18 ਫ਼ਰਵਰੀ ਤੋਂ 20 ਫ਼ਰਵਰੀ ਨੂੰ ਵੋਟਾਂ ਪੈਣ ਤੱਕ ਸ਼ਰਾਬ ਦੀ ਵਿਕਰੀ ਤੇ  ਰਹੇਗੀ ਪਾਬੰਦੀ

Advertisement
Spread information

18 ਫ਼ਰਵਰੀ ਤੋਂ 20 ਫ਼ਰਵਰੀ ਨੂੰ ਵੋਟਾਂ ਪੈਣ ਤੱਕ ਸ਼ਰਾਬ ਦੀ ਵਿਕਰੀ ਤੇ  ਰਹੇਗੀ ਪਾਬੰਦੀ


ਬਿੱਟੂ ਜਲਾਲਾਬਾਦੀ,ਫਾਜ਼ਿਲਕਾ, 11 ਫਰਵਰੀ 2022

    ਜ਼ਿਲ੍ਹਾ ਚੋਣ ਅਫ਼ਸਰ ਸ੍ਰੀਮਤੀ ਬਬੀਤਾ ਕਲੇਰ ਨੇ  ਦੱਸਿਆ ਕਿ ਵਿਧਾਨ ਸਭਾ ਚੋਣਾ ਦੇ ਮੱਦੇਨਜ਼ਰ ਮੁੱਖ ਚੋਣ ਅਫਸਰ ਪੰਜਾਬ ਵੱਲੋਂ ਦਿੱਤੇ ਗਏ ਦਿਸ਼ਾ ਨਿਰਦੇਸ਼ਾ ਤਹਿਤ ਜ਼ਿਲ੍ਹਾ ਫਾਜ਼ਿਲਕਾ ਵਿੱਚ 18 ਫ਼ਰਵਰੀ 2022 ਨੂੰ ਸ਼ਾਮ 6 ਵਜੇ ਤੋਂ ਲੈ ਕੇ 20 ਫ਼ਰਵਰੀ 2022 ਨੂੰ ਵੋਟਾਂ ਪੈਣ ਤੱਕ ਪੂਰੀ ਤਰ੍ਹਾਂ ਡਰਾਈ ਡੇਅ ਰਹਿਣ ਦੇ ਨਾਲ-ਨਾਲ ਸ਼ਰਾਬ ਦੀ ਵਿਕਰੀ ਤੇ ਪੂਰਨ ਤੌਰ ਤੇ ਪਾਬੰਦੀ ਰਹੇਗੀ। ਉਨ੍ਹਾਂ ਨੇ ਦੱਸਿਆ ਕਿ ਵੋਟਾਂ ਦੀ ਗਿਣਤੀ ਵਾਲੇ ਦਿਨ ਵੀ (10 ਮਾਰਚ 2022) ਨੂੰ ਸ਼ਰਾਬ ਦੀ ਵਿਕਰੀ ਉੱਪਰ ਰੋਕ ਰਹੇਗੀ। ਉਨ੍ਹਾਂ ਨੇ ਕਿਹਾ ਕਿ ਉਕਤ ਦਿਨਾਂ ਦੇ ਦੌਰਾਨ ਜੇਕਰ ਸ਼ਰਾਬ ਦੇ ਠੇਕੇ, ਹੋਟਲ, ਕਲੱਬ ਜਾਂ ਕੋਈ ਵੀ ਐਸੀ ਜਗ੍ਹਾਂ ਜਿੱਥੇ ਸ਼ਰਾਬ ਦੀ ਵਿਕਰੀ ਹੁੰਦੀ ਪਾਈ ਗਈ ਤਾਂ ਉਸਦੇ ਖਿਲਾਫ ਨਿਯਮਾਂ ਅਨੁਸਾਰ ਬਣਦੀ ਕਾਰਵਾਈ ਕੀਤੀ ਜਾਵੇਗੀ।        

     ਇਸ ਸਬੰਧੀ ਜਾਰੀ ਹੁਕਮਾਂ ਵਿੱਚ ਕਰ ਅਤੇ ਆਬਕਾਰੀ ਵਿਭਾਗ ਅਤੇ ਪੁਲਿਸ ਵਿਭਾਗ ਨੂੰ ਪਾਬੰਦ ਕੀਤਾ ਗਿਆ ਹੈ ਕਿ ਉਹ ਯਕੀਨੀ ਬਣਾਵੇ ਕਿ ਉਕਤ  ਅਨੁਸਾਰ ਘੋਸ਼ਿਤ ਕੀਤੇ ਗਏ ਡ੍ਰਾਈ ਡੇਅ ਵਾਲੇ ਦਿਨ ਕਿਸੇ ਵੀ ਸ਼ਰਾਬ ਠੇਕੇ, ਹੋਟਲ, ਰੈਸਟੋਰੈਂਟ, ਕਲੱਬ ਜਾਂ ਅਜਿਹੀ ਥਾਂ ਜਿੱਥੇ ਸ਼ਰਾਬ ਜਾਂ ਕਿਸੇ ਹੋਰ ਨਸ਼ੇ ਦੀ ਵੇਚ ਹੁੰਦੀ ਹੋਵੇ ਨੂੰ ਸਖ਼ਤੀ ਨਾਲ ਰੋਕਿਆ ਜਾਵੇ। ਡ੍ਰਾਈ ਡੇਅ ਵਾਲੇ ਦਿਨ ਕਲੱਬ, ਸਟਾਰ ਹੋਟਲਸ, ਰੈਸਟੋਰੈਂਟ, ਅਹਾਤੇ ਜਾਂ ਹੋਰ ਅਜਿਹੀ ਥਾਂ ਜਿੱਥੇ ਸ਼ਰਾਬ ਵੇਚਣ ਜਾਂ ਪਰੋਸ਼ਨ ਦੀ ਆਗਿਆ ਹੋਵੇ ਵਿਖੇ ਵੀ ਸ਼ਰਾਬ ਜਾਂ ਨਸ਼ੇ ਦੀ ਵਿਕਰੀ ਜਾਂ ਪਰੋਸ਼ਨ ਤੇ ਮੁਕੰਮਲ ਰੋਕ ਰਹੇਗੀ। ਅਣਅਧਿਕਾਰਤ ਤੌਰ ਤੇ ਸ਼ਰਾਬ ਜਾਂ ਨਸ਼ੇ ਦੇ ਭੰਡਾਰਨ ਤੇ ਵੀ ਰੋਕ ਰਹੇਗੀ। ਜ਼ਿਲ੍ਹੇ ਦੇ ਬਾਹਰ ਤੋਂ ਸ਼ਰਾਬ ਜਾਂ ਨਸ਼ਿਆਂ ਦੇ ਦਾਖਲੇ ਨੂੰ ਰੋਕਣ ਲਈ ਚੌਕਸੀ ਰੱਖਣ ਦੇ ਨਿਰਦੇਸ਼ ਦਿੱਤੇ ਗਏ ਹਨ। ਹੁਕਮਾਂ ਦੀ ਉਲੰਘਣਾ ਕਰਨ ਤੇ ਸ਼ਖਤ ਕਾਰਵਾਈ ਕੀਤੀ ਜਾਵੇਗੀ। 

Advertisement
Advertisement
Advertisement
Advertisement
error: Content is protected !!