30 ਅਪ੍ਰੈਲ ਸ਼ਾਮ ਤੱਕ ਹਾਲਤ ਦੇ ਮੱਦੇਨਜ਼ਰ ਹੀ ਹੋਵੇਗਾ ਕਰਫਿਊ ਚ, ਢਿੱਲ ਦਾ ਫੈਸਲਾ
ਅਫਵਾਹਾਂ ਤੇ ਯਕੀਨ ਨਾ ਕਰੋ, 30 ਅਪ੍ਰੈਲ ਨੂੰ ਵੀ ਲਾਗੂ ਰਹੇਗਾ ਕਰਫਿਊ
ਹਰਿੰਦਰ ਨਿੱਕਾ ਬਰਨਾਲਾ 29 ਅਪ੍ਰੈਲ 2020
ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਕਰਫਿਊ ਚ, ਛੋਟਾਂ ਦੇਣ ਦੇ ਐਲਾਨ ਦੇ ਬਾਵਜੂਦ ਵੀ ਬਰਨਾਲਾ ਪ੍ਰਸ਼ਾਸ਼ਨ ਨੇ 1 ਮਈ ਤੋਂ ਕੋਈ ਛੋਟ ਦੇਣ ਦਾ ਫੈਸਲਾ ਹਾਲੇ ਨਹੀਂ ਲਿਆ ਹੈ। ਸੂਤਰਾਂ ਅਨੁਸਾਰ ਇਸ ਦਾ ਕਾਰਣ ਇਹ ਸਮਝਿਆ ਜਾ ਰਿਹਾ ਹੈ ਕਿ ਕੋਰੋਨਾ ਦੀ ਮੌਜੂਦਾ ਹਾਲਤ ਚ, ਬਰਨਾਲਾ ਜਿਲ੍ਹਾ ਨਾ ਗਰੀਨ ਜੋਨ ਚ, ਹੈ ਅਤੇ ਟਾ ਹੀ ਰੈਡ ਜੋਨ ਵਿੱਚ, ਯਾਨੀ ਇਸ ਇਲਾਕੇ ਨੂੰ ਔਰੇਂਜ ਜੋਨ ਚ, ਰੱਖਿਆ ਹੋਇਆ ਹੈ। ਇਹ ਸਮਝੋ ਕਿ ਬਰਨਾਲਾ ਜਿਲ੍ਹਾ ਬਾਰਡਰ ਲਾਈਨ ਤੇ ਖੜ੍ਹਾ ਹੈ। ਇਸ ਲਈ ਬਰਨਾਲਾ ਜਿਲ੍ਹੇ ਚ, ਛੋਟਾਂ ਨੂੰ ਲੈ ਕੇ ਪ੍ਰਸ਼ਾਸ਼ਨ ਤੇ ਲੋਕਾਂ ਵਿੱਚ ਦੁਚਿੱਤੀ ਹੀ ਬਣੀ ਹੋਈ ਹੈ। ਜਿਲ੍ਹਾ ਮਜਿਸਟ੍ਰੇਟ ਇਸ ਸਬੰਧੀ ਫੈਸਲਾ 30 ਅਪ੍ਰੈਲ ਸ਼ਾਮ ਤੱਕ ਹੀ ਲੈਣਗੇ। ਲੋਕ ਸੰਪਰਕ ਵਿਭਾਗ ਵੱਲੋਂ ਮੀਡੀਆ ਨੂੰ ਭੇਜੀ ਸੂਚਨਾ ਮੁਤਾਬਕ ਜ਼ਿਲ੍ਹਾ ਮੈਜਿਸਟਰੇਟ ਬਰਨਾਲਾ ਨੇ ਕਰਫਿਊ ਵਿੱਚ ਛੋਟ ਦੇਣ ਸਬੰਧੀ ਹਾਲੇ ਕੋਈ ਫੈਸਲਾ ਨਹੀਂ ਲਿਆ ਹੈ। ਪਹਿਲਾਂ ਤੋਂ ਜਾਰੀ ਕਰਫਿਊ ਦੀਆਂ ਪਾਬੰਦੀਆਂ ਭਲਕੇ (30 ਅਪਰੈਲ ਨੂੰ) ਵੀ ਲਾਗੂ ਹੀ ਰਹਿਣਗੀਆਂ । ਇਸ ਲਈ ਲੋਕਾਂ ਨੂੰ ਕਿਸੇ ਅਫਵਾਹ ਤੇ ਅਮਲ ਕਰਨ ਦੀ ਬਜਾਏ ਕਰੋਨਾ ਵਾਇਰਸ ਤੋਂ ਬਚਾਅ ਦੇ ਮੱਦੇਨਜ਼ਰ ਘਰਾਂ ਅੰਦਰ ਰਹਿ ਕੇ ਹੀ ਕਰਫਿਊ ਦਾ ਪਾਲਣ ਕਰਨਾ ਹੋਵੇਗਾ। ਵਰਨਣਯੋਗ ਹੈ ਕਿ ਮੁੱਖ ਮੰਤਰੀ ਦੇ ਆਪਣੇ ਜਿਲ੍ਹੇ ਦੇ ਜਿਲ੍ਹਾ ਮਜਿਸਟ੍ਰੇਟ ਕੁਮਾਰ ਅਮਿਤ ਨੇ ਵੀ ਮੀਡੀਆ ਨੂੰ ਜਾਰੀ ਪ੍ਰੈਸ ਰਿਲੀਜ ਚ, ਸਾਫ ਕੀਤਾ ਹੈ ਕਿ ਕਰਫਿਊ ਚ, ਛੋਟਾਂ ਦਾ ਫੈਸਲਾ ਪਟਿਆਲਾ ਜਿਲ੍ਹੇ ਅੰਦਰ ਫਿਲਹਾਲ ਲਾਗੂ ਨਹੀਂ ਹੋਵੇਗਾ। ਉਹ ਵੀ ਕਰਫਿਊ ਚ, ਢਿੱਲ ਦੇਣ ਸਬੰਧੀ ਕੋਈ ਫੈਸਲਾ 30 ਅਪ੍ਰੈਲ ਦੀ ਸ਼ਾਮ ਤੱਕ ਜਿਲ੍ਹੇ ਦੇ ਹਾਲਤ ਅਨੁਸਾਰ ਹੀ ਲੈਣਗੇ।