ਇਨਕਲਾਬੀ ਕੇਂਦਰ,ਪੰਜਾਬ ਨੇ ਸ਼ਹੀਦ ਭਗਤ ਸਿੰਘ ਦਾ 115 ਵਾਂ ਜਨਮ ਦਿਨ ਮਨਾਇਆ
ਬਰਨਾਲਾ 28 ਸਤੰਬਰ (ਰਘੁਵੀਰ ਹੈੱਪੀ)
ਇਨਕਲਾਬੀ ਕੇਂਦਰ,ਪੰਜਾਬ ਜਿਲ੍ਹਾ ਬਰਨਾਲਾ ਵੱਲੋਂ ਸ਼ਹੀਦ ਭਗਤ ਸਿੰਘ ਦਾ 115 ਵਾਂ ਜਨਮ ਦਿਵਸ “ਇਨਕਲਾਬੀ ਮਾਰਚ” ਕਰਕੇ ਮਨਾਇਆ ਗਿਆ। ਇਨਕਲਾਬੀ ਕੇਂਦਰ ਦੀ ਅਗਵਾਈ ਵਿੱਚ ਜੁਝਾਰੂਆਂ ਦਾ ਕਾਫ਼ਲਾ ਸਿਵਲ ਹਸਪਤਾਲ ਪਾਰਕ ਬਰਨਾਲਾ ਵਿੱਚ ਇਕੱਤਰ ਹੋਇਆ। ਸੰਖੇਪ ਵਿਚਾਰ ਚਰਚਾ ਕਰਦਿਆਂ ਆਗੂਆਂ ਨਰਾਇਣ ਦੱਤ, ਡਾ ਰਜਿੰਦਰ ਪਾਲ,ਖੁਸ਼ਮੰਦਰਪਾਲ, ਹਰਪੑੀਤ ਸਿੰਘ, ਬੇਟੀ ਮਹਿਕਦੀਪ, ਬੇਟੀ ਜਸਲੀਨ ਨੇ ਕਿਹਾ ਕਿ ਇਨਕਲਾਬ ਤੋਂ ਸਾਡਾ ਕੀ ਭਾਵ ਹੈ , ਸਪੱਸ਼ਟ ਹੈ । ਇਹ ਸਦੀ ਵਿੱਚ ਇਸਦੇ ਸਿਰਫ਼ ਇੱਕ ਹੀ ਮਤਲਬ ਹੋ ਸਕਦੇ ਹਨ : ਜਨਤਾ ਲਈ , ਜਨਤਾ ਦਾ ਰਾਜਨੀਤਕ ਤਾਕਤ ਤੇ ਕਬਜ਼ਾ,ਤੇ ਜਿਸਦੇ ਰਾਹੀਂ ਹਰ ਕਿਸਮ ਦੇ ਲੁੱਟ, ਜ਼ਬਰ ਤੇ ਦਾਬੇ ਤੋਂ ਮੁਕਤ ਸਾਂਝੀਵਾਲਤਾ, ਨਵਾਂ ਜਮਹੂਰੀ ਸਮਾਜ ਸਿਰਜਿਆ ਜਾ ਸਕਦੇ। ਅਸਲ ਵਿੱਚ ਇਹ ਜੀ ‘ਇਨਕਲਾਬ’ ਹੈ। ਇਹ ਕਿਰਤੀ ਲੋਕਾਂ ਦੁਆਰਾ ਵਿਚਾਰਾਂ ਅਧਾਰਤ ਜਥੇਬੰਦ ਹੋਣ ਤੇ ਵਿਗਿਆਨਕ ਸੂਝ ਬੂਝ ਨੂੰ ਹਾਸਲ ਕਰਨ ਤੇ ਲਾਗੂ ਕਰਦੇ ਹੋਏ ਲੁਟੇਰੇ ਸਾਮਰਾਜਵਾਦ ਨੂੰ ਮੁਰਦਾਬਾਦ ਕਰਨ ਰਾਹੀਂ ਹੀ ਹੋ ਸਕਦੈ। ਆਗੂਆਂ ਨੇ ਆਪਣੀ ਗੱਲ ਜਾਰੀ ਰਖਦੇ ਹੋਏ ਕਿਹਾ ਕਿ ਸਾਮਰਾਜਵਾਦ ਡਾਕੇ ਮਾਰਨ ਦੀ ਇੱਕ ਵੱਡੀ ਸਾਜ਼ਿਸ਼ ਤੋਂ ਬਗੈਰ ਹੋਰ ਕੁੱਝ ਨਹੀਂ । ਸਾਮਰਾਜਵਾਦ ਮਨੁੱਖ ਦੇ ਹੱਥੋਂ ਮਨੁੱਖ ਅਤੇ ਕੌਮ ਦੇ ਹੱਥੋਂ ਕੌਮ ਦੀ ਲੁੱਟ ਦਾ ਸਿਖਰ ਹੈ । ਸਾਡਾ ਵਿਸ਼ਵਾਸ ਹੈ ਕਿ ਆਜ਼ਾਦੀ ਸਭ ਮਨੁੱਖਾਂ ਦਾ ਅਮਿੱਟ ਹੱਕ ਹੈ । ਇਨਕਲਾਬ ਬੰਬ ਅਤੇ ਪਿਸਤੋਲ ਦਾ ਫਿਰਕਾ ਨਹੀਂ । ਇਨਕਲਾਬ ਤੋਂ ਸਾਡਾ ਮਤਲਬ ਹੈ ਕਿ ਨੰਗੇ ਅਨਿਆ ਉੱਤੇ ਟਿਕਿਆ ਮੋਜੂਦਾ ਢਾਂਚਾ ਜਰੂਰ ਬਦਲਨਾ ਚਾਹੀਦਾ ਹੈ । ਸੰਖੇਪ ਵਿਚਾਰ ਚਰਚਾ ਤੋਂ ਬਾਅਦ ਪੂਰਾ ਜੋਸ਼ੀਲਾ ਮਾਰਚ ਸ਼ਹੀਦ ਭਗਤ ਸਿੰਘ ਚੌਂਕ ਤੱਕ ਕੀਤਾ ਗਿਆ। ਇਨਕਲਾਬੀ ਮਾਰਚ ਦੌਰਾਨ ” ਸ਼ਹੀਦ ਭਗਤ ਸਿੰਘ-ਅਮਰ ਰਹੇ, ਇਨਕਲਾਬ-ਜ਼ਿੰਦਾਬਾਦ,ਸਾਮਰਾਜਵਾਦ-ਮੁਰਦਾਬਾਦ,ਸਾਮਰਾਜਵਾਦ – ਮੁਰਦਾਬਾਦ, ਅਮਰ ਸ਼ਹੀਦਾਂ ਦਾ ਪੈਗਾਮ- ਬਦਲ ਦੇਣਾ ਹੈ ਲੁਟੇਰਾ ਨਿਜ਼ਾਮ ” ਦੇ ਅਕਾਸ਼ ਗੁੰਜਾਊ ਨਾਹਰਿਆਂ ਨਾਲ ਬਰਨਾਲਾ ਦੀਆਂ ਸੜਕਾਂ ਗੂੰਜ ਉੱਠੀਆਂ। ਇਸ ਸਮੇਂ ਸੁਖਵਿੰਦਰ ਠੀਕਰੀਵਾਲ, ਹਰਚਰਨ ਚਹਿਲ, ਬਲਵੰਤ ਸਿੰਘ ਬਰਨਾਲਾ, ਜਗਮੀਤ ਸਿੰਘ, ਯਾਦਵਿੰਦਰ ਠੀਕਰੀਵਾਲਾ, ਗੁਲਵੰਤ ਸਿੰਘ, ਜਰਨੈਲ ਕੌਰ, ਨੀਲਮ ਰਾਣੀ, ਭੂਰੀ, ਪਰਮਿੰਦਰ ਕੌਰ, ਕਿਰਨਦੀਪ ਕੌਰ, ਰਾਮ ਕੁਮਾਰ, ਕਾਜਲ, ਮਾਲਾ, ਅਮਨ, ਪਿੰਟੂ ਆਦਿ ਆਗੂ ਵੀ ਹਾਜਰ ਸਨ। ਇਸ ਇਨਕਲਾਬੀ ਮਾਰਚ ਦੀ ਵਿਸ਼ੇਸ਼ਤਾ ਇਹ ਸੀ ਕਿ ਕਿਰਤੀ ਪੑੀਵਾਰਾਂ( ਝੁੱਗੀਆਂ,ਝੌਂਪੜੀਆਂ)ਵਿੱਚੋਂ ਵੀ ਔਰਤਾਂ ਅਤੇ ਨੌਜਵਾਨ ਸਕੂਲੀ ਵਿਦਿਆਰਥੀ ਸ਼ਾਮਿਲ ਹੋਏ।