Skip to content
- Home
- ਫੌਜ ਅਤੇ ਪੰਜਾਬ ਪੁਲਿਸ ‘ਚ ਭਰਤੀ ਹੋਣ ਵਾਲੇ ਨੌਜਵਾਨਾਂ ਦੀ ਫਿਜ਼ੀਕਲ ਟੈਸਟ/ਲਿਖਤੀ ਪੇਪਰ ਦੀ ਮੁਫ਼ਤ ਤਿਆਰੀ ਸ਼ੁਰੂ
Advertisement

ਫੌਜ ਅਤੇ ਪੰਜਾਬ ਪੁਲਿਸ ਵਿੱਚ ਭਰਤੀ ਹੋਣ ਵਾਲੇ ਯੁਵਕਾਂ ਦੀ ਫਿਜ਼ੀਕਲ ਟੈਸਟ/ਲਿਖਤੀ ਪੇਪਰ ਦੀ ਮੁਫ਼ਤ ਤਿਆਰੀ ਸ਼ੁਰੂ
ਬਿੱਟੂ ਜਲਾਲਾਬਾਦੀ , ਫਿਰੋਜ਼ਪੁਰ, 24 ਜੂਨ 2022
ਸੀ-ਪਾਈਟ ਕੈਂਪ, ਹਕੂਮਤ ਸਿੰਘ ਵਾਲਾ (ਫਿਰੋਜ਼ਪੁਰ) ਕੈਂਪ ਦੇ ਇੰਚਾਰਜ ਇਕਬਾਲ ਸਿੰਘ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ ਆਉਣ ਵਾਲੀ ਫੌਜ ਦੀ ਭਰਤੀ ਰੈਲੀ ਅਤੇ ਪੰਜਾਬ ਪੁਲਿਸ ਵਿੱਚ ਭਰਤੀ ਹੋਣ ਵਾਲੇ ਯੁਵਕਾ ਨੂੰ ਫਿਜੀਕਲ ਟੈਸਟ ਅਤੇ ਲਿਖਤੀ ਪੇਪਰ ਦੀ ਮੁਫ਼ਤ ਤਿਆਰੀ ਕਰਵਾਈ ਜਾਵੇਗੀ। ਇਹ ਸਿਖਲਾਈ ਪੰਜਾਬ ਸਰਕਾਰ ਦੇ ਰੋਜ਼ਗਾਰ ਉਤਪੱਤੀ ਤੇ ਟ੍ਰੇਨਿੰਗ ਵਿਭਾਗ ਦੇ ਅਦਾਰੇ ਸੀ-ਪਾਈਟ ਕੈਂਪ ਹਕੂਮਤ ਸਿੰਘ ਵਾਲਾ ਵੱਲੋਂ ਜਿਲ੍ਹਾ ਫਿਰੋਜ਼ਪੁਰ ਦੇ ਪੰਜਾਬ ਪੁਲਿਸ ਅਤੇ ਫੌਜ ਵਿੱਚ ਭਰਤੀ ਹੋਣ ਦੇ ਚਾਹਵਾਨ ਯੁਵਕਾਂ ਨੂੰ ਦਿੱਤੀ ਜਾਵੇਗੀ।
ਉਨ੍ਹਾਂ ਦੱਸਿਆ ਕਿ ਕੈਂਪ ਵਿੱਚ ਟ੍ਰੇਨਿੰਗ ਲੈਣ ਲਈ ਸਕਰੀਨਿੰਗ 27 ਜੂਨ 2022 ਤੋਂ ਹਰ ਰੋਜ਼ (ਸੋਮਵਾਰ ਤੋਂ ਸ਼ੁਕਰਵਾਰ ਤੱਕ ) ਸਵੇਰੇ 9 ਵਜੇ ਤੋਂ 11 ਵਜੇ ਤੱਕ ਕੀਤੀ ਜਾਵੇਗੀ। ਕੈਂਪ ਵਿੱਚ ਸਕਰੀਨਿੰਗ ਸਮੇਂ ਯੁਵਕ ਰਹਾਇਸ਼ ਦੇ ਸਰਟੀਫਿਕੇਟ, ਜਾਤੀ ਦੇ ਸਰਟੀਫਿਕੇਟ, ਆਧਾਰ ਕਾਰਡ, ਦਸਵੀਂ ਅਤੇ 10+2 ਪਾਸ ਅਸਲ ਸਰਟੀਫਿਕੇਟ ਨਾਲ ਲੈ ਕੇ ਆੳਣ।ਪੰਜਾਬ ਪੁਲਿਸ ਵਾਲੇ ਯੁਵਕ ਘੱਟੋ-ਘੱਟ 10+2 ਪਾਸ ਹੋਣ।ਫੌਜ ਅਤੇ ਪੰਜਾਬ ਪੁਲਿਸ ਵਿੱਚ ਭਰਤੀ ਹੋਣ ਲਈ ਕੱਦ 5 ਫੁੱਟ 7 ਇੰਚ ਹੋਵੇ। ਫੌਜ ਲਈ ਛਾਤੀ 77/82 ਸੈ: ਮੀ: ਅਤੇ ਪੰਜਾਬ ਪੁਲਿਸ ਲਈ ਛਾਤੀ 80/85 ਸੈ: ਮੀ: ਹੋਵੇ।
ਕੈਂਪ ਵਿੱਚ ਟੇ੍ਰਨਿੰਗ 27 ਜੂਨ 2022 ਤੋਂ ਸ਼ੁਰੂ ਹੈ।ਜੋ ਯੁਵਕ ਰੋਜ਼ਾਨਾ ਘਰ ਤੋਂ ਆਉਣਾ ਚਾਹੁੰਦੇ ਹਨ ਉਹ ਯੁਵਕ ਵੀ ਟ੍ਰੇਨਿੰਗ ਲੈਣ ਲਈ ਆ ਸਕਦੇ ਹਨ। ਕੈਂਪ ਵਿੱਚ ਮੁਫ਼ਤ ਖਾਣਾ ਅਤੇ ਮੁਫ਼ਤ ਰਹਾਇਸ਼ ਦਾ ਪ੍ਰਬੰਧ ਹੈੇ।ਵਧੇਰੇ ਜਾਣਕਾਰੀ ਲਈ ਨੌਜਵਾਨ 94638-31615, 83601-63527, 94639-03533 ਨੰਬਰਾਂ `ਤੇ ਸਪੰਰਕ ਕਰ ਸਕਦੇ ਹਨ।
Advertisement

Advertisement

Advertisement

Advertisement

error: Content is protected !!