98 ਦੀ ਰਿਪੋਰਟ ਨੈਗੇਟਿਵ, 4 ਦੀ ਹੋਈ ਰੀ-ਸੈਂਪਲਿੰਗ
ਹਰਿੰਦਰ ਨਿੱਕਾ ਬਰਨਾਲਾ 6 ਮਈ 2020
ਜਿਲ੍ਹੇ ਦੇ ਪਿੰਡ ਨਾਈਵਾਲਾ ਦੇ ਕੰਬਾਈਨ ਦਾ ਸੀਜਨ ਲਾ ਕੇ ਵਾਪਿਸ ਪਰਤੇ ਜਗਦੀਪ ਸਿੰਘ ਪੁੱਤਰ ਦਰਸ਼ਨ ਸਿੰਘ ਦੀ ਰਿਪੋਰਟ ਪੌਜੇਟਿਵ ਆਉਣ ਨਾਲ ਜਿਲ੍ਹੇ ਚ, ਹੁਣ ਕੋਰੋਨਾ ਪੌਜੇਟਿਵ ਮਰੀਜਾਂ ਦਾ ਅੰਤੜਾ 18 ਤੱਕ ਪਹੁੰਚ ਗਿਆ ਹੈ। ਨਾਈਵਾਲਾ ਪਿੰਡ ਦੇ ਪਹਿਲੇ ਨੌਜ਼ਵਾਨ ਦੀ ਰਿਪੋਰਟ ਪੌਜੇਟਿਵ ਆਉਣ ਨਾਲ , ਪਿੰਡ ਵਾਸੀਆਂ ਚ, ਵਧੇਰੇ ਸਹਿਮ ਦਾ ਮਾਹੌਲ ਬਣ ਗਿਆ ਹੈ। ਪਿੰਡ ਦੇ ਭਰੋਸੇਯੋਗ ਸੂਤਰਾਂ ਤੋਂ ਸਹਿਮ ਦਾ ਕਾਰਣ ਇਹ ਪਤਾ ਲੱਗਿਆ ਹੈ ਕਿ ਏਕਾਂਤਵਾਸ ਕਰਨ ਦੇ ਬਾਵਜੂਦ ਇਹ ਨੌਜਵਾਨ ਘਰੋਂ ਬਾਹਰ ਹੀ ਫਿਰਦਾ ਰਿਹਾ ਹੈ । ਇਹ ਜਿਨ੍ਹਾਂ ਵਿਅਕਤੀਆਂ ਨੂੰ ਵੀ ਏਕਾਂਤਵਾਸ ਦੇ ਦੌਰਾਨ ਘਰੋਂ ਬਾਹਰ ਆ ਕੇ ਮਿਲਦਾ ਰਿਹਾ ਹੈ, ਹੁਣ ਅੰਦਰੋ ਅੰਦਰੀ ਉਹ ਵੀ ਜਿਆਦਾ ਡਰੇ ਹੋਏ ਹਨ। ਸੂਤਰਾਂ ਅਨੁਸਾਰ ਪਿੰਡ ਦੇ ਕੰਬਾਇਨਾਂ ਤੋਂ ਆਏ ਜਿਆਦਾ ਜਣੇ ਘਰਾਂ ਚੀ ਹੀ ਏਕਾਂਤਵਾਸ ਕੀਤੇ ਹੋਏ ਸਨ। ਪਰੰਤੂ ਘਰਾਂ ਚ, ਏਕਾਂਤਵਾਸ ਕੀਤੇ ਵਧੇਰੇ ਸ਼ੱਕੀ ਮਰੀਜ ਪਿੰਡ ਅੰਦਰ ਹੀ ਘੁੰਮਦੇ ਫਿਰਦੇ ਹਨ। ਜਦੋਂ ਕਿ ਪਿੰਡ ਦੇ ਸਕੂਲ ਚ, ਏਕਾਂਤਵਾਸ ਕੀਤੇ ਵਿਅਕਤੀ ਜਰੂਰ ਸਕੂਲ ਅੰਦਰ ਹੀ ਬੰਦ ਹਨ। ਹੁਣ ਜਗਦੀਪ ਸਿੰਘ ਦੀ ਰਿਪੋਰਟ ਪੌਜੇਟਿਵ ਆਉਣ ਤੋਂ ਬਾਅਦ ਸਿਹਤ ਵਿਭਾਗ ਦੇ ਕਰਮਚਾਰੀਆਂ ਦੀ ਟੀਮ ਐਸਐਚਉ ਸਦਰ ਬਲਜੀਤ ਸਿੰਘ ਦੀ ਅਗਵਾਈ ਵਿੱਚ ਖਬਰ ਲਿਖੇ ਜਾਣ ਤੋਂ ਕੁਝ ਸਮਾਂ ਪਹਿਲਾਂ ਹੀ ਉਸਨੂੰ ਕਰੜੇ ਸੁਰੱਖਿਆ ਪ੍ਰਬੰਧਾ ਹੇਠ ਪਿੰਡ ਤੋਂ ਆਈਸੋਲੇਸ਼ਨ ਵਾਰਡ ਚ, ਭਰਤੀ ਕਰਵਾੁੳਣ ਲਈ ਲੈ ਕੇ ਚੱਲੀ ਹੈ। ਐਸਐਮਉ ਡਾਕਟਰ ਜੋਤੀ ਕੌਸ਼ਲ ਨੇ ਦੱਸਿਆ ਕਿ ਅੱਜ ਜਿਲ੍ਹੇ ਦੇ ਕੁੱਲ 103 ਵਿਅਕਤੀਆਂ ਦੀ ਰਿਪੋਰਟ ਆਈ ਹੈ। ਇੱਨ੍ਹਾਂ ਵਿੱਚੋਂ ਜਗਦੀਪ ਸਿੰਘ ਨਾਈਵਾਲਾ ਦੀ ਰਿਪੋਰਟ ਪੌਜੇਟਿਵ ਆਈ ਹੈ, ਜਦੋਂ ਕਿ 4 ਜਣਿਆਂ ਦੇ ਸੈਂਪਲ ਦੁਆਰਾ ਜਾਂਚ ਲਈ ਮੰਗਵਾਏ ਗਏ ਹਨ। ਉਨ੍ਹਾਂ ਕਿਹਾ ਕਿ ਬਾਕੀ 98 ਜਣਿਆਂ ਦੀ ਰਿਪੋਰਟ ਨੈਗੇਟਿਵ ਆਈ ਹੈ।