ਬੱਲੂਆਣਾ ਦੇ ਵਿਧਾਇਕ ਵੱਲੋਂ ਪਿੰਡ ਪਟੀ ਸਦੀਕ ਅਤੇ ਢਾਣੀ ਹਰਗੋਬਿੰਦਪੁਰਾ ਵਿਖੇ ਜਨ ਸੁਣਵਾਈ
ਫਾਜਿਲ਼ਕਾ (ਪੀ ਟੀ ਨੈੱਟਵਰਕ)
ਅੱਜ ਹਲਕਾ ਬੱਲੂਆਣਾ ਦੇ ਵਿਧਾਇਕ ਸ੍ਰੀ ਅਮਨਦੀਪ ਸਿੰਘ ਗੋਲਡੀ ਮੁਸਾਫਿਰ ਨੇ ਪਿੰਡ ਪੱਟੀ ਸਦੀਕ ਅਤੇ ਢਾਣੀ ਹਰਗੋਬਿੰਦਪੁਰਾ ਵਿਖੇ ਜਨ ਸੁਣਵਾਈ ਕੀਤੀ.ਇਸ ਦੌਰਾਨ ਉਨ੍ਹਾਂ ਨੇ ਪਿੰਡ ਪੱਟੀ ਸਦੀਕ ਦੀ ਢਾਣੀ ਹਰਗੋਬਿੰਦਪੁਰਾ ਦੇ ਸਰਕਾਰੀ ਪ੍ਰਾਇਮਰੀ ਸਕੂਲ ਵਿੱਚ ਨਵੇਂ ਬਣੇ ਕਮਰਿਆਂ ਅਤੇ ਨਵੇਂ ਬਣੇ ਪੱਕੇ ਖਾਲ ਦਾ ਉਦਘਾਟਨ ਵੀ ਕੀਤਾ।
ਇਸ ਮੌਕੇ ਵਿਧਾਇਕ ਸ੍ਰੀ ਅਮਨਦੀਪ ਸਿੰਘ ਗੋਲਡੀ ਮੁਸਾਫਿਰ ਨੇ ਪਿੰਡ ਵਾਸੀਆਂ ਦੀਆ ਮੁਸ਼ਕਿਲਾਂ ਸੁਣੀਆਂ ਅਤੇ ਉਨ੍ਹਾਂ ਨੂੰ ਹੱਲ ਕਰਨ ਦਾ ਭਰੋਸਾ ਦਿੱਤਾ. ਇਸ ਨਾਲ ਪਿੰਡ ਵਾਸੀਆਂ ਨੂੰ ਵਿਸ਼ਵਾਸ ਦਿਵਾਇਆ ਕਿ ਉਹਨਾਂ ਦੇ ਪਿੰਡ ਵਿੱਚ ਵਿਕਾਸ ਕਾਰਜਾਂ ਦੀ ਕੋਈ ਕਮੀਂ ਨਹੀਂ ਰਹਿਣ ਦਿੱਤੀ ਜਾਵੇਗੀ।
ਇਸ ਮੌਕੇ ਵਿਧਾਇਕ ਸ੍ਰੀ ਅਮਨਦੀਪ ਸਿੰਘ ਗੋਲਡੀ ਮੁਸਾਫਿਰ ਨੇ ਦੱਸਿਆ ਕਿ ਮੁੱਖ ਮੰਤਰੀ ਸ: ਭਗਵੰਤ ਮਾਨ ਵੱਲੋਂ ਸ਼ਹੀਦ ਏ ਆਜਮ ਭਗਤ ਸਿੰਘ ਦੀ ਸੋਚ ਅਨੁਸਾਰ ਸੂਬੇ ਦੀ ਸਰਕਾਰ ਚਲਾਈ ਜਾ ਰਹੀ ਹੈ। ਉਨ੍ਹਾਂ ਨੇ ਇਸ ਮੌਕੇ ਦੱਸਿਆ ਕਿ ਸੂਬਾ ਸਰਕਾਰ ਵੱਲੋਂ 28 ਸਤੰਬਰ ਨੂੰ ਸ਼ਹੀਦ ਭਗਤ ਸਿੰਘ ਜੀ ਦਾ ਜਨਮ ਦਿਨ ਵੱਡੇ ਪੱਧਰ ਤੇ ਮਨਾਇਆ ਜਾ ਰਿਹਾ ਹੈ। ਉਨ੍ਹਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ 28 ਸਤੰਬਰ ਨੂੰ ਆਪਣੇ ਘਰ ਅੱਗੇ ਇਕ ਮੋਮਬੱਤੀ ਜਾਂ ਦੀਵਾ ਜਰੂਰ ਜਲਾਉਣ ਅਤੇ ਇਸ ਦਿਨ ਆਪਣੇ ਘਰਾਂ ਤੇ ਤਿਰੰਗਾ ਵੀ ਲਹਿਰਾਉਣ।
ਇਸ ਮੌਕੇ ਸ ਗੁਰਪਾਲ ਸਿµਘ, ਮਗ਼ਰੂਰ ਸਿੰਘ ਨੰਬਰਦਾਰ, ਜਗਸੀਰ ਸਿੰਘ ਮੈਂਬਰ, ਗੁਰਪ੍ਰੀਤ ਸਿੰਘ, ਜਸਵਿੰਦਰ ਸਿੰਘ, ਵਰਿੰਦਰ ਸਿੰਘ, ਸਰਵਿੰਦਰ ਸਿੰਘ, ਕੁਲਵੰਤ ਸਿੰਘ, ਗੁਰਸੇਵਕ ਸਿੰਘ, ਗੁਰਪ੍ਰੀਤ ਸਿੰਘ, ਬਲਵੰਤ ਰਾਮ, ਬਲਾਕ ਪ੍ਰਧਾਨ ਅੰਗਰੇਜ਼ ਸਿੰਘ,ਬਲਾਕ ਪ੍ਰਧਾਨ ਸੁਖਵਿੰਦਰ ਸਿੰਘ, ਉਪਕਾਰ ਸਿੰਘ ਜਾਖੜ, ਧਰਮਵੀਰ ਗੌਦਾਰਾ, ਸ.ਸਤਵੰਤ ਸਿੰਘ,ਰਾਜੇਸ਼ ਭਾਦੂ, ਸੋਨੂ, ਸਰਪੰਚ ਸੁਭਾਸ਼,ਹੈਪੀ ਬਾਠ, ਪਵਨ ਅਤੇ ਆਮ ਪਾਰਟੀ ਦੀ ਸੀਨੀਅਰ ਲੀਡਰਸ਼ਿ਼ਪ ਹਾਜ਼ਰ ਸੀ।