ਆਜ਼ਾਦੀ ਕਾ ਅੰਮਿ੍ਤ ਮਹਾਂਉਤਸਵ ਅਧੀਨ ਪੰਜਾਬ ਸਟੇਟ ਰੈਂਕਿੰਗ ਟੇਬਲ ਟੈਨਿਸ ਟੂਰਨਾਮੈਂਟ 24 ਸਤੰਬਰ ਤੋ, ਰਜਿਸਟ੍ਰੇਸ਼ਨ ਦੀ ਆਖਰੀ ਮਿਤੀ 20 ਸਤੰਬਰ
ਬਰਨਾਲਾ, 25 ਅਗਸਤ (ਲਖਵਿੰਦਰ ਸਿੰਪੀ)
ਬਰਨਾਲਾ ਡਿਸਟਿ੍ਕਟ ਟੇਬਲ ਟੈਨਿਸ ਐਸੋਸੀਏਸ਼ਨ ਵੱਲੋਂ ਆਜ਼ਾਦੀ ਕਾ ਅੰਮਿ੍ਤ ਮਹਾਂਉਤਸਵ ਅਧੀਨ ਤੀਜਾ ਪੰਜਾਬ ਸਟੇਟ ਰੈਂਕਿੰਗ ਟੂਰਾਨਾਮੈਂਟ ਲਾਲ ਬਹਾਦੁਰ ਸ਼ਾਸਤਰੀ ਆਰਿਆ ਮਹਿਲਾ ਕਾਲਜ ਬਰਨਾਲਾ ਵਿਚ 24 ਸਤੰਬਰ ਤੋਂ 26 ਸਤੰਬਰ ਤੱਕ ਕਰਵਾਇਆ ਜਾਵੇਗਾ। ਐਸੋਸੀਏਸ਼ਨ ਦੇ ਆਨਰੇਰੀ ਸਕੱਤਰ ਸ੍ਰੀ ਰਾਕੇਸ਼ ਮਦਾਨ ਨੇ ਦੱਸਿਆ ਕਿ ਇਸ ਤਿੰਨ ਰੋਜ਼ਾ ਸੂਬਾ ਪੱਧਰੀ ਟੂਰਨਾਮੈਂਟ ’ਚ ਅੰਡਰ 11 ਉਮਰ ਵਰਗ, ਅੰਡਰ 13 ਉਮਰ ਵਰਗ, ਅੰਡਰ 15 ਉਮਰ ਵਰਗ, ਅੰਡਰ 17 ਉਮਰ ਵਰਗ, ਅੰਡਰ 19 ਉਮਰ ਵਰਗ (ਲੜਕੇ ਅਤੇ ਲੜਕੀਆਂ), ਮੈੱਨ ਸਿੰਗਲ, ਵਿਮੈੱਨ ਸਿੰਗਲ ਤੇ ਵੈਟਰਨ ਸਿੰਗਲ (40+) ਦੇ ਮੁਕਾਬਲੇ ਕਰਵਾਏ ਜਾਣਗੇ। ਐਸੋਸੀਏਸ਼ਨ ਦੇ ਜੁਆਇੰਟ ਸਕੱਤਰ ਰਣਜੀਵ ਗੋਇਲ ਨੇ ਦੱਸਿਆ ਕਿ ਅੰਡਰ 11 ਲਈ ਐਂਟਰੀ ਫੀਸ 300 ਰੁਪਏ, ਅੰਡਰ 13, 15, 17 ਲਈ ਐਂਟਰੀ ਫੀਸ 400 ਰੁਪਏ, ਅੰਡਰ 19, ਮੈੱਨ ਤੇ ਵੈਟਰਨ ਲਈ ਐਂਟਰੀ ਫੀਸ 500 ਰੁਪਏ ਰੱਖੀ ਗਈ ਹੈ। ਉਨਾਂ ਕਿਹਾ ਕਿ ਟੇਬਲ ਟੈਨਿਸ ਖੇਡ ਨੂੰ ਪ੍ਰਫੁੱਲਿਤ ਕਰਨ ਲਈ ਸੂਬਾ ਪੱਧਰੀ ਮੁਕਾਬਲਾ ਬਰਨਾਲਾ ’ਚ ਕਰਵਾਇਆ ਜਾ ਰਿਹਾ ਹੈ।