ਹਰਿੰਦਰ ਨਿੱਕਾ , ਪਟਿਆਲਾ 24 ਜੂਨ 2022
ਮੋਬਾਇਲ ਦੇ ਸਬੰਧ ‘ਚ ਹੋਏ ਝਗੜੇ ਤੋਂ ਬਾਅਦ ਇੱਕ ਨੌਜਵਾਨ ਦਾ ਕਤਲ ਕਰ ਦਿੱਤਾ ਗਿਆ। ਪੁਲਿਸ ਨੇ ਮ੍ਰਿਤਕ ਨੌਜਵਾਨ ਦੇ ਪਿਤਾ ਦੇ ਬਿਆਨ ਪਰ, 2 ਨਾਮਜ਼ਦ ਦੋਸ਼ੀਆਂ ਖਿਲਾਫ ਥਾਣਾ ਰਾਜਪੁਰਾ ਵਿਖੇ ਹੱਤਿਆ ਦਾ ਕੇਸ ਦਰਜ਼ ਕਰਕੇ,ਤਫਤੀਸ਼ ਸ਼ੁਰੂ ਕਰ ਦਿੱਤੀ ਹੈ। ਪੁਲਿਸ ਨੂੰ ਦਿੱਤੇ ਬਿਆਨ ‘ਚ ਸੁਰੇਸ਼ ਕੁਮਾਰ ਪੁੱਤਰ ਰਾਮ ਦਿਆਲ ਵਾਸੀ ਮਕਾਨ ਨੰ. 108 ਡਾਲੀਮਾ ਵਿਹਾਰ ਰਾਜਪੁਰਾ ਨੇ ਦੱਸਿਆ ਕਿ 20 ਜੂਨ ਨੂੰ ਸਵੇਰੇ ਕਰੀਬ 11.00 ਵਜੇ ਮੁਦਈ ਦੇ ਲੜਕੇ ਅਸ਼ਵਨੀ ਕੁਮਾਰ ਨੂੰ ਅਕਾਸ਼ ਪੁੱਤਰ ਰਜਿੰਦਰ ਵਾਸੀ ਪਿੰਡ ਢਕਾਨਸੂ ਮਾਜਰਾ ਰੋਡ ਰਾਜਪੁਰਾ ਤੇ ਨਿਤਿਨ ਆਦਿ ਦੋਸ਼ੀਆਨ ਘਰ ਤੋ ਮੋਟਰਸਾਇਕਲ ਪਰ ਬਿਠਾ ਕੇ ਤਾਂ ਲੈ ਗਏ। ਪਰੰਤੂ ਅਸ਼ਵਨੀ ਕੁਮਾਰ ਘਰ ਵਾਪਿਸ ਨਹੀ ਆਇਆ। ਪਰਿਵਾਰ ਵੱਲੋਂ ਭਾਲ ਕਰਨ ਪਰ ਅਸ਼ਵਨੀ ਕੁਮਾਰ ਦੀ ਲਾਸ਼ ਰੇਲਵੇ ਸਟੇਸ਼ਨ ਰਾਜਪੁਰਾ ਕੋਲੋਂ ਮਿਲੀ । ਦੋਸ਼ੀਆਨ ਨੇ ਚਾਕੂ ਵਗੈਰਾ ਨਾਲ ਅਸ਼ਵਨੀ ਕੁਮਾਰ ਦਾ ਕਤਲ ਕਰ ਦਿੱਤਾ ਹੈ। ਉਨ੍ਹਾਂ ਵਜਾ ਰੰਜਸ਼ ਬਿਆਨ ਕਰਦਿਆਂ ਕਿਹਾ ਕਿ ਅਸ਼ਵਨੀ ਕੁਮਾਰ ਦਾ ਦੋਸ਼ੀ ਅਕਾਸ਼ ਨਾਲ ਮੋਬਾਇਲ ਸਬੰਧੀ ਕੋਈ ਝਗੜ੍ਹਾ ਚਲੱਦਾ ਸੀ । ਜਿਸ ਕਾਰਣ, ਉਸ ਨੇ ਆਪਣੇ ਸਾਥੀਆਂ ਦੀ ਮੱਦਦ ਨਾਲ, ਅਸ਼ਵਨੀ ਕੁਮਾਰ ਦਾ ਕਤਲ ਕਰ ਦਿੱਤਾ। ਥਾਣਾ ਰਾਜਪੁਰਾ ਦੇ ਐਸ.ਐਚ.ਉ. ਅਨੁਸਾਰ ਮ੍ਰਿਤਕ ਦੇ ਪਿਤਾ ਦੇ ਬਿਆਨ ਪਰ, ਨਾਮਜ਼ਦ ਦੋਸ਼ੀਆਂ ਖਿਲਾਫ ਅਧੀਨ ਜੁਰਮ 302/34 ਆਈਪੀਸੀ ਤਹਿਤ ਥਾਣਾ ਸਿਟੀ ਰਾਜਪੁਰਾ ਵਿਖੇ ਕੇਸ ਦਰਜ਼ ਕਰਕੇ,ਮਾਮਲੇ ਦੀ ਤਫਤੀਸ਼ ਅਤੇ ਦੋਸ਼ੀਆਂ ਦੀ ਤਲਾਸ਼ ਸ਼ੁਰੂ ਕਰ ਦਿੱਤੀ ਹੈ।