕਰ ਹੋਰ ਕਿਸੇ ਵੀ ਤਰ੍ਹਾਂ ਦੇ ਰੰਗ ਦੀ ਵਰਤੋਂ ਖਾਣ ਵਾਲੀਆਂ ਵਸਤੂਆਂ ਵਿੱਚ ਕੀਤੀ ਜਾਂਦੀ ਹੈ ਤਾਂ ਉਸ ਖਿਲਾਫ ਬਣਦੀ ਕਾਨੂੰਨੀ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ ਤਾਂ ਜੋ ਲੋਕਾਂ ਦੀ ਸਿਹਤ ਨਾਲ ਖਿਲਵਾੜ ਨਾ ਹੋ ਸਕੇ।