ਜੇਲ ਚ ਚੈਕਿੰਗ ਦੇ ਦੌਰਾਨ ਗੈਂਗਸਟਰਾਂ ਤੋਂ ਮਿਲਿਆ ਆਧੁਨਿਕ ਹਥਿਆਰਾਂ ਦੀ ਬੜੀ ਖੇਪ
ਫ਼ਤਹਿਗੜ੍ਹ ਸਾਹਿਬ, 14 ਅਕਤੂਬਰ (ਪੀਟੀ ਨਿਊਜ਼)
ਸ੍ਰੀ ਗੁਰਪ੍ਰੀਤ ਸਿੰਘ ਭੁੱਲਰ IPS, DIG ਰੂਪਨਗਰ ਰੇਜ਼ ਜੀ ਨੇ ਦੱਸਿਆ ਕਿ ਮਾਨਯੋਗ DGP ਸਾਹਿਬ ਸ੍ਰੀ ਗੌਰਵ ਯਾਦਵ 1PS ਜੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਗੈਂਗਸਟਰਾਂ ਦੇ ਵਿਰੁੱਧ ਵਿੱਢੀ ਮੁਹਿੰਮ ਦੇ ਤਹਿਤ ਸ੍ਰੀਮਤੀ ਡਾ. ਰਵਜੋਤ ਗਰੇਵਾਲ IPS, ਸੀਨੀਅਰ ਕਪਤਾਨ ਪੁਲਿਸ ਜਿਲ੍ਹਾ ਫਤਿਹਗੜ੍ਹ ਸਾਹਿਬ ਦੀਆ ਹਦਾਇਤਾ ਅਨੁਸਾਰ ਸ੍ਰੀ ਜਸਪਿੰਦਰ ਸਿੰਘ ਗਿੱਲ PPS, ਉਪ ਪੁਲਿਸ ਕਪਤਾਨ (ਇੰਨਵੈਸਟੀਗੇਸ਼ਨ) ਜਿਲ੍ਹਾ ਫਤਿਹਗੜ੍ਹ ਸਾਹਿਬ ਅਤੇ ਇੰਸਪੈਕਟਰ ਅਮਰਬੀਰ ਸਿੰਘ ਇੰਚਾਰਜ CIA ਸਰਹਿੰਦ ਦੀ ਨਿਗਰਾਨੀ ਹੇਠ CIA ਸਰਹਿੰਦ ਦੀ ਪੁਲਿਸ ਟੀਮ ਨੇ ਕਪੂਰਥਲਾ ਜੇਲ੍ਹ ਅਤੇ ਫਿਰੋਜਪੁਰ ਜੇਲ੍ਹ ਵਿਚ ਵੱਖ ਵੱਖ ਗੈਂਗਸਟਰਾਂ ਨੂੰ ਲਿਆ ਕੇ ਉਹਨਾਂ ਪਾਸੋਂ 01 Glock 9MM, 01 Pistol CF98 ਸਮੇਤ 06 ਜਿੰਦਾ ਰੌਂਦ ਅਤੇ (4 ਦੇਸੀ 315 ਬੋਰ ਪਿਸਤੋਲ (ਕੱਟੇ) ਸਮੇਤ (6 ਜਿੰਦਾ ਰੌਂਦ ਬਰਾਮਦ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ।
ਫਿਰੋਜਪੁਰ ਜੇਲ੍ਹ ਵਿੱਚ ਬੰਦ ਗੈਂਗਸਟਰ ਤਰਨਜੋਤ ਉਰਫ ਤੰਨਾ ਵਾਸੀ ਲਖਨਪਾਲ, ਥਾਣਾ ਪੁਰਾਣਾ ਛੇਲਾ ਜਿਲਾ ਗੁਰਦਾਸਪੁਰ ਨੂੰ ਪਾਕਿਸਤਾਨ ਸਥਿਤ ਕੱਟੜਪੰਥੀ ਲਖਬੀਰ ਰੋਡੇ ਦੇ ਇਸ਼ਾਰੇ ਤੇ 11 ਆਧੁਨਿਕ ਹਥਿਆਰ ਮਿਲੇ ਸਨ, ਜਿਹਨਾਂ ਵਿੱਚੋ 9 ਹਥਿਆਰ ਪਹਿਲਾ ਹੀ ਪੰਜਾਬ ਪੁਲਿਸ ਨੇ ਬਰਾਮਦ ਕਰ ਲਏ ਹਨ ਅਤੇ ਤਰਨਜੋਤ ਤੰਨਾ ਕੋਲ ਅਜੇ ਵੀ ()2 ਆਧੁਨਿਕ ਹਥਿਆਰ ਸਨ।ਫਤਹਿਗੜ੍ਹ ਸਾਹਿਬ ਦੀ ਪੁਲਿਸ ਨੇ ਮੁਕੱਦਮਾ ਨੰਬਰ ਮੁਕੱਦਮਾ ਨੰਬਰ 117 ਮਿਤੀ 29,07,22 ਅਧ 384,120B IPC ਅਤੇ 25/54/59 Arms Act ਥਾਣਾ ਸਰਹਿੰਦ ਵਿੱਚ ਅਗਲੀ ਕਾਰਵਾਈ ਕਰਦੇ ਹੋਏ ਤਰਨਜੋਤ ਤੰਨਾ ਨੂੰ ਮਿਤੀ 07.10.2022 ਨੂੰ ਫਿਰੋਜਪੁਰ ਜੇਲ੍ਹ ਵਿੱਚੋਂ ਲਿਆ ਕੇ 01 Pistol CF98 ਸਮੇਤ 02 ਜਿੰਦਾ ਰੌਂਦ ਅਤੇ ਦੋ ਦੇਸੀ ਪਿਸਤੌਲ 315 ਬੋਰ (ਕੱਟੇ) ਸਮੇਤ 4 ਜਿੰਦਾ ਰੱਦ ਬਰਾਮਦ ਕਰਵਾਏ ਗਏ। ਇਹ ਹਥਿਆਰ ਤਰਨਜੋਤ ਤੰਨਾ ਨੇ ਆਪਣੇ ਦੋਸਤ ਗੋਪੀ ਚੁਗਾਵਾ ਵਾਸੀ ਲੋਪੋਕੋ ਅਮ੍ਰਿੰਤਸਰ ਰੂਰਲ ਏਰੀਆ ਦੇ ਘਰ ਤੋਂ ਬਰਾਮਦ ਕਰਵਾਏ।
ਗੈਂਗਸਟਰ ਤਰਨਜੋਤ ਤੰਨਾ ਦੀ ਹੋਰ ਜਾਂਚ ਤੋਂ ਪਤਾ ਲੱਗਾ ਕਿ ਉਸ ਨੇ ਇੱਕ 01 Glock 9MM ਜੇਲ੍ਹ ਵਿਚ ਬੰਦ ਗੈਂਗਸਟਰ ਜਸਪਾਲ ਸਿੰਘ ਉਰਫ ਜੱਸੀ ਪੁੱਤਰ ਸੰਤੋਖ ਸਿੰਘ ਵਾਸੀ ਕਲਮਾ ਥਾਣਾ ਨੂਰਪੁਰ ਬੇਦੀ ਜਿਲਾ ਰੂਪਨਗਰ ਨੂੰ ਦਿੱਤਾ ਸੀ।ਜਿਸ ਨੂੰ ਵੀ ਮਿਤੀ 10,10,2022 ਨੂੰ ਕਪੂਰਥਲਾ ਜੇਲ੍ਹ ਵਿੱਚ ਲਿਆ ਕੇ ਡੂੰਘਾਈ ਨਾਲ ਜਾਂਚ ਕੀਤੀ ਗਈ ਤਾਂ ਜੱਸੀ ਦੇ ਨਜਦੀਕੀ ਸਾਥੀ ਅਵਤਾਰ ਸਿੰਘ ਉਰਫ ਲਾਡੀ ਵਾਸੀ ਮਾਨੋਕੇ ਜਿਲ੍ਹਾ ਜਲੰਧਰ ਰੂਰਲ ਦੇ ਘਰ ਤੇ 01 Glock 9MM ਸਮੇਤ 03 ਜਿੰਦਾ ਰੌਂਦ ਅਤੇ ਦੋ ਦੇਸੀ ਪਿਸਤੌਲ 315 ਬੋਰ ਸਮੇਤ 04 ਜਿੰਦਾ ਰੌਂਦ ਬਰਾਮਦ ਕਰਨ ਵਿੱਚ ਸਫਲਤਾ ਹਾਸਲ ਕੀਤੀ ਗਈ।
ਉਪਰੋਕਤ ਦੋਵੇ ਆਧੁਨਿਕ ਹਥਿਆਰਾਂ ਦੀ ਬਰਾਮਦਗੀ ਨਾਲ ਤਰਨਜੋਤ ਤੰਨਾ ਵੱਲੋਂ ਪਾਕਿਸਤਾਨ ਤੋ ਆਈ ਸਾਰੀ ਖੇਪ ਬਰਾਮਦ ਕਰ ਲਈ ਗਈ ਹੈ।ਇਸ ਦੇ ਨਾਲ ਹੀ ਨਸ਼ੀਲੇ ਪਦਾਰਥਾ ਅਤੇ ਹਥਿਆਰਾ ਦੀ ਸਰਹੱਦ ਪਾਰ ਆਵਾਜਾਈ ਨਾਲ ਸਬੰਧਤ ਕੁਝ ਮਹੱਤਵਪੂਰਨ ਲਿੰਕ ਵੀ ਸਥਾਪਿਤ ਕੀਤੇ ਗਏ ਹਨ।ਤੰਨਾ ਪਾਸੋ ਉਸ ਦਾ ਫੋਨ ਵੀ ਬਰਾਮਦ ਕਰ ਲਿਆ ਗਿਆ ਹੈ, ਜੋ ਕਿ ਉਹ ਫਿਰੋਜਪੁਰ ਜੇਲ੍ਹ ਵਿੱਚ ਆਪਣੇ ਹੋਰ ਸਾਥੀਆ ਨਾਲ ਵਰਤ ਰਿਹਾ ਸੀ।ਇਸ ਸਾਰੇ ਆਪਰੇਸ਼ਨ ਵਿਚ ਅੱਗੇ ਹੋਰ ਵੀ ਅਹਿਮ ਰਿਕਵਰੀਆ ਹੋਣ ਦੀ ਉਮੀਦ ਹੈ।