ਪ੍ਰਦੀਪ ਕਸਬਾ, ਧੂਰੀ 15 ਜੁਲਾਈ 2022
ਯੂਨੀਵਰਸਿਟੀ ਕਾਲਜ ਬੇਨੜਾ ਵਿਖੇ ਪ੍ਰਿੰਸੀਪਲ ਡਾ ਸੰਜੀਵ ਦੱਤਾ ਦੀ ਅਗਵਾਈ ਵਿੱਚ ਬਾਗਬਾਨੀ ਵਿਭਾਗ ਧੂਰੀ ਦੇ ਸਹਿਯੋਗ ਨਾਲ ਵਾਤਾਵਰਣ ਨੂੰ ਮੁੱਖ ਰੱਖਦੇ ਹੋਏ ਕਾਲਜ ਕੈਂਪਸ ਵਿਖੇ ਫ਼ਲਦਾਰ ਬੂਟੇ ਲਗਾਏ ਗਏ। ਕਾਲਜ ਪ੍ਰਿੰਸੀਪਲ ਨੇ ਕਿਹਾ ਵਾਤਾਵਰਣ ਬਚਾਉਣ ਲਈ ਕੰਮ ਕਰਨਾ ਪੂਰੀ ਮਨੁੱਖਤਾ ਲਈ ਕੰਮ ਕਰਨਾ ਹੈ ਕਿਊਂਕਿ ਸਾਫ਼ ਵਾਤਾਵਰਣ ਪੂਰੀ ਮਨੁੱਖਤਾ ਤੇ ਜੀਵਾਂ ਲਈ ਬਹੁਤ ਜਰੂਰੀ ਹੈ। ਵਾਤਾਵਰਣ ਪ੍ਰਤੀ ਹਰ ਵਿਅਕਤੀ ਨੂੰ ਕੰਮ ਕਰਨਾ ਚਾਹੀਦਾ ਹੈ। ਇਸ ਦੇ ਨਾਲ ਹੀ ਉਨ੍ਹਾਂ ਇੱਕ ਵਾਰ ਵਰਤੋਂ ਵਾਲੀ ਪਲਾਸਟਿਕ ਦੀ ਵਰਤੋਂ ਨੂੰ ਵਾਤਾਵਰਣ ਲਈ ਘਾਤਕ ਦੱਸਦੇ ਹੋਏ ਕਿਹਾ ਕਿ ਸਰਕਾਰ ਦੇ ਇਸ ਦੀ ਵਰਤੋਂ ਨੂੰ ਰੋਕਣ ਲਈ ਬਣਾਏ ਨਿਯਮਾਂ ਦੀ ਉਹ ਸਲਾਘਾ ਕਰਦੇ ਹਨ। ਇਸ ਸਮੇਂ ਐੱਨ.ਐੱਸ.ਐੱਸ. ਪ੍ਰੋਗਰਾਮ ਅਫ਼ਸਰ ਡਾ ਅਮਿਤਾ ਜੈਨ, ਡਾ ਭੁਪਿੰਦਰ ਸਿੰਘ, ਇੰਜ. ਬਰਿੰਦਰ ਕੁਮਾਰ, ਇੰਜ. ਅਮਨਪ੍ਰੀਤ ਸਿੰਘ, ਬਲਜਿੰਦਰ ਸਿੰਘ, ਮਹਿੰਦਰ ਸਿੰਘ, ਮਨਪ੍ਰੀਤ ਕੌਰ, ਬਰਿੰਦਰ ਸਿੰਘ, ਨਿਰਮਲ ਸਿੰਘ ਤੇ ਮੇਜਰ ਸਿੰਘ ਮੌਜੂਦ ਸਨ।