BKU ਉਗਰਾਹਾਂ ਨੇ ਉੱਘੇ ਜਮਹੂਰੀ ਕਾਰਕੁੰਨ ਹਿਮਾਂਸੂ ਕੁਮਾਰ ਦੀ ਰਿਹਾਈ ਸਬੰਧੀ ਡੀਸੀ ਨੂੰ ਸੌਂਪਿਆ ਮੰਗ ਪੱਤਰ

Advertisement
Spread information

ਹਰਿੰਦਰ ਨਿੱਕਾ , ਬਰਨਾਲਾ, 20 ਜੁਲਾਈ 2022
   ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦੇ ਜ਼ਿਲ੍ਹਾ ਪ੍ਰਧਾਨ ਚਮਕੌਰ ਸਿੰਘ ਨੈਣੇਵਾਲ ਦੀ ਅਗਵਾਈ ਵਿੱਚ ਬਰਨਾਲਾ ਇਲਾਕੇ ਦੀਆਂ ਭਰਾਤਰੀ ਜੱਥੇਬੰਦੀਆਂ ਦਾ ਇੱਕ ਡੈਲੀਗੇਸ਼ਨ ਅੱਜ ਜ਼ਿਲ੍ਹਾ ਦੇ ਡਿਪਟੀ ਕਸ਼ਿਨਰ ਨੂੰ ਮਿਲਿਆ ਅਤੇ ਮੰਗ ਕੀਤੀ ਕਿ ਜਮਹੂਰੀ ਹੱਕਾਂ ਦੇ ਉੱਘੇ ਕਾਰਕੁਨ ਹਿਮਾਂਸੂ ਕੁਮਾਰ ਨੂੰ ਸੁਪਰੀਮ ਕੋਰਟ ਵੱਲੋਂ ਕੀਤੀ ਗਈ ਸਜਾ ਰੱਦ ਕੀਤੀ ਜਾਵੇ।

     ਭਾਰਤ ਦੇ ਰਾਸ਼ਟਰਪਤੀ ਨਾਂ ਦਿੱਤੇ ਮੰਗ ਪੱਤਰ ਵਿੱਚ ਉਹਨਾਂ ਜਾਣਕਾਰੀ ਦਿੱਤੀ ਕਿ ਦੇਸ ਭਰ ਅੰਦਰ ਆਮ ਲੋਕਾਂ ਨਾਲ ਕੀਤੀਆਂ ਜਾ ਰਹੀਆਂ ਹਕੂਮਤੀ ਧੱਕੇਸਾਹੀਆਂ ਤੇ ਜਬਰ ਜੁਲਮ ਵਿਰੁੱਧ ਜਮਹੂਰੀ ਢੰਗਾਂ ਨਾਲ ਜੋਰਦਾਰ ਆਵਾਜ ਉਠਾਉਣ ਅਤੇ ਕਾਨੂੰਨੀ ਮੱਦਦ ਕਰਨ ਦੇ ਮਾਹਿਰ ਜਮਹੂਰੀ ਕਾਰਕੁਨ ਹਿਮਾਂਸੂ ਕੁਮਾਰ ਨੂੰ ਦੇਸ ਦੀ ਸੁਪਰੀਮ ਕੋਰਟ ਵੱਲੋਂ 5,00,000 (ਪੰਜ ਲੱਖ) ਰੁਪਏ ਦਾ ਜੁਰਮਾਨਾ ਲਾਇਆ ਗਿਆ ਹੈ। ਜੁਰਮਾਨਾ ਨਾ ਦੇ ਸਕਣ ਦੀ ਹਾਲਤ ਵਿੱਚ ਉਸ ਨੂੰ ਜੇਲ੍ਹ ਜਾਣਾ ਪਵੇਗਾ।

Advertisement

  ਸ੍ਰੀ ਹਿਮਾਂਸੂ ਕੁਮਾਰ ਦੁਆਰਾ ਛੱਤੀਸਗੜ੍ਹ ਦੇ ਆਦਿਵਾਸੀਆਂ ਉੱਤੇ ਕੁੱਝ ਸਾਲ ਪਹਿਲਾਂ ਸਮੇਂ ਦੀ ਸਰਕਾਰ ਵੱਲੋਂ ਸੁਰੱਖਿਆ ਬਲਾਂ ਰਾਹੀਂ ਢਾਹੇ ਗਏ ਜਬਰ ਜੁਲਮ ਵਿਰੁੱਧ ਜਮਹੂਰੀ ਢੰਗਾਂ ਨਾਲ ਜੋਰਦਾਰ ਆਵਾਜ ਉਠਾਈ ਗਈ ਸੀ। ਇਸ ਮੌਕੇ ਕਈ ਆਦਿਵਾਸੀ ਕਿਸਾਨ ਵੱਢ ਟੁੱਕ ਕੇ ਮੌਤ ਦੇ ਘਾਟ ਉਤਾਰੇ ਗਏ ਸਨ ਅਤੇ ਇੱਕ ਡੇਢ ਸਾਲਾ ਬੱਚੇ ਦਾ ਹੱਥ ਵੀ ਵੱਢਿਆ ਗਿਆ ਸੀ। ਅਜਿਹੇ ਅਣਮਨੁੱਖੀ ਜੁਲਮਾਂ ਦਾ ਸ਼ਿਕਾਰ ਬਣੇ ਲੋਕਾਂ ਨੂੰ ਅਦਾਲਤ ਵਿੱਚੋਂ ਇਨਸਾਫ ਦਿਵਾਉਣ ਖਾਤਰ ਸ੍ਰੀ ਹਿਮਾਂਸੂ ਕੁਮਾਰ ਨੇ ਸੁਪਰੀਮ ਕੋਰਟ ਵਿੱਚ ਕੇਸ ਦਰਜ ਕਰਾਉਣ ਅਤੇ ਪੈਰਵਾਈ ਕਰਨ ਦੀ ਜਿੰਮੇਵਾਰੀ ਵੀ ਓਟੀ ਸੀ। ਇਸ ਮਨੁੱਖਤਾਵਾਦੀ ਸਮਾਜਿਕ ਰੋਲ ਬਦਲੇ ਹੀ ਉਨ੍ਹਾਂ ਨੂੰ ਸੁਪਰੀਮ ਕੋਰਟ ਵੱਲੋਂ ਇਹ ਸਖਤ ਸਜਾ ਸੁਣਾਈ ਗਈ ਹੈ।
     ਜੱਥੇਬੰਦੀਆਂ ਵੱਲੋਂ ਮੰਗ ਕੀਤੀ ਗਈ ਕਿ ਸ੍ਰੀ ਹਿਮਾਂਸੂ ਕੁਮਾਰ ਨੂੰ ਸੁਪਰੀਮ ਕੋਰਟ ਵੱਲੋਂ ਕੀਤੀ ਗਈ 5,00,000 (ਪੰਜ ਲੱਖ) ਰੁਪਏ ਜੁਰਮਾਨੇ ਦੀ ਸਜਾ ਰੱਦ ਕੀਤੀ ਜਾਵੇ। ਇਸੇ ਤਰ੍ਹਾਂ ਜਮਹੂਰੀ ਹੱਕਾਂ ਦੇ ਜਨਤਕ ਕਾਰਕੁਨਾਂ ਜਿਵੇਂ ਸ੍ਰੀਮਤੀ ਤੀਸਤਾ ਸੀਤਲਵਾੜ ਅਤੇ ਸੁਧਾ ਭਾਰਦਵਾਜ ਸਮੇਤ ਕਈ ਹੋਰਨਾਂ ਵਿਰੁੱਧ ਦੇਸਧ੍ਰੋਹੀ ਵਰਗੇ ਝੂਠੇ ਪੁਲਿਸ ਕੇਸ ਦਰਜ ਕਰਕੇ ਸਾਲਾਂਬੱਧੀ ਨਜਰਬੰਦ ਕੀਤੇ ਗਏ ਸਾਰੇ ਕਾਰਕੁਨਾਂ ਦੇ ਕੇਸ ਵਾਪਸ ਲੈ ਕੇ ਉਨ੍ਹਾਂ ਨੂੰ ਬਾਇੱਜਤ ਰਿਹਾਅ ਕੀਤਾ ਜਾਵੇ।
     ਇਸ ਮੌਕੇ ਬੀਕੇਯੂ ਉਗਰਾਹਾਂ ਦੇ ਜ਼ਿਲ੍ਹਾ ਜਨਰਲ ਸਕੱਤਰ ਜਰਨੈਲ ਸਿੰਘ ਬੱਦਰਾ, ਜਮਹੂਰੀ ਅਧਿਕਾਰ ਸਭਾ ਦੇ ਜ਼ਿਲ੍ਹਾ ਪ੍ਰਧਾਨ ਗੁਰਮੇਲ ਸਿੰਘ ਠੁੱਲੀਵਾਲ, ਤਰਕਸ਼ੀਲ ਸੁਸਾਇਟੀਆਂ ਵੱਲੋਂ ਰਜਿੰਦਰ ਭਦੌੜ, ਅਮਿਤ ਮਿੱਤਰ, ਪਲੰਸ ਮੰਚ ਵੱਲੋਂ ਹਰਵਿੰਦਰ ਦੀਵਾਨਾ, ਕਮਲਜੀਤ ਕੌਰ, ਪਰਮਜੀਤ ਕੌਰ ਅਤੇ ਹੋਰ ਵੱਖ ਵੱਖ ਆਗੂ ਸ਼ਾਮਿਲ ਸਨ।
    ਇਸ ਮੌਕੇ ਚਮਕੌਰ ਸਿੰਘ ਨੈਣੇਵਾਲ ਵੱਲੋਂ ਦੱਸਿਆ ਗਿਆ ਕਿ ਪਾਣੀਆਂ ਦੀਆਂ ਹੋਰ ਰਹੀ ਬਰਬਾਦੀ ਖਿਲਾਫ 21 ਜੁਲਾਈ ਤੋਂ 25 ਜੁਲਾਈ ਤੱਕ ਇਲਾਕਾ ਪੱਧਰੀ ਧਰਨਾ ਟਰਾਈਡੈਂਟ ਫੈਕਟਰੀ ਦੇ ਧੌਲਾ ਕੰਪਲੈਕਸ ਅੱਗੇ ਦਿੱਤਾ ਜਾ ਰਿਹਾ ਹੈ, ਲੋਕਾਂ ਨੂੰ ਵੱਧ ਤੋਂ ਵੱਧ ਗਿਣਤੀ ਵਿੱਚ ਸਾਰੇ ਦਿਨ ਉੱਥੇ ਹਿੱਸਾ ਲੈਣਾ ਚਾਹੀਦਾ ਹੈ।

Advertisement
Advertisement
Advertisement
Advertisement
Advertisement
error: Content is protected !!