ਪੰਜਾਬ ਸਰਕਾਰ ਸੂਬੇ ਦੀ ਜਵਾਨੀ ਨੂੰ ਖੇਡਾਂ ਪ੍ਰਤੀ ਉਤਸ਼ਾਹਤ ਕਰਨ ਲਈ ਵਚਨਬੱਧ – ਜਨਰਲ ਸਕੱਤਰ (ਆਪ) ਬਲਕਾਰ ਸਿੰਘ
ਲੁਧਿਆਣਾ, 04 ਸਤੰਬਰ (ਦਾਵਿੰਦਰ ਡੀ ਕੇ)
ਖੇਡਾਂ ਵਤਨ ਪੰਜਾਬ ਦੀਆਂ 2022, ਅਧੀਨ ਜਿਲ੍ਹਾ ਲੁਧਿਆਣਾ ਦੇ 14 ਬਲਾਕਾਂ ਵਿੱਚ ਅੱਜ ਚੌਥੇ ਦਿਨ ਉਮਰ ਵਰਗ 21-40 ਸਾਲ ਦੇ ਮੁਕਾਬਲੇ ਕਰਵਾਏ ਗਏ ਜਿਸ ਵਿੱਚ ਲਗਭਗ 1500 ਖਿਡਾਰੀਆਂ ਨੇ ਭਾਗ ਲਿਆ।
ਬਲਾਕ ਖੰਨਾ ਦੇ ਟੂਰਨਾਮੈਂਟ ਮੌਕੇ ਆਮ ਆਦਮੀ ਪਾਰਟੀ ਦੇ ਜਨਰਲ ਸਕੱਤਰ ਸ. ਬਲਕਾਰ ਸਿੰਘ ਔਜਲਾ ਵੱਲੋਂ ਸ਼ਿਰਕਤ ਕਰਦਿਆਂ ਖਿਡਾਰੀਆਂ ਦੀ ਹੌਸਲਾ ਅਫਜਾਈ ਕੀਤੀ ਅਤੇ ਉਨ੍ਹਾਂ ਕਿਹਾ ਪੰਜਾਬ ਸਰਕਾਰ ਰਾਜ ਦੇ ਨੌਜਵਾਨਾਂ ਨੂੰ ਖੇਡਾਂ ਵਿੱਚ ਉਤਸ਼ਾਹਿਤ ਕਰਨ ਲਈ ਪੂਰੀ ਤਰ੍ਹਾਂ ਵਚਨਬੱਧ ਹੈ, ਤਾਂ ਜ਼ੋ ਖੇਡਾਂ ਦੇ ਖੇਤਰ ਵਿੱਚ ਪੰਜਾਬ ਨੂੰ ਮੋਹਰੀ ਸੂਬਾ ਬਣਾਇਆ ਜਾ ਸਕੇ।
ਅੱਜ ਚੌਥੇ ਦਿਨ ਉਮਰ ਵਰਗ 21-40 ਸਾਲ ਦੇ ਮੁਕਾਬਲਿਆਂ ਵਿੱਚ ਅੱਵਲ ਰਹਿਣ ਵਾਲੇ ਖਿਡਾਰੀਆਂ ਅਤੇ ਟੀਮਾਂ ਬਾਰੇ ਜਾਣਕਾਰੀ ਸਾਂਝੀ ਕਰਦਿਆਂ, ਜ਼ਿਲ੍ਹਾ ਖੇਡ ਅਫ਼ਸਰ ਸ੍ਰੀ ਰਵਿੰਦਰ ਸਿੰਘ ਨੇ ਦੱਸਿਆ ਕਿ ਬਲਾਕ ਲੁਧਿਆਣਾ-2 ਐਥਲੈਟਿਕਸ 100 ਮੀ (ਲੜਕੇ) ਵਿੱਚ ਕਰਨ ਯਾਦਵ ਨੇ ਪਹਿਲਾ ਸਥਾਨ ਹਾਸਲ ਕੀਤਾ ਜਦਕਿ 400 ਅਤੇ 200 ਮੀ ਵਿੱਚ ਉਮਾ ਸ਼ੰਕਰ, ਲੰਬੀ ਛਾਲ ਵਿੱਚ ਭੁਪਿੰਦਰ ਸਿੰਘ ਨੇ ਬਾਜੀ ਮਾਰੀ।
ਬਲਾਕ ਸੁਧਾਰ, ਐਥਲੈਟਿਕਸ – ਲੰਬੀ ਛਾਲ ਵਿੱਚ ਅਜਿੰਦਰ ਸਿੰਘ (ਭਨੋੜ) ਪਹਿਲੇ ਨੰਬਰ ‘ਤੇ ਰਹੇ ਜਦਕਿ ਡਿਸਕਸ ਥ੍ਰੋ ਵਿੱਚ ਸੁਲਤਾਨ ਸਿੰਘ (ਤਲਵੰਡੀ ਕਲਾਂ), ਸ਼ਾਟਪੁੱਟ ਵਿੱਚ ਸਚਿਤਾ ਕੁਮਾਰੀ (ਜੀ.ਐਚ.ਜੀ. ਖਾਲਸਾ ਕਾਲਜ਼ ਸੁਧਾਰ), 100 ਮੀ (ਲੜਕੇ) ਵਿੱਚ ਤੇਜਿੰਦਰ ਸਿੰਘ ਸੁਧਾਰ ਅੱਵਲ ਰਹੇ।
ਬਲਾਕ ਜਗਰਾਉਂ, ਫੁੱਟਬਾਲ (ਲੜਕੇ) ਵਿੱਚ ਭੰਮੀਪੁਰਾ ਦੀ ਟੀਮ ਜੇਤੂ ਰਹੀ, ਟੱਗ ਆਫ ਵਾਰ (ਲੜਕੇ) ਵਿੱਚ ਮੱਲ੍ਹਾ ਦੀ ਟੀਮ, ਵਾਲੀਵਾਲ (ਲੜਕੇ) ਵਿੱਚ ਪਿੰਡ ਕਾਉਂਕੇ ਦੀ ਟੀਮ ਪਹਿਲੇ ਸਥਾਨ ‘ਤੇ ਰਹੀ। ਐਥਲੈਟਿਕਸ – 100 ਮੀ (ਲੜਕੀਆਂ) ਵਿੱਚ ਰਮਨਦੀਪ ਕੌਰ (ਮੱਲ੍ਹਾ), 1500 ਮੀ (ਲੜਕੇ) ਵਿੱਚ ਗੁਰਪ੍ਰੀਤ ਸਿੰਘ (ਜਗਰਾਂਓ), 5000 ਮੀ (ਲੜਕੇ) ਵਿੱਚ ਤਰਨਵੀਰ ਸਿੰਘ ਕੋਠੇ ਖੰਜੂਰਾ ਨੇ ਪਹਿਲਾ ਸਥਾਨ ਹਾਸਲ ਕੀਤਾ।
ਬਲਾਕ ਮਾਛੀਵਾੜਾ, ਐਥਲੈਟਿਕਸ – 100 ਅਤੇ 400 ਮੀ (ਲੜਕੇ) ਵਿੱਚ ਸੰਦੀਪ ਕੁਮਾਰ ਪਿੰਡ ਹੰਬੋਵਾਲ ਬੇਟ, ਸ਼ਾਟਪੁੱਟ (ਲੜਕੇ) ਅਤੇ ਡਿਸਕਸ ਥ੍ਰੋ ਵਿੱਚ ਕੁਲਦੀਪ ਸਿੰਘ ਹੰਬੋਵਾਲ ਬੇਟ ਅਤੇ ਵਾਲੀਬਾਲ (ਲੜਕੇ) ਵਿੱਚ ਸੈਜੋ ਮਾਜਰਾ ਦੀ ਟੀਮ ਜੇਤੂ ਰਹੀ।
ਬਲਾਕ ਖੰਨਾ, ਕਬੱਡੀ ਸਰਕਲ ਸਟਾਈਲ (ਲੜਕੇ) ਬਾਬਾ ਭਗਤ ਪੂਰਨ ਸਪੋਰਟਸ ਕਲੱਬ ਰਾਜੇਵਾਲ ਦੀ ਟੀਮ ਨੇ ਮੱਲ੍ਹ ਮਾਰੀ ਜਦਕਿ ਟੱਗ ਆਫ ਵਾਰ (ਲੜਕੇ) ਵਿੱਚ ਨੈਵਰ ਗਿਵ ਅੱਪ ਕਲੱਬ ਜੇਤੂ ਰਿਹਾ।
One thought on “ਪੰਜਾਬ ਸਰਕਾਰ ਸੂਬੇ ਦੀ ਜਵਾਨੀ ਨੂੰ ਖੇਡਾਂ ਪ੍ਰਤੀ ਉਤਸ਼ਾਹਤ ਕਰਨ ਲਈ ਵਚਨਬੱਧ”
Comments are closed.