ਫਾਜ਼ਿਲਕਾ ਜ਼ਿਲ੍ਹੇ ਚ, ਹੁਣ ਤੱਕ ਮਿਲੇ ਕੁੱਲ 36 ਕੇਸ ਪਾਜ਼ਿਟਿਵ

Advertisement
Spread information

ਬੀਤੀ ਰਾਤ ਵੀ ਫਾਜ਼ਿਲਕਾ ਜ਼ਿਲ੍ਹੇ ਦੀਆਂ 32 ਹੋਰ ਰਿਪੋਰਟਾਂ ਪਾਜ਼ਿਟਿਵ ਆਈਆਂ
ਹੁਣ ਤੱਕ ਕੁੱਲ 1409 ਨਮੂਨੇ ਭੇਜੇ 764 ਦੀ ਰਿਪੋਰਟ ਬਕਾਇਆ-ਸਿਵਲ ਸਰਜਨ


ਬੀਟੀਐਨ ਫਾਜ਼ਿਲਕਾ, 5 ਮਈ2020 
ਬੀਤੀ ਦੇਰ ਰਾਤ  ਫਾਜ਼ਿਲਕਾ ਜ਼ਿਲ੍ਹੇ ਤੋਂ ਭੇਜੇ 30 ਹੋਰ ਨਮੂਨਿਆਂ ਦੀ ਰਿਪੋਟ ਪਾਜ਼ਿਟਿਵ ਪ੍ਰਾਪਤ ਹੋਈਆ ਹਨ। ਇਸ ਤੋ ਇਲਾਵਾ ਹੁਣੇ ਤਾਜਾ ਮਿਲੀ ਜਾਣਕਾਰੀ ਅਨੁਸਾਰ 2 ਹੋਰ ਕੇਸ ਪੋਜ਼ਿਟਿਵ ਆਏ। ਇਹ ਜਾਣਕਾਰੀ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਸ. ਅਰਵਿੰਦ ਪਾਲ ਸਿੰਘ ਸੰਧੂ ਨੇ ਦਿੱਤੀ ਹੈ। ਉਨ੍ਹਾਂ ਨੇ ਜ਼ਿਲ੍ਹਾ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਕਿਸੇ ਵੀ ਘਬਰਾਹਟ ਵਿਚ ਨਾ ਆਉਣ ਕਰਫਿਊ ਦੀ ਸਖ਼ਤੀ ਨਾਲ ਪਾਲਣਾ ਜਾਰੀ ਰੱਖਣ ਤਾਂ ਹੀ ਅਸੀਂ ਇਸ ਬਿਮਾਰੀ ਨੂੰ ਅੱਗੇ ਫੈਲਣ ਤੋਂ ਰੋਕ ਸਕਦੇ ਹਾਂ।
ਇਸ ਸਬੰਧੀ ਹੋਰ ਵਧੇਰੇ ਜਾਣਕਾਰੀ ਦਿੰਦਿਆਂ ਸਿਵਲ ਸਰਜਨ ਡਾ. ਹਰਚੰਦ ਸਿੰਘ ਨੇ ਦੱਸਿਆ ਕਿ ਬੀਤੇ ਰਾਤ 33 ਨਮੂਨਿਆਂ ਦੀ ਰਿਪਰੋਟ ਪ੍ਰਾਪਤ ਹੋਈ ਹੈ ਜਿਸਦੇ ਵਿੱਚੋਂ 30 ਪਾਜ਼ਿਟਿਵ ਅਤੇ 3 ਨਮੂਨਿਆਂ ਦੀ ਰਿਪੋਰਟ ਨੈਗਟਿਵ ਆਈ ਹੈ। ਇਸ ਤੋਂ ਇਲਾਵਾ ਹੁਣੇ ਮਿਲੀ ਤਾਜ਼ਾ ਜਾਣਕਾਰੀ ਅਨੁਸਾਰ 2 ਕੇਸ ਹੋਰ ਪੋਜ਼ਿਟਿਵ ਪਾਏ ਗਏ ਹਨ। ਉਨ੍ਹਾਂ ਦੱਸਿਆ ਕਿ ਪਾਜ਼ਿਟਿਵ ਆਉਣ ਵਾਲੇ ਸਾਰੇ ਕੇਸ ਨਾਂਦੇੜ ਸਾਹਿਬ ਤੋਂ ਪਰਤੇ ਸ਼ਰਧਾਲੂ ਹਨ। ਉਨ੍ਹਾਂ ਦੱਸਿਆ ਕਿ ਪਾਜ਼ਿਟਿਵ ਕੇਸਾਂ ’ਚ ਸਬ ਡਵੀਜ਼ਨ ਜਲਾਲਾਬਾਦ ਦੇ 7, ਫਾਜ਼ਿਲਕਾ ਦੇ 10, ਅਬੋਹਰ ਦੇ 14 ਅਤੇ 1 ਰਾਜਸਥਾਨ ਨਾਲ ਸਬੰਧਤ ਕੇਸ ਹੈ।
ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਫਾਜ਼ਿਲਕਾ ਵਿਖੇ ਨਾਂਦੇੜ ਤੋਂ ਪਰਤੇ ਕੁੱਲ 81 ਸ਼ਰਧਾਲੂ ਆਏ ਸਨ, ਜਿਨ੍ਹਾਂ ਵਿੱਚੋਂ 73 ਦੀ ਰਿਪੋਰਟ ਪ੍ਰਾਪਤ ਹੋ ਚੁੱਕੀ ਹੈ, ਜਿਨ੍ਹਾਂ ਵਿੱਚੋਂ 36 ਪਾਜ਼ਿਟਿਵ ਕੇਸ ਸਾਮ੍ਹਣੇ ਆਏ ਹਨ ਜਦਕਿ 8 ਦੀ ਰਿਪੋਰਟ ਬਕਾਇਆ ਹੈ। ਉਨ੍ਹਾਂ ਦੱਸਿਆ ਕਿ ਪਾਜ਼ਿਟਿਵ ਕੇਸਾਂ ਨੰੂ ਆਈਸੋਲੇਸ਼ਨ ਵਿਖੇ ਰੱਖਿਆ ਜਾਵੇਗਾ। ਉਨ੍ਹਾਂ ਦੱਸਿਆ ਕਿ ਹੁਣ ਤੱਕ ਕੁੱਲ 1409 ਸੈਂਪਲ ਭੇਜੇ ਗਏ ਹਨ, ਜਿਨ੍ਹਾਂ ਵਿੱਚੋਂ 60 ਨਮੂਨੇ ਮਿਤੀ 5 ਮਈ ਨੰੂ ਭੇਜੇ ਗਏ ਹਨ। ਉਨ੍ਹਾਂ ਦੱਸਿਆ ਕਿ 645 ਨਮੂਨਿਆਂ ਦੀ ਰਿਪੋਰਟ ਪ੍ਰਾਪਤ ਹੋ ਚੁੱਕੀ ਹੈ ਅਤੇ ਕੁੱਲ 764 ਰਿਪੋਰਟਾਂ ਬਕਾਇਆ ਹਨ।

Advertisement
Advertisement
Advertisement
Advertisement
Advertisement
error: Content is protected !!