ਨਿਰੰਕਾਰੀ ਬਾਬਾ ਹਰਦੇਵ ਸਿੰਘ ਜੀ ਦੀ ਯਾਦ ਵਿੱਚ ਮੁਫ਼ਤ ਅੱਖਾਂ ਦੇ ਜਾਂਚ ਕੈਂਪ, ਸਫਾਈ ਅਭਿਆਨ ਅਤੇ ਰੁੱਖ ਲਗਾਓ ਮੁਹਿੰਮ ਚਲਾਏ
ਪ੍ਰਦੀਪ ਕਸਬਾ ,ਬਰਨਾਲਾ, 23 ਫਰਵਰੀ , 2022
ਨਿਰੰਕਾਰੀ ਬਾਬਾ ਹਰਦੇਵ ਸਿੰਘ ਜੀ ਦੀ ਯਾਦ ਵਿੱਚ ਸੰਤ ਨਿਰੰਕਾਰੀ ਮਿਸ਼ਨ ਨੇ ਅਧਿਆਤਮਕਤਾ ਦੁਆਰਾ ਸੰਸਾਰ ਨੂੰ ਪ੍ਰੇਮ,ਦਯਾ, ਕਰੁਣਾ, ਏਕੱਤਵ ਵਰਗੇ ਭਾਵਾਂ ਨਾਲ ਜੋੜਕੇ ,ਦੀਵਾਰ ਰਹਿਤ ਸੰਸਾਰ ਦੀ ਕਲਪਣਾ ਨੂੰ ਸਾਕਾਰ ਕੀਤਾ। ਉਨ੍ਹਾਂ ਨੇ ਭਗਤਾਂ ਨੂੰ ਅਧਿਆਤਮਕਤਾ ਦੇ ਨਾਲ ਨਾਲ ਮਾਨਵਤਾ ਅਤੇ ਪ੍ਰਕਿਰਤੀ ਦੀ ਸੇਵਾ ਕਰਦੇ ਹੋਏ ਆਪਣੇ ਕਰਤਵਾਂ ਨੂੰ ਨਿਭਾਉਣ ਦੀ ਪ੍ਰੇਰਣਾ ਦਿੱਤੀ। ਵਰਤਮਾਨ ਵਿੱਚ ਇਸ ਲੜੀ ਨੂੰ ਸਤਿਗੁਰੂ ਮਾਤਾ ਸੁਦੀਕਸ਼ਾ ਜੀ ਮਹਾਰਾਜ ਲਗਾਤਾਰ ਅੱਗੇ ਵਧਾ ਰਹੇ ਹਨ।
ਸੰਤ ਨਿਰੰਕਾਰੀ ਮਿਸ਼ਨ ਦੁਆਰਾ ਬਾਬਾ ਹਰਦੇਵ ਸਿੰਘ ਜੀ ਦੀ ਯਾਦ ਵਿੱਚ ਪੂਰੇ ਭਾਰਤ ਭਰ ਵਿੱਚ 100 ਦੇ ਕਰੀਬ ਨਿਰੰਕਾਰੀ ਸਤਸੰਗ ਭਵਨਾਂ ਵਿੱਚ ਮੁਫ਼ਤ ਅੱਖਾਂ ਦੇ ਜਾਂਚ ਕੈਂਪਾਂ ਦਾ ਆਯੋਜਨ ਕੀਤਾ ਗਿਆ, ਜਿਨ੍ਹਾਂ ਦਾ ਸਮਾਂ ਸਵੇਰੇ 10 ਵਜੇ ਤੋਂ ਦੁਪਹਿਰ 2 ਵਜੇ ਤੱਕ ਸੀ। ਬਰਨਾਲਾ ਬ੍ਰਾਂਚ ਦੇ ਸੰਯੋਜਕ ਜੀਵਨ ਗੋਇਲ ਨੇ ਦੱਸਿਆ ਕਿ ਇਸੇੇ ਲੜੀ ਵਿੱਚ ਬਰਨਾਲਾ ਬ੍ਰਾਂਚ ਦੇ ਸੰਤ ਨਿਰੰਕਾਰੀ ਸਤਸੰਗ ਭਵਨ ਵਿਖੇ ਮੁਫ਼ਤ ਅੱਖਾਂ ਦੇ ਜਾਂਚ ਕੈਂਪ, ਕਰੋਨਾ ਟੀਕਾਕਰਣ ਕੈਂਪ,ਸਫਾਈ ਅਭਿਆਨ ਅਤੇ ਰੁੱਖ ਲਗਾਓ ਮੁਹਿੰਮ ਚਲਾਏ ਗਏ। ਜਿੱਥੇ ਮਰੀਜਾਂ ਦੀ ਜਾਂਚ ਸਿਵਿਲ ਹਸਪਤਾਲ ਦੇ ਮਾਹਿਰ ਡਾਕਟਰਾਂ ਵਲੋਂ ਕਿਤੀ ਗਈ ਨਾਲ ਹੀ ਮਿਸ਼ਨ ਵਲੋਂ ਜਰੂਰਤਮੰਦ ਮਰੀਜਾਂ ਨੂੰ ਦਵਾਈਆਂ ਦਿੱਤੀਆਂ ਗਈਆਂ। ਇਸਤੋਂ ਇਲਾਵਾ ਮੋਤੀਆਬਿੰਦ ਨਾਲ ਸਬੰਧਤ ਰੋਗੀਆਂ ਦਾ ਆਪਰੇਸ਼ਨ ਸਰਕਾਰੀ ਹਸਪਤਾਲਾਂ ਵਿੱਚ ਕੀਤਾ ਜਾਵੇਗਾ। ਇਸਦੇ ਨਾਲ ਹੀ 50 ਤੋਂ ਵੱਧ ਸ਼ਹਿਰ ਨਿਵਾਸੀਆਂ ਦਾ ਕਰੋਨਾ ਟੀਕਾਕਰਣ ਕੀਤਾ ਗਿਆ।
ਇਸਦੇ ਇਲਾਵਾ ਕੋਰੋਨਾ ਕਾਲ ਵਿੱਚ ਜਦੋਂ ਸਾਰੇ ਭਾਰਤ ਦੇ ਹਸਪਤਾਲਾਂ ਵਿੱਚ ਆਕਸੀਜਨ ਦੀ ਕਮੀ ਹੋ ਗਈ ਸੀ ਤੱਦ ਮਿਸ਼ਨ ਵਲੋਂ ‘ਵਨਨੇਸ ਵਣ ਪ੍ਰਯੋਜਨਾ’ ਦੇ ਅੰਰਤਗਤ 21 ਅਗਸਤ , 2021 ਨੂੰ ਪੂਰੇ ਭਾਰਤ ਦੇ ਲੱਗਭੱਗ 350 ਸਥਾਨਾਂ ਉੱਤੇ ਡੇਢ ਲੱਖ ਦੇ ਕਰੀਬ ਪੌਦੇ ਲਗਾਏ ਗਏ ਅਤੇ ਨਾਲ ਹੀ ਉਨ੍ਹਾਂ ਦੀ ਦੇਖਭਾਲ ਕਰਨ ਹੇਤੁ ਤਿੰਨ ਸਾਲਾਂ ਤੱਕ ਗੋਦ ਲੈ ਕੇ ਉਨ੍ਹਾਂ ਦੇ ਪਾਲਣ ਪੋਸਣਾ ਦਾ ਵੀ ਸੰਕਲਪ ਲਿਆ ਗਿਆ । ਇਸ ਮਹਾਂ ਅਭਿਆਨ ਨੂੰ ਅੱਗੇ ਵਧਾਉਂਦੇ ਹੋਏ ਮਿਸ਼ਨ ਦੇ ਸੇਵਾਦਾਰਾਂ ਦੁਆਰਾ ਅੱਜ ਦੇ ਦਿਨ ਅਲੱਗ ਅਲੱਗ ਥਾਵਾਂ ਤੇ 50 ,000 ਰੁੱਖ ਹੋਰ ਲਗਾਏ ਗਏ ਅਤੇ ਉਨ੍ਹਾਂ ਦੀ ਲਗਾਤਾਰ ਦੇਖਭਾਲ ਵੀ ਕੀਤੀ ਜਾਵੇਗੀ ਤਾਂਕਿ ਪ੍ਰਦੂਸ਼ਣ ਦਾ ਪੱਧਰ ਘੱਟ ਕੀਤਾ ਜਾ ਸਕੇ ਅਤੇ ਆਕਸੀਜਨ ਦੀ ਪੈਦਾਵਾਰ ਜਿਆਦਾ ਤੋਂ ਜਿਆਦਾ ਹੋ ਸਕੇ ਕਿਉਂਕਿ ਇਨਸਾਨ ਦਾ ਜੀਵਨ ਜਿਸ ਸਾਹ ਭਾਵ ਹਵਾ ਉੱਤੇ ਆਧਾਰਿਤ ਹੈ ਉਹ ਸਾਨੂੰ ਇਹਨਾਂ ਰੁੱਖਾਂ ਦੇ ਮਾਧਿਅਮ ਦੁਆਰਾ ਹੀ ਪ੍ਰਾਪਤ ਹੁੰਦੀ ਹੈ। ਇਸੇ ਲੜੀ ਵਿੱਚ ਬਰਨਾਲਾ ਬ੍ਰਾਂਚ ਵਲੋਂ ਠੀਕਰੀਵਾਲਾ ਰੋਡ ਸਥਿੱਤ ਪੌਲੀ ਕਲੀਨਿਕ ਵੇਟਨਰੀ ਹਸਪਤਾਲ ਵਿੱਚ ਇਹ ਪਰਯੋਜਨਾ ਚਲਾਈ ਜਾ ਰਹੀ ਹੈ। ਜਿਥੇ ਮਿਸ਼ਨ ਵਲੋਂ 250 ਦੇ ਕਰੀਬ ਪੌਦਾ ਰੋਪਣ ਕੀਤਾ ਗਿਆ ਸੀ ਜਿਹਨਾਂ ਦੀ ਨਿਰੰਤਰ ਦੇਖ ਭਾਲ ਕੀਤੀ ਜਾ ਰਹੀ ਹੈ।ਬਾਬਾ ਹਰਦੇਵ ਸਿੰਘ ਜੀ ਦੀ ਯਾਦ ਵਿੱਚ ਅੱਜ ਉਸੇ ਸਥਾਨ ਤੇ ਸਾਫ਼ ਸਫ਼ਾਈ ਕੀਤੀ ਗਈ ਅਤੇ ਨਾਲ ਹੀ ਪੌਦਾ ਰੋਪਣ ਵੀ ਕੀਤਾ ਗਿਆ।
ਸੰਤ ਨਿਰੰਕਾਰੀ ਮਿਸ਼ਨ ਦੁਆਰਾ ਪ੍ਰਤੀ ਸਾਲ ਸਫਾਈ ਅਤੇ ਰੁੱਖ ਲਗਾਓ ਮੁਹਿੰਮ ਦਾ ਪ੍ਰਬੰਧ ਕੀਤਾ ਜਾ ਰਿਹਾ ਹੈ ਜਿਸ ਵਿੱਚ ਸਮਾਜ ਕਲਿਆਣ ਦੀ ਭਲਾਈ ਲਈ ਬਾਬਾ ਹਰਦੇਵ ਸਿੰਘ ਜੀ ਦਾ ਇੱਥੇ ਨਾਅਰਾ ਸੀ ਕਿ ‘ਪ੍ਰਦੂਸ਼ਣ ਅੰਦਰ ਹੋਵੇ ਜਾਂ ਬਾਹਰ , ਦੋਨੋਂ ਹੀ ਨੁਕਸਾਨ ਦਾਇਕ ਹਨ।’ ਪਰ ਇਸ ਸਾਲ ਕੋਰੋਨਾ ਦੀ ਮੁਸ਼ਕਲ ਪ੍ਰਸਥਿਤੀ ਦੇ ਕਾਰਨ ਮਿਸ਼ਨ ਵਲੋਂ ਜਿੱਥੇ ਜਿੱਥੇ ਵੀ ਸੰਤ ਨਿਰੰਕਾਰੀ ਸਤਸੰਗ ਭਵਨ ਹਨ ਕੇਵਲ ਉਨ੍ਹਾਂ ਸਥਾਨਾਂ ਉੱਤੇ ਅਤੇ ਉਨ੍ਹਾਂ ਦੇ ਆਸਪਾਸ ਦੇ ਖੇਤਰਾਂ ਵਿੱਚ ਸਫਾਈ ਅਭਿਆਨ ਚਲਾਇਆ ਗਿਆ। ਇਹਨਾਂ ਸਾਰੇ ਅਭਿਆਨਾਂ ਦਾ ਪ੍ਰਬੰਧ ਕੋਵਿਡ -19 ਦੇ ਦਿਸ਼ਾ – ਨਿਰਦੇਸ਼ਾਂ ਦੀ ਪਾਲਨਾ ਕਰਦੇ ਹੋਏ ਹੀ ਕੀਤਾ ਗਿਆ।
ਜ਼ਿਕਰਯੋਗ ਹੈ ਕਿ ਸੰਤ ਨਿਰੰਕਾਰੀ ਮਿਸ਼ਨ ਹਮੇਸ਼ਾਂ ਹੀ ਮਾਨਵਤਾ ਕਲਿਆਣ ਲਈ ਮੋਹਰੀ ਰਿਹਾ ਹੈ ਜਿਨ੍ਹਾ ਵਿੱਚ : ਸਿਹਤ, ਸਿੱਖਿਆ ਅਤੇ ਸਸ਼ਕਤੀਕਰਣ ਲਈ ਸੇਵਾਵਾਂ ਕੀਤੀਆਂ ਗਈਆਂ ਹਨ ਅਤੇ ਇਹ ਸਾਰੀਆਂ ਸੇਵਾਵਾਂ ਲਗਾਤਾਰ ਜਾਰੀ ਹਨ ।