ਹਰਿੰਦਰ ਨਿੱਕਾ, ਬਰਨਾਲਾ 1 ਸਤੰਬਰ 2022
ਆਮ ਲੋਕਾਂ ਲਈ ਸੁਰੱਖਿਆ ਮੁਹੱਈਆ ਕਰਵਾਉਣ ਦੀ ਜਿੰਮੇਵਾਰੀ ਮੋਢਿਆ ਤੇ ਸੰਭਾਲਣ ਲਈ ਬਣੇ ਥਾਣੇ ਅੰਦਰ ਵੜ੍ਹਕੇ, ਇੱਕ ਵਿਅਕਤੀ ਨੇ ਮੁਨਸ਼ੀ ਦੀ ਹੀ ਕੁੱਟਮਾਰ ਕਰ ਦਿੱਤੀ ਅਤੇ ਵਰਦੀ ਵੀ ਪਾੜ ਦੇਣ ਦਾ ਯਤਨ ਕੀਤਾ। ਪੁਲਿਸ ਨੇ ਸਹਾਇਕ ਮੁਨਸੀ ਦੇ ਬਿਆਨ ਪਰ, ਨਾਮਜਦ ਦੋਸ਼ੀ ਖਿਲਾਫ ਕੇਸ ਦਰਜ਼ ਕਰਕੇ,ਉਸ ਨੂੰ ਗਿਰਫਤਾਰ ਵੀ ਕਰ ਲਿਆ। ਦਰਜ਼ ਐਫ.ਆਈ.ਆਰ. ਵਿੱਚ ਸਿਪਾਹੀ ਹਰਪ੍ਰੀਤ ਸਿੰਘ ਪੁੱਤਰ ਲੇਟ ਰਾਜੂ ਗਿੱਲ ਵਾਸੀ ਤਲਵੰਡੀ ਰੋਡ, ਸ਼ਹਿਣਾ ਨੇ ਦੱਸਿਆ ਕਿ ਉਹ ਥਾਣਾ ਸ਼ਹਿਣਾ ਵਿਖੇ ਬਤੌਰ
ਸਹਾਇਕ ਮੁਨਸ਼ੀ ਰਾਤ ਦੀ ਡਿਊਟੀ ਪਰ ਤੈਨਾਤ ਸੀ। ਉਸ ਦੀ ਡਿਊਟੀ ਦੌਰਾਨ ਹੀ ਗੁਲਾਬ ਸਿੰਘ ਪੁੱਤਰ ਪ੍ਰੀਤਮ ਸਿੰਘ ਵਾਸੀ ਬੱਠਾ ਭੋਲੀਆ ਪੱਤੀ ਸਹਿਣਾ ਦਰਖਾਸਤ ਲਿਖਾਉਣ ਸਬੰਧੀ ਆਇਆ , ਜਿਸ ਕਾਫੀ ਜਿਆਦਾ ਦੀ ਸਰਾਬ ਪੀਤੀ ਹੋਈ ਸੀ। ਗੁਲਾਬ ਸਿੰਘ ਨੇ ਮੁਨਸ਼ੀ ਦਫਤਰ ਵਿੱਚ ਆ ਕੇ ਬਹਿਸਬਾਜੀ ਸ਼ੁਰੂ ਕਰ ਦਿੱਤੀ ਅਤੇ ਤੈਸ਼ ਵਿੱਚ ਆ ਕੇ ਮੇਜ਼ ਦੇ ਉੱਪਰ ਦੀ ਮੇਰੇ ਗਲਮੇ ਅਤੇ ਪਹਿਨੀ ਹੋਈ ਵਰਦੀ ਦੇ ਸੋਲਡਰ ਵਿੱਚ ਹੱਥ ਪਾ ਲਿਆ । ਗੁਲਾਬ ਸਿੰਘ ਨੇ ਕਾਫੀ ਗਾਲੀ ਗਲੋਚ ਕਰਦੇ ਹੋਏ ਉਸ ਦੀ ਕੁੱਟਮਾਰ ਵੀ ਕੀਤੀ। ਮਾਮਲੇ ਦੇ ਤਫਤੀਸ਼ ਅਧਿਕਾਰੀ ਏ.ਐਸ.ਆਈ. ਅਮਰੀਕ ਸਿੰਘ ਨੇ ਦੱਸਿਆ ਕਿ ਸਹਾਇਕ ਮੁਨਸ਼ੀ ਹਰਪ੍ਰੀਤ ਸਿੰਘ ਦੇ ਬਿਆਨ ਦੇ ਅਧਾਰ ਤੇ ਨਾਮਜ਼ਦ ਦੋਸ਼ੀ ਗੁਲਾਬ ਸਿੰਘ ਦੇ ਖਿਲਾਫ ਮੁਕੱਦਮਾਂ ਨੰ: 61 ਮਿਤੀ 31-08-2022 ਅ/ਧ 353,186 ਆਈ.ਪੀ.ਸੀ. ਥਾਣਾ ਸ਼ਹਿਣਾ ਵਿਖੇ ਦਰਜ ਕਰਕੇ, ਦੋਸ਼ੀ ਨੂੰ ਗਿਰਫਤਾਰ ਕਰਕੇ,ਘਟਨਾ ਦੀ ਤਫਤੀਸ਼ ਸ਼ੁਰੂ ਕਰ ਦਿੱਤੀ ਹੈ।