ਡੈਮੋਕ੍ਰੇਟਿਕ ਮੁਲਾਜ਼ਮ ਫੈਡਰੇਸ਼ਨ ਬਰਨਾਲਾ ਦਾ ਜ਼ਿਲ੍ਹਾ ਚੋਣ ਇਜਲਾਸ ਸੰਪੰਨ

Advertisement
Spread information
ਡੈਮੋਕ੍ਰੇਟਿਕ ਮੁਲਾਜ਼ਮ ਫੈਡਰੇਸ਼ਨ ਬਰਨਾਲਾ ਦਾ ਜ਼ਿਲ੍ਹਾ ਚੋਣ ਇਜਲਾਸ ਸੰਪੰਨ
ਬਰਨਾਲਾ,25 ਅਗਸਤ ( ਲਖਵਿੰਦਰ ਸਿੰਪੀ)
ਵੱਖ-ਵੱਖ ਵਿਭਾਗਾਂ ਦੀਆਂ ਜਥੇਬੰਦੀਆਂ ਦੇ ਸਾਂਝੇ ਸੰਗਠਨ ਡੈਮੋਕ੍ਰੇਟਿਕ ਮੁਲਾਜ਼ਮ ਫੈਡਰੇਸ਼ਨ ਬਰਨਾਲਾ ਵੱਲੋੰ ਸਸਸਸ ਲੜਕੇ ਬਰਨਾਲਾ ਵਿਖੇ ਜ਼ਿਲ੍ਹਾ ਚੋਣ ਇਜਲਾਸ ਕੀਤਾ ਗਿਆ ਜਿੱਥੇ ਸੇਵਾ ਮੁਕਤ ਹੋ ਚੁੱਕੇ ਜ਼ਿਲ੍ਹਾ ਪ੍ਰਧਾਨ ਜੁਗਰਾਜ ਟੱਲੇਵਾਲ ਨੂੰ ਸਨਮਾਨਿਤ ਕਰਦਿਆਂ ਫੈਡਰੇਸ਼ਨ ਵਿੱਚੋਂ ਨਿੱਘੀ ਵਿਦਾਇਗੀ ਦੇ ਕੇ ਅਹੁਦੇ ਤੋਂ ਭਾਰ ਮੁਕਤ ਕੀਤਾ ਗਿਆ ਉਥੇ ਡੀ.ਐੱਮ.ਐੱਫ ਦੇ ਜ਼ਿਲ੍ਹਾ ਪੱਧਰੀ ਢਾਂਚੇ ਦਾ ਪੁਨਰਗਠਨ ਵੀ ਕੀਤਾ ਗਿਆ।ਚੋਣ ਇਜਲਾਸ ਦੇ ਪਹਿਲੇ ਪੜਾਅ ‘ਚ ਜਨਰਲ ਸਕੱਤਰ ਖੁਸ਼ਮਿੰਦਰਪਾਲ ਹੰਢਿਆਇਆ ਵੱਲੋਂ ਡੀ.ਐੱਮ.ਐੱਫ. ਦੀਆਂ ਗਤੀਵਿਧੀਆਂ ਦੀ ਰਿਪੋਰਟ ਪੇਸ਼ ਕੀਤੀ ਗਈ। ਡੀ.ਟੀ.ਐੱਫ. ਦੇ ਜ਼ਿਲ੍ਹਾ ਪ੍ਰਧਾਨ ਰਾਜੀਵ ਕੁਮਾਰ ਵੱਲੋਂ ਡੀ.ਐੱਮ.ਐੱਫ. ਦੀ ਜ਼ਿਲ੍ਹਾ ਕਮੇਟੀ ਲਈ ਨਾਵਾਂ ਦੀ ਤਜਵੀਜ ਪੇਸ਼ ਕੀਤੀ ਗਈ ਜਿਸ ਨੂੰ ਚੋਣ ਇਜਲਾਸ ‘ਚ ਹਾਜ਼ਰ ਮੈਂਬਰਾਂ ਵੱਲੋਂ ਸਰਵਸੰਮਤੀ ਨਾਲ ਪ੍ਰਵਾਨ ਕੀਤਾ ਗਿਆ। ਵੱਖ-ਵੱਖ ਅਹੁਦੇਦਾਰਾਂ ਦੀ ਚੋਣ ਕਰਦਿਆਂ ਖੁਸ਼ਮਿੰਦਰਪਾਲ ਹੰਢਿਆਇਆ ਨੂੰ ਪ੍ਰਧਾਨ ਬਲਜਿੰਦਰ ਪ੍ਰਭੂ ਨੂੰ ਜ਼ਿਲ੍ਹਾ ਜਨਰਲ ਸਕੱਤਰ,ਮਹਿਮਾ ਸਿੰਘ ਢਿੱਲੋਂ,ਰਾਜੀਵ ਕੁਮਾਰ ਨੂੰ ਸੀਨੀਅਰ ਮੀਤ ਪ੍ਰਧਾਨ,ਹਰਪਾਲ ਸੁਖਪੁਰ,ਨਿਰਮਲ ਚੁਹਾਣਕੇ,ਗੁਰਿੰਦਰਪਾਲ ਸਿੰਘ,ਰਮਨਦੀਪ ਸਿੰਗਲਾ,ਰਜਿੰਦਰ ਮੂਲੋਵਾਲ, ਸੁਰਿੰਦਰਪਾਲ ਕੌਰ,ਬਿਮਲਾ ਦੇਵੀ ਤੇ ਨਵਜੀਵਨ ਸਿੰਘ ਨੂੰ ਮੀਤ ਪ੍ਰਧਾਨ,ਸੁਖਪਾਲ ਕੌਰ ਤਪਾ ਨੂੰ ਵਿੱਤ ਸਕੱਤਰ,ਸੁਖਪ੍ਰੀਤ ਸਿੰਘ ਬੜੀ ਨੂੰ ਸਹਾਇਕ ਸਕੱਤਰ ਦੀ ਜਿੰਮੇਵਾਰੀ ਸੌਂਪੀ ਗਈ। ਇਸ ਤੋਂ ਬਿਨਾਂ ਬਲਦੇਵ ਮੰਡੇਰ,ਮਨੀਸ਼ ਕੁਮਾਰ ਠੀਕਰੀਵਾਲ,ਮਲਕੀਤ ਮੂਲੋਵਾਲ,ਅੰਮ੍ਰਿਤ ਹਰੀਗੜ੍ਹ,ਦਰਸ਼ਨ ਜੈਤੋ,ਅਮਰਜੀਤ ਸਿੰਘ ਧਨੌਲਾ ਤੇ ਗੁਰਚਰਨ ਸਿੰਘ ਤੇ ਸੁਖਜਿੰਦਰ ਰਾਮਗੜ੍ਹ ਨੂੰ ਜ਼ਿਲ੍ਹਾ ਕਮੇਟੀ ਮੈਂਬਰ ਵਜੋਂ ਚੁਣਿਆ ਗਿਆ।ਚੋਣ ਇਜਲਾਸ ਵਿੱਚ ਵਿਸ਼ੇਸ਼ ਤੌਰ ਤੇ ਪਹੁੰਚੇ ਡੈਮੋਕ੍ਰੇਟਿਕ ਮੁਲਾਜ਼ਮ ਫੈਡਰੇਸ਼ਨ ਦੇ ਸੂਬਾ ਸਕੱਤਰ ਹਰਦੀਪ ਟੋਡਰਪੁਰ,ਸੂਬਾ ਮੀਤ ਪ੍ਰਧਾਨ ਗੁਰਮੀਤ ਸੁਖਪੁਰ ਤੇ ਕਮਲਜੀਤ ਕੌਰ ਪੱਤੀ ਨੇ ਨਵੀਂ ਚੁਣੀ ਜ਼ਿਲ੍ਹਾ ਕਮੇਟੀ ਨੂੰ ਮੁਬਾਰਕਬਾਦ ਦਿੰਦਿਆਂ ਡੀ.ਐੱਮ.ਐੱਫ ਦੇ ਸੰਘਰਸ਼ੀ ਇਤਿਹਾਸ ਤੋਂ ਸਬਕ ਲੈਂਦਿਆਂ ਸਮੂਹ ਮੁਲਾਜ਼ਮਾਂ ਨੂੰ ਤਿੱਖੇ ਸੰਘਰਸ਼ ਲਈ ਤਿਆਰ ਰਹਿਣ ਦਾ ਸੱਦਾ ਦਿੱਤਾ।
ਇਸ ਮੌਕੇ ਉਪਰੋਕਤ ਤੋਂ ਇਲਾਵਾ ਗੁਰਮੇਲ ਭੁਟਾਲ,ਸੁਖਦੀਪ ਤਪਾ,ਮਨਜੀਤ ਰਾਜ,ਗੁਰਦੀਪ ਛੰਨਾ,ਨਵਨੀਤ ਸਿੰਘ,ਝਕਿੰਦਰਪਾਲ ਸਿੰਘ,ਗਗਨਦੀਪ ਕੌਰ,ਜਗਜੀਤ ਕੌਰ ਢਿੱਲਵਾਂ,ਹਰਵਿੰਦਰ ਬਿੰਦੀ,ਰਘਵੀਰ ਕਰਮਗੜ੍ਹ,ਮਿਨਾਕਸ਼ੀ ਰਾਣੀ,ਲਖਵੀਰ ਠੁੱਲੀਵਾਲ,ਰਘੁਬੀਰ ਮਹਿਤਾ,ਸੱਤਪਾਲ ਤਪਾ,ਅੰਮ੍ਰਿਤਪਾਲ ਕੋਟਦੁੰਨਾ,ਦਰਸ਼ਨ ਬਦਰਾ,ਦਵਿੰਦਰ ਸਿੰਘ ਤਲਵੰਡੀ,ਪਲਵਿੰਦਰ ਸਿੰਘ ਠੀਕਰੀਵਾਲ ਆਦਿ ਹਾਜ਼ਰ ਸਨ।
Advertisement
Advertisement
Advertisement
Advertisement
Advertisement
error: Content is protected !!