ਟ੍ਰਾਈਡੈਂਟ ਖਿਲਾਫ ਕਿਸਾਨਾਂ ਨੇ ਕੀਤਾ ਹੱਲਾ ਬੋਲਣ ਦਾ ਐਲਾਨ

Advertisement
Spread information
ਰਘਵੀਰ ਹੈਪੀ, ਬਰਨਾਲਾ 16 ਜੁਲਾਈ 2022
    ਭਾਕਿਯੂ (ਏਕਤਾ-ਉਗਰਾਹਾਂ) ਦੀ ਜ਼ਿਲ੍ਹਾ ਬਰਨਾਲਾ ਔਰਤਾਂ ਦੀ ਵਧਵੀਂ ਮੀਟਿੰਗ ਪਿੰਡ ਚੀਮਾ ਗੁਰੂ ਘਰ ਵਿਖੇ ਜ਼ਿਲ੍ਹਾ ਔਰਤ ਆਗੂ ਕਮਲਜੀਤ ਕੌਰ ਬਰਨਾਲਾ ਦੀ ਪ੍ਰਧਾਨਗੀ ਹੇਠ ਹੋਈ। ਜਿਸ ਵਿਚ ਪਾਣੀਆਂ ਦੇ ਗੰਭੀਰ ਸੰਕਟ ਦੇ ਹੱਲ ਲਈ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਨਾਲ ਤਾਲਮੇਲਵੇਂ ਪੰਜ ਰੋਜ਼ਾ ਪੱਕੇ ਧਰਨੇ 21 ਤੋਂ 25 ਜੁਲਾਈ ਤੱਕ ਦੌਧਰ ਜਲ ਸਪਲਾਈ ਪ੍ਰਜੈਂਟਰ ਅੱਗੇ ਧਰਨਾ ਲਾਉਣ ਦਾ ਫੈਸਲਾ, ਕੀਤਾ ਗਿਆ ਹੈ। ਜਿਸ ਵਿਚ ਬਲਾਕ ਸ਼ੇਰਪੁਰ, ਮਹਿਲਾ ਕਲਾਂ, ਸਹਿਣਾ ਜ਼ਿਲ੍ਹਾ ਮੋਗਾ ਪਿੰਡ ਦੌਧਰ ਵਿਖੇ ਸੰਸਾਰ ਬੈਂਕ ਵੱਲੋਂ ਪਾਣੀ ਸਪਲਾਈ ਪ੍ਰਜੈਟ ਲਾਇਆ ਗਿਆ ਹੈ, ਉਥੇ ਸ਼ਾਮਿਲ ਹੋਣਗੇ ਅਤੇ ਬਲਾਕ ਬਰਨਾਲਾ ਤੇ ਜ਼ਿਲ੍ਹਾ ਮਾਨਸਾ, ਬਠਿੰਡਾ ਜੋ ਪਿੰਡ ਧੌਲਾ ਵਿਖੇ ਟਰਾਈਡੈਂਟ ਕੰਪਨੀ ਵੱਲੋਂ ਪਾਣੀ ਪ੍ਰਦੂਸ਼ਿਤ ਕਰ ਰਹੀ ਹੈ ਉਸ ਧਰਨਾ ਲਾਇਆ ਜਾਵੇਗਾ।
     ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਵੀ ਤਨਦੇਹੀ ਨਾਲ ਲਾਗੂ ਕੀਤੇ ਜਾਣਗੇ ਮੀਟਿੰਗ ਵਿੱਚ ਭਖਦੇ ਕਿਸਾਨੀ ਮਸਲਿਆਂ ‘ਤੇ ਸੰਘਰਸ਼ ਸੰਬੰਧੀ ਅਹਿਮ ਫੈਸਲੇ ਲਏ ਗਏ। ਨਹਿਰੀ ਸਿੰਚਾਈ ਦੇ ਇੰਤਜ਼ਾਮ ਲਈ ਵੱਡੇ ਸਰਕਾਰੀ ਬਜ਼ਟ ਜੁਟਾਏ ਜਾਂਣ, ਹੋਰ ਵਧੇਰੇ ਜ਼ਮੀਨ ਨੂੰ ਨਹਿਰੀ ਪਾਣੀ ਦੀ ਸਿੰਜਾਈ ਅਧੀਨ ਲਿਆਂਦਾ ਜਾਵੇ ਨਹਿਰੀ ਢਾਂਚਾ ਹੋਰ ਵਿਕਸਤ ਕੀਤਾ ਜਾਵੇਂ। ਦਰਿਆਵਾਂ, ਨਹਿਰਾਂ,ਸੇਮ ਨਾਲਿਆਂ ਤੇ ਧਰਤੀ ਹੇਠਲੇ ਪਾਣੀ ਨੂੰ ਪ੍ਰਦੂਸ਼ਿਤ ਕਰ ਰਹੀਆ ਫੈਕਟਰੀਆਂ ਤੇ ਹੋਰਨਾਂ ਅਦਾਰਿਆਂ ਖਿਲਾਫ ਕਾਨੂੰਨੀ ਕਾਰਵਾਈ ਕਰਕੇ ਸਖਤ ਸਜ਼ਾਵਾਂ ਦਿੱਤੀਆਂ ਜਾਣ ਇਸ ਮਨੁੱਖਤਾ ਘਾਤੀ ਅਪਰਾਧ ਬਦਲੇ ਭਾਰੀ ਜ਼ੁਰਮਾਨੇ ਵਸੂਲੇ ਜਾਣ ਪ੍ਰਦੂਸ਼ਿਤ ਰੋਕੂ ਕਾਨੂੰਨ ਨੂੰ ਹੋਰ ਸਖ਼ਤ ਬਣਾਇਆ ਜਾਵੇ।ਵਾਟਰ ਰੀ-ਚਾਰਜ ਸਿਸਟਮ ਉਸਾਰਿਆ ਜਾਵੇ ਤੇ ਵੱਡੀ ਬਜ਼ਟ ਰਾਸੀ ਜੁਟਾਈ ਜਾਵੇ, ਹੈਡ ਵਰਕਸ ਦਾ ਕੰਟਰੋਲ ਪੰਜਾਬ ਸਰਕਾਰ ਨੂੰ ਸੌਂਪਿਆ ਜਾਵੇਂ ਤੇ ਨਵਾਂ ਡੈਮ ਸੇਫਟੀ ਐਕਟ ਰੱਦ ਕੀਤਾ ਜਾਵੇ, ਹਰਿਆਣੇ ਨਾਲ ਦਰਿਆਈਂ ਪਾਣੀਆਂ ਦੀ ਵੰਡ ਦੇ ਮੁੱਦੇ ਨੂੰ ਭਰਾਤਰੀ ਸਦਭਾਵਨਾ ਨਾਲ ਨਜਿੱਠਿਆ ਜਾਵੇ। ਜ਼ਿਲ੍ਹਾ ਪ੍ਰਧਾਨ ਚਮਕੌਰ ਸਿੰਘ ਨੈਣੇਵਾਲ ਨੇ ਦੱਸਿਆ ਕਿ ਸੰਯੁਕਤ ਕਿਸਾਨ ਮੋਰਚੇ ਵੱਲੋਂ ਐਮ ਐੱਸ ਪੀ ‘ਤੇ ਸਾਰੀਆਂ ਫ਼ਸਲਾਂ ਦੀ ਖਰੀਦ ਦੀ ਕਾਨੂੰਨੀ ਗਰੰਟੀ ਸਮੇਤ ਕੌਮੀ ਕਿਸਾਨ ਮੋਰਚੇ ਦੀਆਂ ਲਟਕਦੀਆਂ ਮੰਗਾਂ ਦੇ ਹੱਲ ਲਈ ਉਲੀਕੇ ਗਏ ਪ੍ਰੋਗਰਾਮ ਪੂਰੀ ਸਮਰੱਥਾ ਨਾਲ਼ ਲਾਗੂ ਕਰਨ ਦਾ ਫੈਸਲਾ ਕੀਤਾ ਗਿਆ।
     ਪਾਣੀਆਂ ਦੇ ਗੰਭੀਰ ਸੰਕਟ ਦੇ ਪੁਖਤਾ ਹੱਲ ਲਈ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਨਾਲ ਤਹਿ ਹੋਏ ਤਾਲਮੇਲਵੇਂ ਸੰਘਰਸ਼ ਵਜੋਂ ਜਥੇਬੰਦੀ ਵੱਲੋਂ ਇਸ ਸੰਕਟ ਦੇ ਮੁੱਖ ਦੋਸ਼ੀ ਸੰਸਾਰ ਬੈਂਕ, ਕਾਰਪੋਰੇਟ ਘਰਾਣਿਆਂ ਅਤੇ ਪੰਜਾਬ ਸਰਕਾਰ ਸਮੇਤ ਕੇਂਦਰ ਸਰਕਾਰ ਦਾ ਕਿਸਾਨ ਵਿਰੋਧੀ ਚਿਹਰਾ ਨੰਗਾ ਕਰਨ ਲਈ ਦੌਧਰ/ਲੁਧਿਆਣਾ/ਅੰਮ੍ਰਿਤਸਰ ਵਿਖੇ ਸੰਸਾਰ ਬੈਂਕ ਦੇ ਪ੍ਰਾਜੈਕਟਾਂ ਤੋਂ ਇਲਾਵਾ ਪਟਿਆਲਾ,ਫਿਰੋਜ਼ਪੁਰ, ਫਾਜ਼ਿਲਕਾ,ਫ਼ਰੀਦਕੋਟ ਤੇ ਅੰਮ੍ਰਿਤਸਰ ਵਿਖੇ ਨਹਿਰੀ ਵਿਭਾਗ ਦੇ ਅਧਿਕਾਰੀਆਂ ਆਦਿ।ਇਨ੍ਹਾਂ ਹੀ ਦਿਨਾਂ ਵਿੱਚ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵੱਲੋਂ ਵੀ 5,6 ਥਾਂਵਾਂ ‘ਤੇ ਇਸੇ ਤਰ੍ਹਾਂ ਧਰਨੇ ਲਾਏ ਜਾਣਗੇ। ਉਕਤ ਪ੍ਰੋਗ੍ਰਾਮ ਦੀ ਕਾਮਯਾਬੀ ਲਈ 18 ਜੁਲਾਈ ਨੂੰ ਜ਼ਿਲ੍ਹਾ ਪੱਧਰੀ ਸਿੱਖਿਆ ਮੀਟਿੰਗ ਦੀ ਤਿਆਰੀ ਕੀਤੀ ਗਈ।ਜੋ ਜ਼ਿਲ੍ਹਾ ਸੰਗਰੂਰ ਪਿੰਡ ਚੀਮਾ ਵਿਖੇ ਹੋਵੇਗੀ। ਬਿੰਦਰ ਪਾਲ ਕੌਰ ਭਦੌੜ ਮਨਜੀਤ ਕੌਰ ਕਾਹਨੇ ਲਖਵੀਰ ਕੌਰ ਅਮਰਜੀਤ ਕੌਰ ਸੁਖਦੇਵ ਕੌਰ ਠੁੱਲੀਵਾਲ ਅਮਰਜੀਤ ਕੌਰ ਕੁਲਵਿੰਦਰ ਕੌਰ ਬਲਜੀਤ ਕੌਰ ਸਰਬਜੀਤ ਕੌਰ ਸੰਦੀਪ ਕੌਰ ਮਨਜੀਤ ਕੌਰ ਰਣਜੀਤ ਕੌਰ ਮਨਜੀਤ ਕੌਰ ਸੁਖਦੇਵ ਕੌਰ ਸਰਬਜੀਤ ਕੌਰ ਠੁੱਲੀਵਾਲ ਚਰਨਜੀਤ ਕੌਰ ਜਸਵੰਤ ਕੌਰ ਅਤੇ ਜ਼ਿਲ੍ਹਾ ਜ਼ਰਨਲ ਸਕੱਤਰ ਜਰਨੈਲ ਸਿੰਘ ਬਦਰਾ ਆਦਿ ਆਗੂ ਹਾਜਰ ਸਨ। 
Advertisement
Advertisement
Advertisement
Advertisement
Advertisement

One thought on “ਟ੍ਰਾਈਡੈਂਟ ਖਿਲਾਫ ਕਿਸਾਨਾਂ ਨੇ ਕੀਤਾ ਹੱਲਾ ਬੋਲਣ ਦਾ ਐਲਾਨ

Comments are closed.

error: Content is protected !!