ਜ਼ਿਲ੍ਹਾ ਪ੍ਰਸ਼ਾਸਨ ਤੇ ਵਣ ਵਿਭਾਗ ਨੇ ਮਨਾਇਆ ਸ਼ਹੀਦ ਭਗਤ ਸਿੰਘ ਬੂਟੇ ਲਗਾਉਣ ਦਾ ਹਫ਼ਤਾ
ਪਟਿਆਲਾ, 28 ਸਤੰਬਰ (ਰਿਚਾ ਨਾਗਪਾਲ)
ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਨੇ ਕਿਹਾ ਹੈ ਕਿ ਬੂਟੇ ਲਗਾਕੇ ਵਾਤਾਵਰਣ ਦੀ ਸੇਵਾ ਕਰਨਾ ਸ਼ਹੀਦਾਂ ਨੂੰ ਸੱਚੀ ਸ਼ਰਧਾਂਜਲੀ ਹੈ, ਕਿਉਂਕਿ ਵਾਤਾਵਰਣ ਦੀ ਸੇਵਾ ਕਰਨਾ ਸ਼ਹੀਦ ਭਗਤ ਸਿੰਘ ਦੀ ਸੋਚ ਨੂੰ ਅਪਣਾਉਣਾ ਹੈ। ਉਹ ਇੱਥੇ ਪਾਵਰ ਕਲੋਨੀ ਵਿਖੇ ਸ਼ਹੀਦ-ਏ-ਆਜ਼ਮ ਸ. ਭਗਤ ਸਿੰਘ ਹਰਿਆਵਲ ਲਹਿਰ ਤਹਿਤ ਸ਼ਹੀਦ ਭਗਤ ਸਿੰਘ ਜੀ ਦੇ 115ਵੇਂ ਜਨਮ ਦਿਵਸ ਨੂੰ ਸਮਰਪਿਤ ਬੂਟੇ ਲਗਾਉਣ ਦੇ ਹਫ਼ਤੇ ਦੀ ਸਮਾਪਤੀ ਮੌਕੇ ਮਨਾਏ ਗਏ ਵਣ ਮਹਾਂਉਤਸਵ ਦੇ ਸਮਾਰੋਹ ਵਿਖੇ ਮੁੱਖ ਮਹਿਮਾਨ ਵਜੋਂ ਪੁੱਜੇ ਹੋਏ ਸਨ।
ਇਹ ਸਮਾਗਮ ਜ਼ਿਲ੍ਹਾ ਪ੍ਰਸ਼ਾਸਨ, ਵਣ ਮੰਡਲ (ਵਿਸਥਾਰ) ਪਟਿਆਲਾ ਅਤੇ ਸਮਾਜ ਸੇਵੀ ਸੰਸਥਾ ਉਮੰਗ ਵੈਲਫੇਅਰ ਫਾਉਂਡੇਸ਼ਨ ਵੱਲੋਂ ਪੰਜਾਬ ਰਾਜ ਬਿਜਲੀ ਨਿਗਮ ਦੇ ਸਹਿਯੋਗ ਨਾਲ ਕਰਵਾਇਆ ਗਿਆ। ਸਮਾਗਮ ਦੀ ਪ੍ਰਧਾਨਗੀ ਵਣ ਮੰਡਲ ਅਫ਼ਸਰ (ਵਿਸਥਾਰ) ਪਟਿਆਲਾ ਵਿੱਦਿਆ ਸਾਗਰੀ ਨੇ ਕੀਤੀ।
ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਨੇ ਕਿਹਾ ਕਿ ਵਾਤਾਵਰਣ ਦੀ ਮੌਜੂਦਾ ਹਾਲਾਤ ਦੌਰਾਨ ਹਰ ਨਾਗਰਿਕ ਹਰਿਆਲੀ ਦਾ ਰਾਖਾ ਬਣਕੇ ਦੇਸ਼ ਪ੍ਰਤੀ ਕੁਝ ਕਰਨ ਦੇ ਆਪਣੇ ਜਜ਼ਬੇ ਨੂੰ ਪੂਰਾ ਕਰ ਸਕਦਾ ਹੈ। ਉਨ੍ਹਾਂ ਨੇ ਉਮੰਗ ਫਾਉਂਡੇਸ਼ਨ ਵੱਲੋਂ ਬੂਟੇ ਲਗਾਉਣ ਦੇ ਹਫ਼ਤੇ ਦੌਰਾਨ ਬੂਟੇ ਲਗਾਉਣ ਵਾਲੇ ਵਾਤਾਵਰਣ ਸੇਵੀਆਂ ਨੂੰ ‘ਗਾਰਡੀਅਨ ਆਫ਼ ਰੁੱਖ’ ਸਰਟੀਫਿਕੇਟ ਦੇਣ ਦੀ ਵੀ ਸ਼ਲਾਘਾ ਕੀਤੀ।
ਡੀ.ਐਫ਼.ਓ. ਵਿਸਥਾਰ ਵਿੱਦਿਆ ਸਾਗਰੀ ਨੇ ਕਿਹਾ ਕਿ ਭਗਤ ਸਿੰਘ ਦੇ ਸੁਪਨਿਆਂ ਦੇ ਭਾਰਤ ਨੂੰ ਸਾਕਾਰ ਰੂਪ ਦੇਣ ਲਈ ਹਰ ਨਾਗਰਿਕ ਨੂੰ ‘ਗਾਰਡੀਅਨ ਆਫ਼ ਰੁੱਖ’ ਬਣਕੇ ਵਿਚਰਨਾ ਚਾਹੀਦਾ ਹੈ। ਉਨ੍ਹਾਂ ਨੇ ਉਮੰਗ ਫਾਉਂਡੇਸ਼ਨ ਵੱਲੋਂ ਬੂਟੇ ਲਾਉਣ ਦਾ ਹਫ਼ਤਾ ਮਨਾਉਣ ਦੇ ਯਤਨਾਂ ਦੀ ਸ਼ਲਾਘਾ ਕੀਤੀ। ਉਮੰਗ ਫਾਉੰਡੇਸ਼ਨ ਦੇ ਚੇਅਰਮੈਨ ਡੀ.ਐਸ.ਪੀ. ਸਥਾਨਕ ਹਰਦੀਪ ਸਿੰਘ ਬਡੂੰਗਰ ਨੇ ਦੱਸਿਆ ਕਿ ਫਾਉਂਡੇਸ਼ਨ ਵੱਲੋਂ ਸ਼ੁਰੂ ਕੀਤੀ ਮੁਹਿੰਮ ਤਹਿਤ ਕੇਵਲ ਪਟਿਆਲਾ ਹੀ ਨਹੀੰ ਬਲਕਿ ਪੰਜਾਬ ਅਤੇ ਹਰਿਆਣਾ ਦੇ ਵੱਖ-ਵੱਖ ਸ਼ਹਿਰਾਂ ਤੋਂ ਵੀ ਨਾਗਰਿਕ ‘ਗਾਰਡੀਅਨ ਆਫ਼ ਰੁੱਖ’ ਬਨਣ ਲਈ ਪ੍ਰੇਰਿਤ ਹੋਏ ਹਨ ਅਤੇ ਸ਼ਹੀਦ-ਏ-ਆਜ਼ਮ ਸ. ਭਗਤ ਸਿੰਘ ਹਰਿਆਵਲ ਲਹਿਰ ਤਹਿਤ ਬੂਟੇ ਲਾਉਣ ਦੀ ਮੁਹਿੰਮ ਲਗਾਤਾਰ ਜਾਰੀ ਰਹੇਗੀ।
ਵਣ ਰੇਂਜ ਅਫ਼ਸਰ (ਵਿਸਥਾਰ) ਪਟਿਆਲਾ ਸੁਰਿੰਦਰ ਸ਼ਰਮਾ ਅਤੇ ਉਮੰਗ ਫਾਉਂਡੇਸ਼ਨ ਦੇ ਪ੍ਰਧਾਨ ਅਰਵਿੰਦਰ ਸਿੰਘ ਨੇ ਮਹਿਮਾਨਾਂ ਦਾ ਧੰਨਵਾਦ ਕੀਤਾ। ਵਣ ਬੀਟ ਅਫ਼ਸਰ ਅਮਨ ਅਰੋੜਾ ਨੇ ਮੰਚ ਸੰਚਾਲਨ ਕੀਤਾ।ਇਸ ਤੋਂ ਪਹਿਲਾਂ ਡੀਸੀ ਸਾਹਨੀ ਨੇ ਕਲੋਨੀ ਦੇ ਪਾਰਕ ਵਿੱਚ ਬਹੇੜੇ ਦਾ ਬੂਟਾ ਲਗਾਇਆ, ਪੀਐਸਪੀਐਲ ਅਤੇ ਵਣ ਵਿਭਾਗ ਦੇ ਸਹਿਯੋਗ ਨਾਲ ਉਮੰਗ ਫਾਉਂਡੇਸ਼ਨ ਦੇ ਮੈਂਬਰਾਂ ਅਤੇ ਕਲੋਨੀ ਵਾਸੀਆਂ ਨੇ ਪਾਰਕ ਵਿੱਚ ਲੱਗਣ ਵਾਲੇ ਦੋ ਸੌ ਬੂਟਿਆਂ ਦੀ ਸਾਂਭ ਸੰਭਾਲ ਦਾ ਪ੍ਰਣ ਕੀਤਾ।
ਸਮਾਰੋਹ ਮੌਕੇ ਵਣ ਰੇਂਜ ਅਫ਼ਸਰ ਬਲਿਹਾਰ ਸਿੰਘ, ਐਸਡੀਓ ਪੀਐਸਪੀਸੀਐਲ ਗੁਰਵਿੰਦਰ ਸਿੰਘ, ਜੇਈ ਰਿਸ਼ਵ ਕੁਮਾਰ, ਵਣ ਬਲਾਕ ਅਫ਼ਸਰ ਮਹਿੰਦਰ ਸਿੰਘ, ਬੀਟ ਅਫ਼ਸਰ ਮਨਵੀਨ ਕੌਰ, ਪੂਜਾ ਜਿੰਦਲ, ਹਰਦੀਪ ਸ਼ਰਮਾ, ਨਵਜੋਤ ਸਿੰਘ, ਐਡਵੋਕੇਟ ਯੋਗੇਸ਼ ਪਾਠਕ, ਰਜਿੰਦਰ ਸਿੰਘ ਲੱਕੀ, ਤਾਈਕਵਾਂਡੋ ਕੋਚ ਸਤਵਿੰਦਰ ਸਿੰਘ, ਡਾ. ਜਸਪ੍ਰੀਤ ਸਿੰਘ, ਗੁਰਜੀਤ ਸਿੰਘ, ਵਿਮਲ ਕੁਮਾਰ, ਹਿਮਾਨੀ, ਵੰਦੇ ਮਾਤਰਮ ਦਲ ਤੋਂ ਗੁਰਮੁਖ ਗੁਰੂ, ਯੂਥ ਫੈਡਰੇਸ਼ਨ ਆਫ ਇੰਡੀਆ ਦੇ ਪ੍ਰਧਾਨ ਪਰਮਿੰਦਰ ਪਹਿਲਵਾਨ, ਪਾਵਰ ਹਾਊਸ ਯੂਥ ਕਲੱਬ ਤੋਂ ਜਤਵਿੰਦਰ ਗ੍ਰੇਵਾਲ, ਰੁਪਿੰਦਰ ਕੌਰ, ਏਕਮ, ਰਵਯਾ ਅਤੇ ਹੋਰ ਵਾਤਾਵਰਣ ਸੇਵੀ ਹਾਜ਼ਰ ਸਨ।
One thought on “ਜ਼ਿਲ੍ਹਾ ਪ੍ਰਸ਼ਾਸਨ ਤੇ ਵਣ ਵਿਭਾਗ ਨੇ ਮਨਾਇਆ ਸ਼ਹੀਦ ਭਗਤ ਸਿੰਘ ਬੂਟੇ ਲਗਾਉਣ ਦਾ ਹਫ਼ਤਾ”
Comments are closed.