ਕੇਵਲ ਸਿੰਘ ਢਿੱਲੋਂ ਵਲੋਂ ਵਿਧਾਇਕ ਉਗੋਕੇ ਨਾਲ ਦੁੱਖ ਦਾ ਸਾਂਝਾ
ਬਰਨਾਲਾ (ਰਘੁਵੀਰ ਹੈੱਪੀ)
ਬਰਨਾਲਾ ਦੇ ਸਾਬਕਾ ਵਿਧਾਇਕ ਅਤੇ ਭਾਜਪਾ ਦੇ ਸੀਨੀਅਰ ਆਗੂ ਕੇਵਲ ਸਿੰਘ ਢਿੱਲੋਂ ਵਲੋਂ ਵਿਧਾਨ ਸਭਾ ਹਲਕਾ ਭਦੌੜ ਤੋਂ ਵਿਧਾਇਕ ਲਾਭ ਸਿੰਘ ਉਗੋਕੇ ਦੇ ਪਿਤਾ ਦਰਸ਼ਨ ਸਿੰਘ ਦੀ ਮੌਤ ਤੇ ਦੁੱਖ ਦਾ ਇਜ਼ਹਾਰ ਕੀਤਾ ਗਿਆ ਹੈ। ਇਸ ਮੌਕੇ ਗੱਲਬਾਤ ਕਰਦਿਆਂ ਕੇਵਲ ਸਿੰਘ ਢਿੱਲੋਂ ਨੇ ਕਿਹਾ ਕਿ ਹਰ ਇੱਕ ਪਿਤਾ ਦਾ ਆਪਣੇ ਬੱਚਿਆਂ ਦੀ ਜਿੰਦਗੀ ਵਿੱਚ ਅਹਿਮ ਰੋਲ ਹੁੰਦਾ ਹੈ। ਪਿਤਾ ਦੇ ਹੁੰਦਿਆਂ ਪੁੱਤਰ ਨੂੰ ਕਿਸੇ ਤਰ੍ਹਾਂ ਦੀ ਕੋਈ ਪ੍ਰਵਾਹ ਨਹੀਂ ਹੁੰਦਾ ਅਤੇ ਕਬੀਲਦਾਰੀ ਦਾ ਭਾਰ ਪਿਤਾ ਦੇ ਮੋਢਿਆਂ ਤੇ ਟਿਕਿਆ ਹੁੰਦਾ ਹੈ। ਪਰ ਪਿਤਾ ਦਾ ਛਾਇਆ ਸਿਰ ਤੋਂ ਉਠ ਜਾਣ ਤੇ ਵੱਡਾ ਘਾਟਾ ਪੈਂਦਾ ਹੈ। ਪਿਤਾ ਦਰਸ਼ਨ ਸਿੰਘ ਦਾ ਘਾਟਾ ਕਦੇ ਵੀ ਵਿਧਾਇਕ ਲਾਭ ਸਿੰਘ ਨੂੰ ਪੂਰਾ ਨਹੀਂ ਹੋ ਸਕਦਾ। ਪ੍ਰਮਾਤਮਾ ਇਸ ਔਖੀ ਘੜੀ ਵਿੱਚ ਪਰਿਵਾਰ ਨੂੰ ਜਿੱਥੇ ਭਾਣਾ ਮੰਨਣ ਦਾ ਬਲ ਬਖ਼ਸਣ, ਉਥੇ ਵਿੱਛੜੀ ਰੂਹ ਨੂੰ ਵੀ ਆਪਣੇ ਚਰਨਾਂ ਵਿੱਚ ਨਿਵਾਸ ਦੇਣ। ਉਹਨਾਂ ਕਿਹਾ ਕਿ ਉਹ ਇਸ ਦੁੱਖ ਭਰੀ ਘੜੀ ਵਿੱਚ ਵਿਧਾਇਕ ਉਗੋਕੇ ਤੇ ਉਹਨਾਂ ਦੇ ਪਰਿਵਾਰ ਨਾਲ ਖੜੇ ਹਨ।