ਬਰਨਾਲੇ ਵਿੱਚ ਪੈਨ ਡੋਨ ਦਾ 5ਵਾਂ ਦਿਨ
ਬਰਨਾਲਾ (ਰਘੁਵੀਰ ਹੈੱਪੀ)
ਪੰਜਾਬ ਸਟੇਟ ਮਨਿਸਟੀਰੀਅਲ ਸਰਵਿਸਜ ਯੂਨੀਅਨ ਪੰਜਾਬ ਦਾ ਪੁਰਾਣੀ ਪੈਨਸ਼ਨ ਬਹਾਲੀ ਸੰਘਰਸ਼ ਹੁਣ ਸਿਖਰ ‘ਤੇ ਪਹੁੰਚ ਗਿਆ ਹੈ ਅਤੇ ਹੁਣ ਬਿਨਾ ਪ੍ਰਾਪਤੀ ਤੋਂ ਪਿੱਛੇ ਨਹੀਂ ਹਟਿਆ ਜਾਵੇਗਾ। ਇਸ ਬਾਰੇ ਗੱਲਬਾਤ ਕਰਦਿਆਂ ਦਫਤਰ ਡਿਪਟੀ ਕਮਿਸ਼ਨਰ ਬਰਨਾਲਾ ਵਿਖੇ ਭਰਵੀਂ ਰੈਲੀ ਨੂੰ ਤਰਸੇਮ ਭੱਠਲ ਜ਼ਿਲ੍ਹਾ ਪ੍ਰਧਾਨ ਪੰਜਾਬ ਸਟੇਟ ਮਨਿਸਟੀਰੀਅਲ ਸਰਵਿਸਜ਼ ਯੂਨੀਅਨ ਨੇ ਸੰਬੋਧਨ ਕਰਦਿਆਂ ਕਿਹਾ ਕਿ ਜੇਕਰ ਪੰਜਾਬ ਸਰਕਾਰ ਦਾ ਵਿਧਾਇਕ ਸਿਰਫ 5 ਪੰਜ ਦਿਨ ਲਈ ਬਣ ਜਾਂਦਾ ਹੈ ਤਾਂ ਉਸ ਦੀ ਪੂਰੀ ਜਿੰਦਗੀ ਲਈ ਪੈਨਸ਼ਨ ਲੱਗ ਜਾਂਦੀ ਹੈ ਪ੍ਰੰਤੂ ਸਰਕਾਰੀ ਮੁਲਾਜ਼ਮ ਨੂੰ 33 ਸਾਲਾਂ ਦੀ ਨੌਕਰੀ ਕਰਨ ਤੋਂ ਬਾਅਦ ਵੀ ਪੈਨਸ਼ਨ ਨਹੀਂ ਹੈ। ਆਮ ਆਦਮੀ ਪਾਰਟੀ ਦੇ ਜਿਹੜੇ 92 ਵਿਧਾਇਕ ਬੜੇ ਮਾਣ ਨਾਲ ਜਿਤਾ ਕੇ ਵਿਧਾਨ ਸਭਾ ਵਿੱਚ ਭੇਜੇ ਸਨ ਅਤੇ ਚੋਣਾਂ ਵਿੱਚ ਮੁਲਾਜਮਾਂ ਨਾਲ ਵੱਡੇ ਵੱਡੇ ਵਾਅਦੇ ਕਰ ਰਹੇ ਸਨ, ਹੁਣ ਉਹ 92 ਵਿਧਾਇਕਾਂ ਵਿੱਚ ਮੁਲਾਜਮਾਂ ਦੀਆਂ ਮੰਗਾਂ ਨੂੰ ਲਾਗੂ ਕਰਵਾਉਣ ਲਈ ਕੋਈ ਦਿਲਚਸਪੀ ਨਹੀਂ ਹੈ। ਉਨ੍ਹਾਂ ਕਿਹਾ ਕਿ ਅੱਜ ਦਫਤਰ ਡਿਪਟੀ ਕਮਿਸ਼ਨਰ ਬਰਨਾਲਾ ਵਿਖੇ ਕਲਮਛੋੜ ਹੜਤਾਲ ਦੌਰਾਨ ਵੱਖ-ਵੱਖ ਵਿਭਾਗਾਂ ਦੇ ਮਨਿਸਟੀਰੀਅਲ ਸਟਾਫ ਅਤੇ ਦਰਜਾ 4 ਦੋ ਮੁਲਾਜ਼ਮਾਂ ਵੱਲੋਂ ਸਰਕਾਰ ਖਿਲਾਫ ਰੋਸ ਵਜੋਂ ਆਪਣਾ ਆਪਣਾ ਕੰਮ ਬੰਦ ਕਰਕੇ ਇੱਕੋ ਥਾਂ ‘ਤੇ ਇੱਕਠੇ ਹੋ ਕੇ ਏਕੇ ਦਾ ਸਬੂਤ ਦਾ ਦਿੱਤਾ ਹੈ। ਉਨ੍ਹਾਂ ਕਿਹਾ ਕਿ ਜੇਕਰ ਕੋਈ ਵੀ ਮਨਿਸਟੀਰੀਅਲ ਸਟਾਫ ਕੰਮ ਕਰਦਾ ਵੜਿਆ ਗਿਆ ਤਾਂ ਉਸ ਦਾ ਸਾਰਿਆਂ ਦੇ ਸਾਹਮਣੇ ਮੂੰਹ ਕਾਲਾ ਕੀਤਾ ਜਾਵੇਗਾ ਜਿਸ ਦਾ ਜਿੰਮੇਵਾਰ ਉਹ ਖੁਦ ਹੋਵੇਗਾ।ਉਨ੍ਹਾਂ ਕਿਹਾ ਕਿ ਹੁਣ ਬਹੁਤ ਵੱਡੀ ਪੱਧਰ ‘ਤੇ ਭਰਾਤਰੀ ਜਥੇਬੰਦੀਆਂ ਪੰਜਾਬ ਸਟੇਟ ਮਨਿਸਟੀਰੀਅਲ ਸਰਵਿਸਜ਼ ਯੂਨੀਅਨ ਪੰਜਾਬ ਵਿੱਚ ਇਕੋ ਪਲੇਟਫਾਰਮ ‘ਤੇ ਇਕੱਠੀਆਂ ਹੋ ਰਹੀਆਂ ਹਨ। ਪੂਰੇ ਪੰਜਾਬ ਦੀ ਜੇ.ਈ ਐਸੋਸੀਏਸ਼ਨ ਬਹੁਤ ਜਲਦ ਸਹਿਮਤੀ ਦੇ ਰਹੀ ਹੈ। ਉਨ੍ਹਾਂ ਕਿਹਾ ਕਿ ਜਥੇਬੰਦੀ ਦੀ ਅਗਲੀ ਤਿੱਖੀ ਰਣਨੀਤੀ ਕੱਲ ਦੀ ਮੀਟਿੰਗ ਵਿੱਚ ਤਹਿ ਹੋਵੇਗੀ, ਜਿਸ ਦੀ ਜਿੰਮੇਵਾਰੀ ਪੰਜਾਬ ਸਰਕਾਰ ਦੀ ਹੋਵੇਗੀ।
ਇਸ ਤੋਂ ਬਾਅਦ ਦਰਸ਼ਨ ਚੀਮਾ ਜ਼ਿਲ੍ਹਾ ਪ੍ਰਧਾਨ, ਜਗਵਿੰਦਰਪਾਲ ਸਿੰਘ ਹਢਿਆਇਆ, ਪੀ.ਡਬਲਿਊ.ਡੀ ਫੀਡ ਵਰਕਸ਼ਾਪ ਯੂਨੀਅਨ, ਰਵਿੰਦਰ ਸ਼ਰਮਾ ਜਰਨਲ ਸਕੱਤਰ ਪੰਜਾਬ ਸਟੇਟ ਮਨਿਸਟੀਰੀਅਲ ਸਰਵਿਸਜ ਯੂਨੀਅਨ ਬਰਨਾਲਾ, ਬੂਟਾ ਸਿੰਘ ਸਰਪ੍ਰਸਤ, ਗੁਰਵਿੰਦਰ ਸਿੰਘ, ਨਿਰਮਲ ਸਿੰਘ ਜਨਰਲ ਸਕੱਤਰ, ਅੰਸੂ ਗੁਪਤਾ ਦਫਤਰ ਡਿਪਟੀ ਕਮਿਸ਼ਨਰ ਬਰਨਾਲਾ, ਹਰਬੰਸ ਸਿੰਘ ਦਰਜਾ 4 ਜ਼ਿਲ੍ਹਾ ਪ੍ਰਧਾਨ ਯੂਨੀਅਨ ਨੇ ਬੋਲਦਿਆਂ ਕਿਹਾ ਕਿ ਅੱਜ ਪੰਜਵੇਂ ਦਿਨ ਵੀ ਜ਼ਿਲ੍ਹਾ ਬਰਨਾਲਾ ਵਿੱਚ ਕਲਮਛੋੜ ਹੜਤਾਲ ਸਫਲ ਰਹੀ। ਉਨ੍ਹਾਂ ਕਿਹਾ ਕਿ ਸਾਰਿਆਂ ਦੀ ਇੱਕ ਹੀ ਮੰਗ ਹੈ ਕਿ ਬਗੈਰ ਪ੍ਰਾਪਤੀ ਤੋਂ ਪਿੱਛੇ ਨਾ ਹਟਿਆ ਜਾਵੇ। ਉਨ੍ਹਾਂ ਕਿਹਾ ਕਿ ਚੋਣਾਂ ਦੌਰਾਨ ਆਮ ਆਦਮੀ ਪਾਰਟੀ ਨੇ ਪੁਰਾਣੀ ਪੈਨਸ਼ਨ ਬਹਾਲੀ ਕਰਨ ਸਬੰਧੀ, 6ਵੇਂ ਪੇ ਕਮਿਸ਼ਨਰ ਨੂੰ ਸੋਧ ਕੇ ਲਾਗੂ ਕਰਨ ਸਬੰਧੀ, ਕੱਚੇ ਕਾਮਿਆਂ ਨੂੰ ਪੱਕੇ ਕਰਨ ਸਬੰਧੀ, ਪ੍ਰੋਬੇਸ਼ਨ ਪੀਰੀਅਡ ਨੂੰ ਖਤਮ ਕਰਨ ਸਬੰਧੀ ਤੋਂ ਇਲਾਵਾ ਹੋਰ ਬਹੁਤ ਸਾਰੇ ਵਾਅਦੇ ਕੀਤੇ ਸਨ, ਹੁਣ ਪਿਛਲੀਆਂ ਸਰਕਾਰਾਂ ਦੀ ਤਰ੍ਹਾਂ ਇਨ੍ਹਾਂ ਵਾਅਦਿਆਂ ਤੋਂ ਮੁਨਕਰ ਹੁੰਦੀ ਨਜ਼ਰ ਆ ਰਹੀ ਹੈ। ਇਸ ਮੌਕੇ ਮੁਲਾਜਮ ਬਹੁਤ ਵਡੀ ਗਿਣਤੀ ਵਿੱਚ ਹਾਜਰ ਸਨ।