ਹਵਾ ਪ੍ਰਦੂਸ਼ਨ ਨੂੰ ਘੱਟ ਕਰਨ ਵਿੱਚ ਅਹਿਮ ਸਥਾਣ ਰੱਖਦੇ ਹਨ ਰੁੱਖ – ਡਾ:ਗੋਇਲ
ਫਿਰੋਜ਼ਪੁਰ, 8 ਸਤੰਬਰ (ਬਿੱਟੂ ਜਲਾਲਾਬਾਦੀ )
ਸਿਹਤ ਵਿਭਾਗ ਫਿਰੋਜ਼ਪੁਰ ਵੱਲੋਂ ਹਵਾ ਪ੍ਰਦੂਸ਼ਨ ਸਬੰਧੀ ਵੱਖ-ਵੱਖ ਥਾਵਾਂ ‘ਤੇ ਜਾਗਰੂਕਤਾ ਗਤੀਵਿਧੀਆਂ ਆਯੋਜਿਤ ਕੀਤੀਆਂ ਜਾ ਰਹੀਆਂ ਹਨ। ਫਿਰੋਜ਼ਪੁਰ ਦੇ ਕਾਰਜਕਾਰੀ ਸਿਵਲ ਸਰਜਨ ਡਾ:ਰਾਜਿੰਦਰ ਮਨਚੰਦਾ ਦੀ ਅਗਵਾਈ ਹੇਠ ਉਲੀਕੀਆਂ ਗਈਆਂ ਗਤੀਵਿਧੀਆਂ ਦੇ ਸਿਲਸਿਲੇ ਵਿੱਚ ਵਾਤਾਵਰਣ ਦੀ ਸ਼ੁਧਤਾ ਵਿੱਚ ਰੁੱਖਾਂ ਦੀ ਅਹਿਮੀਅਤ ਦਾ ਸੰਦੇਸ਼ ਦੇਣ ਲਈ ਜ਼ਿਲਾ ਹਸਪਤਾਲ ਫਿਰੋਜ਼ਪੁਰ ਵਿਖੇ ਐਸ.ਐਮ.ਓ. ਡਾ. ਸਤੀਸ਼ ਗੋਇਲ ਵੱਲੋਂ ਛਾਂ ਦਾਰ ਰੁੱਖ ਲਗਾਏ ਗਏ।
ਉਨ੍ਹਾਂ ਕਿਹਾ ਕਿ ਸਾਫ ਜਲਵਾਯੂ ਦਾ ਸਾਡੀ ਸਿਹਤ ਨਾਲ ਸਿੱਧਾ ਸਬੰਧ ਹੈ ਅਤੇ ਦੂਸ਼ਿਤ ਹਵਾ ਬਹੁਤ ਸਾਰੀਆਂ ਬੀਮਾਰੀਆਂ ਦਾ ਸਬੱਬ ਬਣਦੀ ਹੈ।ਡਾ:ਗੋਇਲ ਨੇ ਇਹ ਵੀ ਕਿਹਾ ਕਿ ਪ੍ਰਦੂਸਿਤ ਹਵਾ ਕਾਰਨ ਹੋਣ ਵਾਲੇ ਥੋੜੇ ਸਮੇ ਲਈ ਹੋਣ ਵਾਲੇ ਪ੍ਰਭਾਵਾਂ ਵਿੱਚ ਸਿਰ ਦਰਦ,ਚੱਕਰ ਆਉਣੇ,ਅੱਖਾਂ ਵਿੱਚ ਦਰਦ,ਖਾਂਸੀ,ਸਾਹ ਦਾ ਫੁੱਲਣਾ,ਚਮੜੀ ਤੇ ਜਲਣ ਆਦਿ ਹੋ ਸਕਦੇ ਹਨ। ਲੰਬੇ ਸਮੇਂ ਲਈ ਹਵਾ ਪ੍ਰਦੂਸ਼ਨ ਦੇ ਪ੍ਰਭਾਵਾਂ ਬਾਰੇ ਚਰਚਾ ਕਰਦਿਆਂ ਉਹਨਾਂ ਕਿਹਾ ਕਿ ਦੂਸ਼ਿਤ ਹਵਾ ਕਾਰਨ ਸਟਰੋਕ,ਦਿਲ ਦੇ ਰੋਗ/ਦੌਰਾ,ਸਾਹ ਦੇ ਰੋਗ/ਦਮਾਂ ਅਤੇ ਫੇਫੜਿਆਂ ਦਾ ਕੈਂਸਰ ਆਦਿ ਹੋ ਸਕਦੇਹਨ।ਸੀਨੀਅਰ ਮੈਡੀਕਲ ਅਫਸਰ ਨੇ ਕਿਹਾ ਕਿ ਹਵਾ ਪ੍ਰਦੂਸ਼ਨ ਨੂੰ ਘੱਟ ਕਰਨ ਲਈ ਹਰ ਵਿਅਕਤੀ ਨੂੰ ਵੱਧ ਤੋ ਵੱਧ ਰੁੱਖ ਲਗਾਉਣੇ ਚਾਹੀਦੇ ਹਨ। ਡਾ:ਸਤੀਸ਼ ਗੋਇਲ ਨੇ ਕਿਹਾ ਕਿ ਪ੍ਰਦੂਸਿਤ ਹਵਾ ਦੇ ਦੁਸ਼ਪ੍ਰਭਾਵਾਂ ਤੋਂ ਬਚਾਅ ਲਈ ਕਿ ਵਧੇਰੇ ਹਵਾ ਪ੍ਰਦੂਸ਼ਨ ਵਾਲੇ ਦਿਨਾਂ ਵਿੱਚ ਭੀੜ ਵਾਲੀਆਂ ਥਾਵਾਂ ਤੇ ਨਹੀ ਜਾਣਾ ਚਾਹੀਦਾ। ਪਰਾਲੀ, ਸੁੱਕੇ ਪੱਤੇ ਅਤੇ ਕੂੜੇ ਆਦਿ ਨੂੰ ਅੱਗ ਨਹੀਂ ਲਗਾਉਣੀ ਚਾਹੀਦੀ, ਪਦੂਸ਼ਨ ਘਟਾੳਣ ਲਈ ਜਿੰਨਾ ਹੋ ਸਕੇ ਪੈਦਲ ਚੱਲਿਆ ਜਾਵੇ ਅਤੇ ਜਨਤਕ ਵਾਹਨਾਂ ਦੀ ਵਰਤੋਂ ਕੀਤੀ ਜਾਵੇ,ਧੁੰਦ ਵਿੱਚ ਸਵੇਰ ਸ਼ਾਮ ਦੀ ਸੈਰ ਤੋਂ ਪ੍ਰਹੇਜ਼ ਕੀਤਾ ਜਾਵੇ,ਖਾਣਾ ਬਨਾਉਣ ਲਈ ਧੁੰਆਂ ਰਹਿਤ ਬਾਲਣ ਦੀ ਵਰਤੋਂ ਕੀਤੀ ਜਾਵੇ ਅਤੇ ਤੰਬਾਕੂਨੋਸੀ ਤੋਂ ਪ੍ਰਹੇਜ਼ ਕੀਤਾ ਜਾਵੇ । ਇਸ ਅਵਸਰ ਤੇ ਜਿਲਾ ਹਸਪਤਾਲ ਦੇ ਮੈਟਰਨ ਗੁਰਮੀਤ ਕੌਰ ਅਤੇ ਸਟਾਫ ਗੀਤਾ ਰਾਣੀ ਵੀ ਹਾਜ਼ਿਰ ਸਨ।