ਸੋਨੀਆ ਖਹਿਰਾ, ਖਰੜ 1 ਸਤੰਬਰ 2022
ਇੱਥੋਂ ਨੇੜਲੇ ਪਿੰਡ ਰਡਿਆਲਾ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵਿੱਚ 3 ਸੰਤਬਰ ਨੂੰ ਆਯੋਜਿਤ ਕੀਤੀ ਜਾ ਰਹੀ ਮਾਪੇ-ਅਧਿਆਪਕ ਮਿਲਣੀ ਦੀਆਂ ਤਿਆਰੀਆਂ ਜ਼ੋਰਾਂ-ਸ਼ੋਰਾਂ ਨਾਲ ਚੱਲ ਰਹੀਆਂ ਹਨ। ਇਸ ਸਬੰਧੀ ਸਕੂਲ ਦੇ ਮੀਡੀਆ ਕੋਆਰਡੀਨੇਟਰ ਮਨਦੀਪ ਸਿੰਘ ਨੇ ਦੱਸਿਆ ਕਿ ਸਕੂਲ ਦੇ ਹੈੱਡਮਾਸਟਰ ਨਿੱਜੀ ਰੁਚੀ ਲੈ ਕੇ ਇਨ੍ਹਾਂ ਤਿਆਰੀਆਂ ਨੂੰ ਅੰਤਿਮ ਛੋਹਾਂ ਦੇ ਰਹੇ ਹਨ। ਉਹ ਰੋਜ਼ਾਨਾ ਸਟਾਫ ਮੀਟਿੰਗ ਕਰਕੇ ਇਨ੍ਹਾਂ ਤਿਆਰੀਆਂ ਦਾ ਜਾਇਜ਼ਾ ਵੀ ਲੈ ਰਹੇ ਹਨ। ਵੱਖ ਵੱਖ ਕੰਮਾਂ ਲਈ ਸਟਾਫ ਦੀਆਂ ਵੱਖੋ-ਵੱਖਰੀਆਂ ਡਿਊਟੀਆਂ ਲਗਾ ਦਿੱਤੀਆਂ ਗਈਆਂ ਹਨ। ਵਿਦਿਆਰਥੀ ਵੀ ਉਸ ਦਿਨ ਪਬਲਿਕ ਸਾਹਮਣੇ ਆਪਣੀ ਪੇਸ਼ਕਾਰੀ ਕਰਨਗੇ।
ਸਕੂਲ ਦੇ ਹੈਡਮਾਸਟਰ ਨੇ ਦੱਸਿਆ ਕਿ ਉਹ ਇਸ ਪੀ. ਟੀ. ਐੱਮ., ਜਿਸ ਨੂੰ ਪੂਰੇ ਪੰਜਾਬ ਵਿੱਚ ‘ਇੰਸਪਾਇਰ ਮੀਟ 0.1’ ਦਾ ਨਾਮ ਦਿੱਤਾ ਗਿਆ ਹੈ, ਨੂੰ ਮਹਿਜ਼ ਇਕ ਮੀਟਿੰਗ ਦੇ ਤੌਰ ‘ਤੇ ਨਹੀਂ ਇਕ ਉਤਸਵ ਦੇ ਤੌਰ ‘ਤੇ ਅਯੋਜਿਤ ਕਰਨਾ ਚਾਹੁੰਦੇ ਹਨ। ਉਨ੍ਹਾਂ ਉਮੀਦ ਜ਼ਾਹਿਰ ਕੀਤੀ ਕਿ ਹਰ ਵਾਰ ਦੀ ਤਰ੍ਹਾਂ ਉਨ੍ਹਾਂ ਦੀ ਟੀਮ ਇਸ ਵਾਰ ਵੀ ਉਨ੍ਹਾਂ ਦੀਆਂ ਉਮੀਦਾਂ ‘ਤੇ ਖਰਾ ਉੱਤਰੇਗੀ ਅਤੇ ਪਿੰਡ ਵਾਸੀਆਂ ਅੱਗੇ ਸਕੂਲ ਦਾ ਇਕ ਵਧੀਆ ਦ੍ਰਿਸ਼ ਪੇਸ਼ ਕਰੇਗੀ।