ਰਘੁਵੀਰ ਹੈੱਪੀ/ ਬਰਨਾਲਾ, 26 ਅਕਤੂਬਰ 2022
ਟੰਡਨ ਇੰਟਰਨੈਸ਼ਨਲ ਸਕੂਲ ਇਲਾਕੇ ਦਾ ਪਹਿਲਾ ਯੂਰਪੀਅਨ ਸਟੱਡੀ ਪੇਟਰਨ ਅਤੇ ਸੁਵਿਧਾਵਾਂ ਨਾਲ ਲੈਸ ਹੈ।ਟੰਡਨ ਇੰਟਰਨੈਸ਼ਨਲ ਸਕੂਲ ਬੱਚਿਆ ਦੀ ਲੁਕੇ ਹੋਏ ਪ੍ਰਤੀਭਾ ਨੂੰ ਲੱਭਣ ਅਤੇ ਉਸਨੂੰ ਨਿਖਾਰਣ ਲਈ ਵੱਖ-ਵੱਖ ਸਮੇਂ ਉਪਰ ਵੱਖ-ਵੱਖ ਗਤੀਵਿਧੀਆਂ/ਮੁਕਾਬਲਿਆ ਦਾ ਅਯੋਜਨ ਕਰਦਾ ਆ ਰਿਹਾ ਹੈ।ਇਸੇ ਸਿਲਸਿਲੇ ਨੂੰ ਅਗਾਹ ਵਧਾਉਂਦੇ ਹੋਏ ਅੱਜ ਸਕੂਲ ਕੈਂਪਸ ਵਿੱਚ 10ਵੀਂ ਜਿਲ੍ਹਾ ਸਕੂਲ ਕਰਾਟੇ ਟੂਰਨਾਮੈਂਟ ਦਾ ਅਰੰਭ ਬੜੀ ਧੂਮ-ਧਾਮ ਨਾਲ ਕੀਤਾ ਗਿਆ ਜਿਸ ਵਿੱਚ ਵੱਖ-ਵੱਖ ਟੀਮਾਂ ਸਕੂਲਾਂ ਦੀਆਂ ਟੀਮਾਂ ਵੱਲੋਂ ਭਾਗ ਲਿਆ ਗਿਆ।ਇਸ ਟੂਰਨਾਮੈਂਟ ਦਾ ਦਾ ਆਗਾਜ ਸਕੂਲ ਦੇ ਡਾਇਰੈਕਟਰ ਸ੍ਰੀ ਸਿਵ ਸਿੰਗਲਾਂ ਜੀ ਅਤੇ ਵਾਇਸ ਪ੍ਰਿੰਸੀਪਲ ਮੈਡਮ ਸਾਲਿਨੀ ਜੀ ਨੇ ਹਰੀ ਝੰਡੀ ਦੀਖਾ ਕੇ ਕੀਤੀ। ਇਸ ਟੂਰਨਾਮੈਂਟ ਵਿੱਚ ਅੰਰਡ 14,17 ਅ 19 ਲੜਕੀਆਂ ਨੇ ਭਾਗ ਲਿਆ ਅਤੇ ਅਪਣੇ ਖੇਡ ਦੇ ਜਲਵੇ ਦਿਖਾਏ ਅਤੇ ਜਿਤ ਪ੍ਰਾਪਤ ਕਰ ਅਪਗਲੇ ਰਾਉਂਡ ਵਿੱਚ ਅਪਣੀ ਜਗ੍ਹਾ ਪੱਕੀ ਕੀਤੀ। ਇਸ ਟੂਰਟਨਾਮੈਂਟ ਮਿਤੋਂ 26-10-2022 ਤੋਂ 29-10-2022 ਤੱਕ ਚੱਲੇਗਾ।
ਇਸ ਮੌਕੇ ਟੰਡਨ ਇੰਟਰਨੈਸ਼ਨਲ ਸਕੂਲ ਬਰਨਾਲਾ ਦੇ ਪ੍ਰਿੰਸੀਪਲ ਮੈਡਮ ਸਰੂਤੀ ਸ਼ਰਮਾਂ ਜੀ ਨੇ ਕਿਹਾ ਕਿ ਟੰਡਨ ਇੰਟਰਨੈਸ਼ਨਲ ਸਕੂਲ ਇਲਾਕੇ ਦਾ ਪਹਿਲਾ ਯੂਰਪਿਆਨ ਸਟੱਡੀ ਦੇ ਮਾਪਡਡਾਂ ਨੂੰ ਪੂਰਾ ਕਰਨ ਵਾਲਾ ਸਕੂਲ ਹੈ ਜਿਸ ਵਿਚ ਫਿਨਲਡ ਦੇ ਸਿੱਖਿਅਕ ਢਾਂਚੇ ਜਿਵੇਂ ਕਿ ਮੁਕਾਬਲੇ ਵਿੱਚ ਸਹਿਯੋਗ ਨੂੰ ਉਤਸਾਹਿਤ ਕਰਨ,ਇੱਕ ਸੰਪੂਰਨ ਅਧਿਆਪਨ ਅਤੇ ਸਿੱਖਣ ਦੇ ਵਾਤਾਵਰਣ ਨੂੰ ਲਾਗੂ ਕਰਨ ਤੇ ਧਿਆਨ ਕੇਂਦਰਿਤ ਕਰਨਾ ਆਦਿ ਉਪਰ ਕੰਮ ਕੀਤਾ ਜਾਂਦਾ ਹੈ।ਸਕੂਲ ਦੇ ਪ੍ਰਿੰਸੀਪਲ ਨੇ ਦੱਸਿਆ ਕਿ ਫੜਾਈ ਦੇ ਨਾਲ-ਨਾਲ ਖੇਡਾਂ ਦਾ ਤਾਂ ਵਿਦਿਆਰਥੀਆਂ ਦੇ ਜੀਵਨ ਵਿੱਚ ਅਹੀਮ ਰੋਲ ਅਦਾ ਕਰਦੀਆਂ ਹਨ। ਇਹੀ ਕਾਰਨ ਹੈ ਕਿ ਸਕੂਲ ਵਿੱਚ ਵਿਦਿਆਰਥੀਆਂ ਦਾ ਖੇਡਾਂ ਵੱਲ ਰੁਝਾਣ ਵਧਾਉਣ ਲਈ ਸਕੂਲ ਸਦਾ ਤਤਪਰ ਹੈ । ਉਹਨਾਂ ਦੱਸਿਆ ਕਿ ਸਕੂਲ ਵਿਚ 66 ਜਿਲਾ ਸਕੂਲ ਖੇਡਾਂ ਦੀ ਸ਼ੁਰੁਆਤ ਸਕੂਲ ਦੇ ਡਾਇਰੈਕਟਰ ਸ੍ਰੀ ਸ਼ਿਵ ਸਿੰਗਲਾ ਜੀ ਨੇ ਅਪਣੇ ਕਰਕਮਲਾ ਨਾਲ ਕੀਤੀ। ਇਸ ਟਰੂਰਨਾਮੈਂਟ ਵਿੱਚ ਜਿਲਾ ਦੇ ਵੱਖ-ਵੱਖ ਸਕੂਲਾਂ ਨੇ ਭਾਗ ਲਿਆ। ਇਸ ਟਰੂਰਨਾਮੈਂਟ ਵਿੱਚ ਵੱਖ-2 ਵਾਰਗ ਦੇ ਵਿਦਿਆਰਥੀਆਂ ਦੇ ਮੁਕਾਬਲੇ ਕਰਵਾਏ ਗਏ । ਉਨ੍ਹਾਂ ਇਸ ਤਾਂ ਦੱਸਿਆ ਕਿ ਇਹ ਟੂਰਨਾਮੈਂਟ ਮਿਤੀ 26-10-2022 ਤੋਂ 29 10-2022 ਤੱਕ ਚੱਲੇਗਾ। ਪਹਿਲੇ ਦਿਨ ਹੋਏ ਮੁਕਾਲਬੇ ਦੇ ਜੇਤੂ ਵਿਦਿਆਰਥੀਆਂ ਵੱਲੋਂ ਅਗਲੇ ਰਾਊਂਡ ਵਿੱਚ ਅਪਣੀ ਜਗ੍ਹਾ ਪੱਕੀ ਕੀਤੀ ਗਈ। ਅੰਤ ਵਿੱਚ ਉਹਨਾਂ ਨੇ ਹੋਰ ਵੀ ਵਿਦਿਆਰਥਥੀਆ ਨੂੰ ਇਸ ਟੂਰਨਾਮੈਂਟ ਵਿਚ ਭਾਗ ਲੈਣ ਦੀ ਅਪੀਲ ਕੀਤੀ