ਡਿਪਟੀ ਕਮਿਸ਼ਨਰ ਦੇ ਤੁਗਲਕੀ ਫੁਰਮਾਨ ਦੀ ਕੇਂਦਰ ਸਰਕਾਰ ਨੂੰ ਕੀਤੀ ਜਾਵੇਗੀ ਸ਼ਿਕਾਇਤ: ਸੁਖਪਾਲ ਸਰਾਂ  

Advertisement
Spread information

ਡਿਪਟੀ ਕਮਿਸ਼ਨਰ ਦੇ ਤੁਗਲਕੀ ਫੁਰਮਾਨ ਦੀ ਕੇਂਦਰ ਸਰਕਾਰ ਨੂੰ ਕੀਤੀ ਜਾਵੇਗੀ ਸ਼ਿਕਾਇਤ: ਸੁਖਪਾਲ ਸਰਾਂ

ਬਠਿੰਡਾ (ਅਸ਼ੋਕ ਵਰਮਾ)

Advertisement

ਮਾੜੇ ਸਿਸਟਮ ਦੇ ਚਲਦਿਆਂ ਸਰਕਾਰੀ ਹਰਰਾਏਪੁਰ ਗਊਸ਼ਾਲਾ ਵੀ ਡਿਪਟੀ ਕਮਿਸ਼ਨਰ ਬਠਿੰਡਾ ਵਲੋਂ ਤੁਗਲਕੀ ਫਰਮਾਨ ਜਾਰੀ ਕਰਦੇ ਹੋਏ ਗਊ ਭਗਤਾਂ ਨੂੰ ਗਊਸ਼ਾਲਾ ਵਿੱਚ ਦਾਖ਼ਲ ਹੋਣ ਤੇ ਬੈਨ ਲਗਾਉਂਦਿਆਂ ਪਾਸ ਲੈਣ ਦੇ ਹੁਕਮ ਜਾਰੀ ਕਰ ਦਿੱਤੇ ਗਏ।ਜਿਸ ਖਿਲਾਫ ਗਊ ਭਗਤਾਂ ਚ ਭਾਰੀ ਰੋਸ ਹੈ। ਉਥੇ ਭਾਜਪਾ ਨੇ ਇਸ ਮਾਮਲੇ ਦਾ ਸਖ਼ਤ ਨੋਟਿਸ ਲੈਂਦਿਆਂ ਸੂਬਾ ਸਕੱਤਰ ਸੁਖਪਾਲ ਸਿੰਘ ਸਰਾਂ ਨੇ ਡਿਪਟੀ ਕਮਿਸ਼ਨਰ ਨੂੰ ਚਿਤਾਵਨੀ ਦਿੰਦੇ ਹੋਏ ਕਿਹਾ ਕਿ ਸਰਕਾਰੀ ਗਊਸ਼ਾਲਾ ਲੋਕਾਂ ਦੀ ਸੰਪਤੀ ਹੈ ਅਤੇ ਗਊਸ਼ਾਲਾ ਵਿੱਚ ਕਿਸੇ ਨੂੰ ਜਾਣ ਤੋਂ ਕੋਈ ਨਹੀਂ ਰੋਕ ਸਕਦਾ। ਸੁਖਪਾਲ ਸਿੰਘ ਸਰਾਂ ਨੇ ਕਿਹਾ ਕਿ ਹਰਰਾਏਪੁਰ ਗਊਸ਼ਾਲਾ ਵਿਚ ਜ਼ਿਲ੍ਹਾ ਪ੍ਰਸ਼ਾਸਨ ਦੀ ਨਾਲਾਇਕੀ ਨਾਲ ਹੁਣ ਤੱਕ ਪੰਜ ਹਜ਼ਾਰ ਤੋਂ ਉਪਰ ਗਊਵੰਸ਼ ਦੀ ਮੌਤ ਹੋ ਚੁੱਕੀ ਹੈ। ਉਥੇ ਹਰਰਾਏਪੁਰ ਵਿੱਚ ਹਰੇ ਚਾਰੇ ਵਿੱਚ ਚੰਗੀ ਵਿਵਸਥਾ ਵੀ ਨਹੀਂ ਹੈ। ਬਠਿੰਡਾ ਤੇ ਦਾਨੀ ਲੋਕ ਅਤੇ ਸਮਾਜ ਸੇਵੀ ਸੰਸਥਾਵਾਂ ਆਪਣੇ ਪੱਧਰ ਤੇ ਤੂੜੀ ਹਰਾ ਚਾਰਾ ਭੇਜ ਰਹੀਆਂ ਹਨ। ਉੱਥੇ ਹੀ ਫੈਲੀ ਮਾੜੀ ਵਿਵਸਥਾ ਤੋਂ ਚਿੰਤਤ ਹੋ ਕੇ ਪ੍ਰਸ਼ਾਸਨ ਨੂੰ ਗੌਵੰਸ਼ ਸੰਭਾਲਣ ਦੀ ਵਾਰ ਵਾਰ ਅਪੀਲ ਕਰ ਰਹੀਆਂ ਹਨ। ਅਤੇ ਹਰ ਤਰੀਕੇ ਨਾਲ ਪ੍ਰਸ਼ਾਸਨ ਦਾ ਸਹਿਯੋਗ ਦੇਣ ਦਾ ਵਿਸ਼ਵਾਸ ਵੀ ਦਿਵਾ ਰਹੀਆਂ ਹਨ ।ਲੇਕਿਨ ਬਠਿੰਡਾ ਡਿਪਟੀ ਕਮਿਸ਼ਨਰ ਵੱਲੋਂ ਆਪਣੀਆਂ ਨਾਕਾਮੀਆਂ ਨੂੰ ਛੁਪਾਉਂਦੇ ਹੋਏ ਤੁਗ਼ਲਕਾਂ ਦੀ ਤਰ੍ਹਾਂ ਫੁਰਮਾਨ ਜਾਰੀ ਕਰ ਦਿੱਤਾ ਹੈ। ਕਿ ਜੋ ਕਿ ਬਰਦਾਸ਼ਤ ਨਹੀਂ ਕੀਤਾ ਜਾਵੇਗਾ।

ਭਾਜਪਾ ਦੇ ਸੂਬਾ ਸਕੱਤਰ ਸੁਖਪਾਲ ਸਿੰਘ ਸਰਾਂ ਨੇ ਕਿਹਾ ਕਿ ਬਠਿੰਡਾ ਵਿੱਚ ਵੱਡੀ ਰਕਮ ਕਰੀਬ ਪੌਣੇ ਪੰਜ ਕਰੋੜ ਰੁਪਇਆਂ ਗਊਸੈੱਸ ਸਾਲਾਨਾ ਇਕੱਠਾ ਹੁੰਦਾ ਹੈ। ਜਿਸਦਾ ਇਸਤੇਮਾਲ ਕਰਨ ਦੀ ਬਜਾਏ ਗਊਵੰਸ਼ ਨੂੰ ਮਰਨ ਲਈ ਜਾਂ ਤਾਂ ਸੜਕਾਂ ਤੇ ਛੱਡ ਰੱਖਿਆ ਹੈ ਜਾਂ ਗਊਸ਼ਾਲਾ ਵਿਚ ਲਿਜਾ ਕੇ ਉਸ ਨੂੰ ਹਰਾ ਚਾਰਾ ਨਾ ਦੇ ਕੇ ਤੜਪਾ ਤੜਪਾ ਕੇ ਮਾਰਿਆ ਜਾ ਰਿਹਾ ਹੈ ਬਠਿੰਡਾ ਦੀਆਂ ਸੰਸਥਾਵਾਂ ਬਾਰ ਬਾਰ ਡਿਪਟੀ ਡਿਪਟੀ ਕਮਿਸ਼ਨਰ ਨੇ ਇਸ ਮਾਮਲੇ ਵਿੱਚ ਮਿਲ ਚੁੱਕੇ ਹਨ। ਲੇਕਿਨ ਕੋਈ ਵੀ ਸੰਤੋਸ਼ਜਨਕ ਕਾਰਵਾਈ ਨਹੀਂ ਹੋਈ। ਲੇਕਿਨ ਉਲਟਾ ਡਿਪਟੀ ਕਮਿਸ਼ਨਰ ਬਠਿੰਡਾ ਨੇ ਗਊ ਭਗਤਾਂ ਦਾ ਗਊਸ਼ਾਲਾ ਤੇ ਐਂਟਰ ਹੋਣ ਤੇ ਬੈਨ ਲਗਾ ਕੇ ਅਤੇ ਪਾਸ ਜਾਰੀ ਕਰਨ ਦੇ ਹੁਕਮ ਦੇ ਕੇ ਗਊ ਭਗਤਾਂ ਦਾ ਅਪਮਾਨ ਕੀਤਾ ਹੈ।ਅਜਿਹੇ ਅਫ਼ਸਰਾਂ ਦਾ ਤੁਰੰਤ ਤਬਾਦਲਾ ਹੋਣਾ ਚਾਹੀਦਾ ਹੈ।ਅਤੇ ਬਣੀ ਹੋਈ ਸਰਕਾਰੀ ਗਊਸ਼ਾਲਾ ਦੀ ਕਮੇਟੀ ਉਪਰ ਮਾਮਲਾ ਦਰਜ ਕੀਤਾ ਜਾਣਾ ਚਾਹੀਦਾ। ਸੁਖਪਾਲ ਸਿੰਘ ਸਰਾਂ ਨੇ ਕਿਹਾ ਕਿ ਇਸ ਮਾਮਲੇ ਨੂੰ ਲੈਕੇ ਐਨੀਮਲ ਵੈੱਲਫੇਅਰ ਬੋਰਡ ਦੇ ਧਿਆਨ ਵਿੱਚ ਮਾਮਲਾ ਲਿਆ ਜਾਵੇਗਾ ਅਤੇ ਕੇਂਦਰ ਸਰਕਾਰ ਨੂੰ ਵੀ ਡਿਪਟੀ ਕਮਿਸ਼ਨਰ ਬਠਿੰਡਾ ਖ਼ਿਲਾਫ਼ ਸ਼ਿਕਾਇਤ ਕਰਨਗੇ।

Advertisement
Advertisement
Advertisement
Advertisement
Advertisement
error: Content is protected !!