ਤਿਉਹਾਰਾਂ ਨੂੰ ਮੁੱਖ ਰਖਦਿਆਂ ਪ੍ਰਸ਼ਾਸ਼ਨ ਵੱਲੋਂ ਪਟਾਖ਼ੇ ਵੇਚਣ ਲਈ ਥਾਵਾਂ ਨਿਰਧਾਰਿਤ

Advertisement
Spread information
ਬਿੱਟੂ ਜਲਾਲਾਬਾਦੀ , ਫਿਰੋਜ਼ਪੁਰ 15 ਅਕਤੂਬਰ 2022 
      ਪੰਜਾਬ ਅਤੇ ਹਰਿਆਣਾ ਹਾਈਕੋਰਟ ਚੰਡੀਗੜ੍ਹ ਵੱਲੋਂ ਜਾਰੀ ਹੁਕਮ ਦੇ ਮੱਦੇਨਜ਼ਰ ਜ਼ਿਲ੍ਹਾ ਮੈਜਿਸਟਰੇਟ ਫਿਰੋਜ਼ਪੁਰ ਮੈਡਮ ਅਮ੍ਰਿਤ ਸਿੰਘ ਨੇ ਜ਼ਿਲ੍ਹਾ ਫਿਰੋਜ਼ਪੁਰ ਅੰਦਰ ਮਿਤੀ 24-10-2022  ਨੂੰ ਦੀਵਾਲੀ ਵਾਲੇ ਦਿਨ ਪਟਾਕੇ ਚਲਾਉਣ ਦਾ ਸਮਾਂ ਰਾਤ 8:00 ਤੋਂ 10:00 ਵਜੇ ਤੱਕ ਅਤੇ ਮਿਤੀ 8-11-2022 ਨੂੰ ਗੁਰਪੁਰਬ ਦੇ ਮੌਕੇ `ਤੇ ਸਵੇਰੇ 4 ਵਜੇ ਤੋਂ 5 ਵਜੇ (ਇੱਕ ਘੰਟਾ) ਰਾਤ 9 ਵਜੇ ਤੋਂ ਰਾਤ 10 ਵਜੇ ਤੱਕ (ਇਕ ਘੰਟਾ)ਅਤੇ ਮਿਤੀ 25-12-2022 ਨੂੰ ਕ੍ਰਿਸਮਿਸ ਅਤੇ ਨਵੇਂ ਸਾਲ ਮੌਕੇ ਰਾਤ 11.55 ਤੋਂ 12.30 ਵਜੇ ਤੱਕ ਦਾ ਸਮਾਂ ਨਿਰਧਾਰਤ ਕੀਤਾ ਹੈ।
     ਇਸ ਦੇ ਨਾਲ ਹੀ ਜ਼ਿਲ੍ਹਾ ਮੈਜਿਸਟਰੇਟ ਨੇ ਛੋਟੇ ਪਟਾਖਿਆਂ ਦੀ ਵੇਚ/ਖਰੀਦ ਲਈ ਦੀਵਾਲੀ  ਦੇ ਅਵਸਰ ਨੂੰ ਮੁੱਖ ਰੱਖ ਕੇ ਜਿਲੇ ਵਿਚ ਥਾਵਾਂ ਨਿਰਧਾਰਿਤ ਕੀਤੀਆ ਹਨ। ਪਟਾਖਾ ਵਿਕਰੇਤਾਵਾਂ ਫਿਰੋਜ਼ਪੁਰ ਸ਼ਹਿਰ ਵਿਚ ਨੇੜੇ ਬਾਬਾ ਨਾਮਦੇਵ ਚੌਂਕ ਦੇ ਪਾਸ ਬਣੀ ਪੁੱਡਾ ਪਾਰਕਿੰਗ ਦੀ ਗਰਾਉਂਡ (ਬੈਕ ਸਾਇਡ ਸੈਂਟਰਲ ਜੇਲ) , ਫਿਰੋਜ਼ਪੁਰ ਕੈਂਟ ਵਿਚ ਓਪਨ ਗਰਾਂਉਂਡ ਮਨੋਹਰ ਲਾਲ ਸੀਨੀਅਰ ਸੰਕੈਡਰੀ ਸਕੂਲ , ਮਮਦੋਟ ਵਿਚ ਨੇੜੇ ਸਟੇਸ਼ਨ ਬੀ.ਐਸ.ਐਫ ਗਰਾਉਂਡ ਮਮਦੋਟ , ਮੱਲਾਂਵਾਲਾ ਵਿਚ ਓਪਨ ਗਰਾਉਂਡ ਸ਼੍ਰੀ ਸੁਖਵਿੰਦਰ ਸਿੰਘ, ਸੀਨੀਅਰ ਸੰਕੈਡਰੀ ਸਕੂਲ , ਮੱਖੂ ਵਿਚ ਪੁਰਾਣਾ ਬੱਸ ਅੱਡਾ ਨੇੜੇ ਪੁਲਿਸ ਸਟੇਸ਼ਨ , ਤਲਵੰਡੀ ਭਾਈ ਵਿਚ ਓਪਨ ਗਰਾਉਂਡ ਸੀਨੀਅਰ ਸੰਕੈਡਰੀ ਸਕੂਲ (ਲੜਕੇ) , ਗੁਰੂਹਰਸਹਾਏ ਵਿਚ ਨੇੜੇ ਦੁਸਹਿਰਾ ਗਰਾਉਂਡ ਮਾਲ ਗੁਦਾਮ ਰੋਡ ਗੁਰੂਹਰਸਹਾਏ, ਜ਼ੀਰਾ ਵਿਖੇ 1) ਓਪਨ ਗਰਾਊਂਡ ਆਫ ਸ੍ਰੀ ਗੁਰਦਾਸ ਰਾਮ ਮੈਮੋਰੀਅਲ ਸੀਨੀਅਰ ਸੰਕੈਡਰੀ ਸਕੂਲ, ਜ਼ੀਰਾ ਅਤੇ ਓਪਨ ਗਰਾਊਂਡ ਆਫ ਸ਼੍ਰੀ ਜੀਵਨ ਮੱਲ ਸੀਨੀਅਰ ਸੰਕੈਡਰੀ ਸਕੂਲ ਜੀਰਾ ਵਿਚ ਪਟਾਕੇ ਵੇਚੇ ਜਾ ਸਕਦੇ ਹਨ। ਉਨ੍ਹਾਂ ਕਿਹਾ ਕਿ ਪਟਾਕਿਆਂ ਦੀ ਵਿਕਰੀ ਸਿਰਫ ਉਸ ਲਾਇਸੰਸ ਸ਼ੁਦਾ ਵਿਕਰੇਤਾ ਵੱਲੋਂ ਹੀ ਕੀਤੀ ਜਾ ਸਕਦੀ ਹੈ ਜਿਸ ਨੂੰ ਦਫਤਰ ਜਿਲ੍ਹਾ ਮੈਜਿਸਟਰੇਟ, ਫਿਰੋਜ਼ਪੁਰ ਵੱਲੋਂ ਆਰਜ਼ੀ ਲਾਇਸੰਸ ਜਾਰੀ ਕੀਤਾ ਗਿਆ ਹੋਵੇ।
      ਇਸ ਦੇ ਨਾਲ ਹੀ ਪੰਜਾਬ ਅਤੇ ਹਰਿਆਣਾ ਹਾਈਕੋਰਟ ਦੇ ਹੁਕਮਾਂ ਦੀ ਪਾਲਣਾ ਵਿੱਚ ਆਰਜੀ ਲਾਇਸੰਸ ਪ੍ਰਾਪਤ ਕਰਨ ਲਈ ਪ੍ਰੈਸ ਨੋਟ ਰਾਹੀਂ ਚਾਹਵਾਨ ਬਿਨੈਕਾਰ (18 ਸਾਲ ਤੋਂ ਵੱਧ ਉਮਰ ਵਾਲੇ) ਦੀਆਂ ਦਰਖਾਸਤਾਂ ਮਿਤੀ 9.10.2022 ਤੋਂ ਮਿਤੀ 11.10.2022 ਤੱਕ ਸੇਵਾ ਕੇਂਦਰ ਰਾਹੀਂ ਪ੍ਰਾਪਤ ਕਰਨ ਲਈ ਡਿਪਟੀ ਕਮਿਸ਼ਨਰ ਦਫਤਰ ਵੱਲੋਂ ਪ੍ਰੈਸ ਨੋਟ ਦਿੱਤਾ ਗਿਆ ਸੀ। ਉਕਤ ਸਮਾਂ ਸੀਮਾਂ ਦੌਰਾਨ ਵੱਖ ਵੱਖ ਬਿਨੈਕਾਰਾਂ ਦੀਆਂ ਦਰਖਾਸਤਾਂ ਪ੍ਰਾਪਤ ਹੋਈਆਂ ਹਨ। ਜਿੰਨਾਂ ਨੂੰ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਵਿਚਾਰਨ ਉਪਰੰਤ ਜਿਲ੍ਹਾ ਫਿਰੋਜ਼ਪੁਰ ਵਿੱਚ ਕੁੱਲ 28 ਆਰਜ਼ੀ ਲਾਇਸੰਸ ਜਾਰੀ ਕੀਤੇ ਗਏ ਹਨ। ਜਾਰੀ ਲਾਈਸੰਸਾਂ ਵਿਚ ਫਿਰੋਜ਼ਪੁਰ ਸ਼ਹਿਰ 08, ਫਿਰੋਜ਼ਪੁਰ ਛਾਉਣੀ 16, ਮੱਲਾਂ ਵਾਲਾ 01, ਮਮਦੋਟ 03 ਸ਼ਾਮਲ ਹਨ। ਜ਼ੀਰਾ, ਤਲਵੰਡੀ ਭਾਈ, ਮੱਖੂ ਅਤੇ ਗੁਰੂਹਰਸਹਾਏ ਤੋਂ ਦਰਖਾਸਤ ਪ੍ਰਾਪਤ ਨਾ ਹੋਣ ਤੇ ਲਾਇਸੰਸ ਜਾਰੀ ਨਹੀ ਹੋਏ । ਉਨ੍ਹਾਂ ਕਿਹਾ ਕਿ ਲਾਇਸੰਸ ਧਾਰਕ ਦਾ ਪਟਾਕੇ ਵੇਚਣ ਦਾ ਸਮਾਂ ਸਵੇਰੇ 10:00 ਵਜੇ ਤੋਂ ਸ਼ਾਮ 7:30 ਵਜੇ ਤੱਕ ਹੋਵੇਗਾ। ਹੁਕਮਾਂ ਦੀ ਉਲੰਘਣਾ ਕਰਨ ਵਾਲੇ ਦੇ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।
Advertisement
Advertisement
Advertisement
Advertisement
Advertisement
error: Content is protected !!