ਲੋਕਾਂ ਨੂੰ ਦੋਪਹੀਆ ਵਾਹਨ ਪਾਰਕਿੰਗ ਚ, ਖੜਾ ਕਰਕੇ ਪੈਦਲ ਹੀ ਬਜਾਰ ਚ, ਜਾਣਾ ਚਾਹੀਦਾ- ਐਸਪੀ ਭਾਰਦਵਾਜ
ਹਰਿੰਦਰ ਨਿੱਕਾ ਬਰਨਾਲਾ 6 ਮਈ 2020
ਕਰਫਿਊ ਚ, ਛੋਟ ਦੇਣ ਜਾਂ ਸਖਤੀ ਕਰਨ ਨੂੰ ਲੈ ਕੇ ਸਿਵਲ ਤੇ ਪੁਲਿਸ ਪ੍ਰਸ਼ਾਸ਼ਨ ਦੁਵਿਧਾ ਚ, ਫਸਿਆ ਹੋਇਆ ਹੈ। ਦੁਵਿਧਾ ਦਾ ਹੋਣਾ ਵੀ ਸੁਭਾਵਿਕ ਹੀ ਹੈ, ਕਿਉਂਕਿ ਲੰਬੇ ਸਮੇਂ ਤੱਕ ਲੌਕਡਾਉਨ ਰਹਿਣ ਦੌਰਾਨ ਲੋਕਾਂ ਨੂੰ ਪੇਸ਼ ਆ ਰਹੀਆਂ ਮੁਸ਼ਕਿਲਾਂ ਨੂੰ ਧਿਆਨ ਚ, ਰੱਖਦੇ ਹੋਏ, ਜਿਲ੍ਹਾ ਮਜਿਸਟ੍ਰੇਟ ਤੇਜ਼ ਪ੍ਰਤਾਪ ਸਿੰਘ ਫੂਲਕਾ ਨੇ ਸਰਕਾਰ ਦੇ ਹੁਕਮ ਅਨੁਸਾਰ ਜਿਲ੍ਹੇ ਅੰਦਰ ਸਵੇਰੇ 7 ਤੋਂ ਲੈ ਕੇ 11 ਵਜੇ ਤੱਕ ਬਜਾਰ ਖੋਹਲਣ ਦੀ ਇਜਾਜਤ ਦਿੰਦਿਆਂ ਕਰਫਿਊ ਚ, ਢਿੱਲ ਦੇ ਦਿੱਤੀ ਸੀ। ਪਰੰਤੂ ਲੋਕਾਂ ਨੇ ਇਹ ਸਮਾਂ ਬਦਲਣ ਦੀ ਮੰਗ ਸ਼ੁਰੂ ਕਰ ਦਿੱਤੀ। ਆਖਿਰ ਲੋਕਾਂ ਦੀ ਸਹੂਲਤ ਨੂੰ ਮੁੱਖ ਰੱਖਿਦਿਆਂ ਪ੍ਰਸ਼ਾਸ਼ਨ ਨੇ ਫਿਰ ਸਮਾਂ ਬਦਲਿਆ, ਦੁਕਾਨਾਂ ਖੁੱਲਣ ਦਾ ਸਮਾਂ ਸਵੇਰੇ 9 ਵਜੇ ਤੋਂ 1 ਵਜੇ ਤੱਕ ਕਰ ਦਿੱਤਾ । ਮੰਗਲਵਾਰ ਨੂੰ ਦਿੱਤੀ ਖੁੱਲ ਦਾ ਉਲਟ ਅਸਰ ਇਹ ਹੋਇਆ ਕਿ ਲੋਕਾਂ ਦੀ ਭੀੜ ਸ਼ਹਿਰ ਚ ਉਮੜ ਪਈ। ਸੜਕਾਂ ਤੇ ਮੇਲੇ ਦੀ ਤਰਾਂ ਦੋਪਹੀਆ ਤੇ ਚੌਪਹੀਆ ਵਾਹਨਾਂ ਕਾਰਣ ਜਾਮ ਲੱਗ ਗਏ। ਲੋਕਾਂ ਦਾ ਪੈਦਲ ਚੱਲਣਾ ਵੀ ਮੁਸ਼ਕਿਲ ਹੋ ਗਿਆ। ਆਖਿਰ ਪ੍ਰਸ਼ਾਸ਼ਨ ਨੇ ਮਜਬੂਰੀ ਵੱਸ ਅੱਜ ਸਵੇਰੇ ਤੋਂ ਬਜਾਰਾਂ ਅੰਦਰ ਦੋਪਹੀਆ ਵਹੀਕਲਾਂ ਦੀ ਐਂਟਰੀ ਵੀ ਰੋਕ ਦਿੱਤੀ। ਇਸ ਨਾਲ ਲੋਕ ਫਿਰ ਗੁੱਸੇ ਹੋ ਰਹੇ ਹਨ। ਹਾਲਤ ਇਹ ਬਣ ਗਏ ਹਨ ਕਿ ਨਾ ਲੋਕ, ਮਿਲੀ ਹੋਈ ਢਿੱਲ ਦੀ ਦੁਰਵਰਤੋਂ ਕਰਨ ਤੋਂ ਰੁਕਦੇ ਹਨ ਅਤੇ ਨਾ ਹੀ ਕਰਫਿਊ ਦੀ ਸਖਤੀ ਨਾਲ ਕੀਤੀ ਪਾਲਣਾ ਤੋਂ ਖੁਸ਼ ਹਨ। ਐਡਵੋਕੇਟ ਕੁਲਵੰਤ ਰਾਏ ਗੋਇਲ ਨੇ ਕਿਹਾ ਕਿ ਇਹ ਕਰਫਿਊ ਲੋਕਾਂ ਦੀ ਸਿਹਤ ਨੂੰ ਧਿਆਨ ਚ, ਰੱਖਦਿਆਂ ਲਾਗੂ ਕੀਤਾ ਗਿਆ ਹੈ। ਇਸ ਲਈ ਲੋਕਾਂ ਨੂੰ ਹੀ ਖੁਦ ਸਮਝਦਾਰੀ ਤੋਂ ਕੰਮ ਲੈਣ ਦੀ ਲੋੜ ਹੈ। ਜੇਕਰ ਲੋਕ ਭੀੜਾਂ ਜਮਾਂ ਕਰਨਗੇ ਤਾਂ ਪ੍ਰਸ਼ਾਸ਼ਨ ਕੋਲ ਸਖਤੀ ਕਰਨ ਤੋਂ ਬਿਨਾਂ ਕੋਈ ਦੂਸਰਾ ਹੱਲ ਹੀ ਨਹੀ ਹੈ। ਬਰਨਾਲਾ ਖੇਤਰ ਦੀ ਨਿਗਰਾਨੀ ਦਾ ਜੁੰਮਾਂ ਸੰਭਾਲ ਰਹੇ ਐਸਪੀ ਪੀਬੀਆਈ ਰੁਪਿੰਦਰ ਭਾਰਦਵਾਜ ਨੇ ਕਿਹਾ ਕਿ ਸ਼ਹਿਰ ਅੰਦਰ ਦੋਪਹੀਆ ਵਾਹਨਾਂ ਦੀ ਪਾਬੰਦੀ ਦਾ ਮਤਲਬ ਇਹ ਹੈ ਕਿ ਕਰਫਿਊ- ਦੁਵਿਧਾ ਚ, ਫਸਿਆ ਪ੍ਰਸ਼ਾਸ਼ਨ , ਢਿੱਲ ਦੀ ਦੁਰਵਰਤੋਂ, ਸਖਤੀ ਦਾ ਵਿਰੋਧ ਚ, ਅਪਣਾ ਵਹੀਕਲ ਖੜਾ ਕਰਕੇ ਪੈਦਲ ਹੀ ਬਜਾਰ ਚ, ਜਾਣਾ ਚਾਹੀਦਾ ਹੈ। ਤਾਂਕਿ ਜਾਮ ਤੋਂ ਬਚਿਆ ਜਾ ਸਕੇ ਅਤੇ ਸੋਸ਼ਲ ਦੂਰੀ ਵੀ ਬਰਕਰਾਰ ਰਹਿ ਸਕੇ। ਉਨ੍ਹਾਂ ਕਿਹਾ ਕਿ ਪ੍ਰਸ਼ਾਸ਼ਨ ਦਾ ਹੁਕਮ ਨਹੀਂ ਮੰਨਣ ਵਾਲਿਆਂ ਤੇ ਸਖਤੀ ਕਰਨ ਤੋਂ ਪੁਲਿਸ ਪਰਹੇਜ਼ ਨਹੀਂ ਕਰੇਗੀ।