ਹਰਪ੍ਰੀਤ ਕੌਰ ਬਬਲੀ, ਸੰਗਰੂਰ 22 ਜੁਲਾਈ 2022
ਪੰਜਾਬ ਦੇ ਡੀ.ਜੀ.ਪੀ. ਗੌਰਵ ਯਾਦਵ ਦੁਆਰਾ ਸੂਬੇ ‘ਚੋਂ ਗੈਂਗਸਟਰਾਂ ਦਾ ਨਾਮੋ ਨਿਸ਼ਾਨ ਮਿਟਾ ਦੇਣ ਲਈ ਪੁਲਿਸ ਨੂੰ ਦਿੱਤੀਆਂ ਹਦਾਇਤਾਂ ਦਾ ਅਸਰ ਸੰਗਰੂਰ ਜਿਲ੍ਹੇ ਅੰਦਰ ਵੀ ਦਿਖਣਾ ਸ਼ੁਰੂ ਹੋ ਗਿਆ ਹੈ। ਸੰਗਰੂਰ ਪੁਲਿਸ ਨੇ ਅਦਾਲਤ ਵੱਲੋਂ ਭਗੌੜੇ ਐਲਾਨ ਕੀਤੇ ਖੂੰਖਾਰ ਗੈਂਗਸਟਰ ਨੂੰ ਗਿਰਫਤਾਰ ਕਰ ਲਿਆ ਹੈ। ਐਸ.ਐਸ.ਪੀ. ਸੰਗਰੂਰ, ਮਨਦੀਪ ਸਿੰਘ ਸਿੱਧੂ ਨੇ ਪ੍ਰੈੱਸ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਜਿਲ੍ਹਾ ਪੁਲਿਸ ਵੱਲੋਂ ਗੈਂਗਸਟਰਜ਼ ਅਤੇ ਪੀ.ਓਜ਼ ਨੂੰ ਗ੍ਰਿਫਤਾਰ ਕਰਨ ਸਬੰਧੀ ਚਲਾਈ ਗਈ ਵਿਸ਼ੇਸ ਮੁਹਿੰਮ ਤਹਿਤ ਪਲਵਿੰਦਰ ਸਿੰਘ ਚੀਮਾ ਐਸ.ਪੀ.ਡੀ ਸੰਗਰੂਰ ਅਤੇ ਕਰਨ ਸਿੰਘ ਸੰਧੂ ਡੀਐਸਪੀ ਡੀ ਸੰਗਰੂਰ ਦੇ ਦਿਸ਼ਾ ਨਿਰਦੇਸ਼ ਅਨੁਸਾਰ ਇੰਸਪੈਕਟਰ ਦੀਪਇੰਦਰਪਾਲ ਸਿੰਘ, ਇੰਚਾਰਜ ਸੀ.ਆਈ.ਏ. ਬਹਾਦਰ ਸਿੰਘ ਵਾਲਾ ਦੀ ਟੀਮ ਨੇ ਸੰਗਰੂਰ ਤੋਂ ਮਾਣਯੋਗ ਅਦਾਲਤ ਵੱਲੋਂ ਪੀ.ਓ. ਕਰਾਰ ਕੀਤੇ ਗਏ, ਗੈਂਗਸਟਰ ਸੁਖਵਿੰਦਰ ਸਿੰਘ ਉਰਫ ਡੋਫਲੀ ਵਾਸੀ ਪਿੰਡ ਈਲਵਾਲ , ਥਾਣਾ ਸਦਰ ਸੰਗਰੂਰ ਨੂੰ ਗ੍ਰਿਫਤਾਰ ਕੀਤਾ ਗਿਆ।
ਉਨ੍ਹਾਂ ਦੱਸਿਆ ਕਿ ਗੈਂਗਸਟਰ ਸੁਖਵਿੰਦਰ ਸਿੰਘ ਉਰਫ ਡੋਫਲੀ ਖਿਲਾਫ ਵੱਖ ਵੱਖ ਸੰਗੀਨ ਜੁਰਮਾਂ ਤਹਿਤ ਕਰੀਬ 18 ਮੁਕੱਦਮੇ ਦਰਜ ਹਨ। ਗੈਂਗਸਟਰ ਸੁਖਵਿੰਦਰ ਸਿੰਘ ਉਰਫ ਡੋਫਲੀ ਨੂੰ ਮੁਕੱਦਮਾ ਨੰਬਰ 83 ਮਿਤੀ 19.05.2019, ਅਧੀਨ ਜ਼ੁਰਮ 307, 324, 323, 341, 506, 148, 149 ਆਈ.ਪੀ.ਸੀ ਥਾਣਾ ਸਦਰ ਸੰਗਰੂਰ ਵਿੱਚ ਮਾਣਯੋਗ ਅਦਾਲਤ ਵੱਲੋਂ ਪੀ.ਓ ਐਲਾਨਿਆਂ ਗਿਆ ਸੀ।
ਸ੍ਰੀ ਸਿੱਧੂ ਨੇ ਦੱਸਿਆ ਕਿ ਸੀ.ਆਈ.ਏ. ਬਹਾਦਰ ਸਿੰਘ ਵਾਲਾ ਦੀ ਪੁਲਿਸ ਪਾਰਟੀ ਨੇ ਹੀ , ਮੁਕੱਦਮਾ ਨੰਬਰ 97 ਮਿਤੀ 15.07.2013 , ਥਾਣਾ ਸਦਰ ਸੰਗਰੂਰ ਵਿੱਚ ਲੋੜੀਂਦੇ ਦੋਸ਼ੀ ਅਸਵਨੀ ਕੁਮਾਰ ਵਾਸੀ ਬਾਬਾ ਫਰੀਦ ਵਾਲੀ ਗਲੀ, ਘੱਲੂਪੁਰ ਕਾਲੇ ਥਾਣਾ ਛੇਹਰਟਾ ਜਿਲ੍ਹਾ ਅੰਮ੍ਰਿਤਸਰ ਨੂੰ ਮਾਣਯੋਗ ਅਦਾਲਤ ਵੱਲੋਂ ਪੀ.ਓ. ਘੋਸ਼ਿਤ ਕੀਤਾ ਗਿਆ ਸੀ। ਜਿਸ ਨੂੰ ਪੁਲਿਸ ਨੇ ਹੁਣ ਗ੍ਰਿਫਤਾਰ ਕਰ ਲਿਆ ਹੈ ।
ਗੈਂਗਸਟਰ ਡੋਫਲੀ ਖਿਲਾਫ ਕੇਸਾਂ ਦੀ ਫਹਿਰਿਸ਼ਤ ਲੰਬੀ
ਸੁਖਵਿੰਦਰ ਸਿੰਘ ਉਰਫ ਡੋਫਲੀ ਖਿਲਾਫ ਦਰਜ ਮੁਕੱਦਮੇ:-
- ਮੁਕੱਦਮਾ ਨੰ. 66 ਮਿਤੀ. 25.02.2001 U/S 323, 324, 452, 34 ਆਈ.ਪੀ.ਸੀ ਥਾਣਾ ਸਿਟੀ ਸੰਗਰੂਰ।
- ਮੁਕੱਦਮਾ ਨੰ. 65 ਮਿਤੀ. 15.02.2004 U/S 323, 325, 341, 506, 34 ਆਈ.ਪੀ.ਸੀ ਥਾਣਾ ਸਿਟੀ ਸੰਗਰੂਰ।
- ਮੁਕੱਦਮਾ ਨੰ. 118 ਮਿਤੀ 13.03.2006 U/S 307, 326, 323, 324, 148, 149 ਆਈ.ਪੀ.ਸੀ ਥਾਣਾ ਸਿਟੀ ਸੰਗਰੂਰ।
- ਮੁਕੱਦਮਾ ਨੰ. 91 ਮਿਤੀ 24.04.2007 U/S 307, 324, 323, 148, 149 ਆਈ.ਪੀ.ਸੀ ਥਾਣਾ ਸਿਟੀ ਸੰਗਰੂਰ।
- ਮੁਕੱਦਮਾ ਨੰ. 94 ਮਿਤੀ 15.05.2008 U/S 323, 341, 506 ਆਈ.ਪੀ.ਸੀ ਥਾਣਾ ਸਦਰ ਸੰਗਰੂਰ।
- ਮੁਕੱਦਮਾ ਨੰ. 98 ਮਿਤੀ. 26.05.2008 U/S 171C, 171F, 506, 34 AweI.pI.sI and 25/54/59 Arms Act ਥਾਣਾ ਸਦਰ ਸੰਗਰੂਰ।
- ਮੁਕੱਦਮਾ ਨੰ 363 ਮਿਤੀ 12-08-2009 U/S 323, 324., 34 ਆਈ.ਪੀ.ਸੀ ਥਾਣਾ ਸਿਟੀ ਸੰਗਰੂਰ।
- ਮੁਕੱਦਮਾ ਨੰ. 102 ਮਿਤੀ 15.07.2010 U/S 307, 452, 323, 506, 336, 148, 149 ਆਈ.ਪੀ.ਸੀ ਅਤੇ 25/54/59 ਆਰਮਜ ਐਕਟ ਥਾਣਾ ਸਦਰ ਸੰਗਰੂਰ।
- ਮੁਕੱਦਮਾ ਨੰ. 103 ਮਿਤੀ 15.07.2010 U/S 307, 323, 336, 452, 506, 148, 149 ਆਈ.ਪੀ.ਸੀ ਅਤੇ 25/54/59 ਅਰਮਜ਼ ਐਕਟ ਥਾਣਾ ਸਦਰ ਸੰਗਰੂਰ।
- ਮੁਕੱਦਮਾ ਨੰ. 143 ਮਿਤੀ 16.08.2010 U/S 302, 307, 341, 148, 149, 120 ਬੀ, ਆਈ.ਪੀ.ਸੀ ਅਤੇ 25/54/59 ਆਰਮਜ਼ ਐਕਟ ਥਾਣਾ ਸਿਟੀ ਸੁਨਾਮ ।
- ਮੁਕੱਦਮਾ ਨੰ. 70 ਮਿਤੀ 30.05.2012 U/S 452, 341, 323, 427, 506, 148, 149 ਆਈ.ਪੀ.ਸੀ ਅਤੇ 25/54/59 ਅਰਮਜ਼ ਐਕਟ ਥਾਣਾ ਸਦਰ ਸੰਗਰੂਰ।
- ਮੁਕੱਦਮਾ ਨੰ. 126 ਮਿਤੀ. 11.09.2012 U/S 336, 452, 506, 120 ਬੀ, ਆਈ.ਪੀ.ਸੀ ਅਤੇ 25-27/54/59 ਆਰਮਜ਼ ਐਕਟ ਥਾਣਾ ਸਦਰ ਸੰਗਰੂਰ।
- ਮੁਕੱਦਮਾ ਨੰ. 180 ਮਿਤੀ 13.09.2012 U/S 336, 120 ਬੀ , ਆਈ.ਪੀ.ਸੀ ,25-27/54/59 ਆਰਮਜ਼ ਐਕਟ ਥਾਣਾ ਸਿਟੀ ਸੁਨਾਮ।
- ਮੁਕੱਦਮਾ ਨੰ. 113 ਮਿਤੀ 27-11-2013 U/S 341, 506 ਆਈ.ਪੀ.ਸੀ ਥਾਣਾ ਸਦਰ ਸੁਨਾਮ, ਹੁਣ ਥਾਣਾ ਸਿਟੀ ਸੰਗਰੂਰ।
- ਮੁਕੱਦਮਾ ਨੰ. 13 ਮਿਤੀ 30.01.2014 U/S 307, 341, 506, 148, 149 ਆਈ.ਪੀ.ਸੀ ਅਤੇ 25-27/54/59 ਆਰਮਜ਼ ਐਕਟ , ਥਾਣਾ ਸਦਰ ਸੁਨਾਮ।
- ਮੁਕੱਦਮਾ ਨੰ. 262 ਮਿਤੀ. 01.09.2014 U/S 341, 323, 506, 148, 149 ਆਈ.ਪੀ.ਸੀ ਅਤੇ 25/54/59 ਆਰਮਜ਼ ਐਕਟ , ਥਾਣਾ ਸਿਟੀ ਸੰਗਰੂਰ।
- ਮੁਕੱਦਮਾ ਨੰ 82 ਮਿਤੀ 13.05.2018 U/S 341, 323, 506, 148, 149, 427 ਆਈ.ਪੀ.ਸੀ ਥਾਣਾ ਦਿੜ੍ਹਬਾ।
- ਮੁਕੱਦਮਾ. 83, ਮਿਤੀ 19.05.2019, U/S 307, 324, 323, 341, 506, 148, 149 ਆਈ.ਪੀ.ਸੀ ਥਾਣਾ ਸਦਰ ਸੰਗਰੂਰ।