Skip to content
- Home
- ਅੰਤਰ ਖੇਡ ਮੁਕਾਬਲਿਆਂ ਵਿੱਚ ਐੱਸ.ਐੱਸ ਡੀ ਕਾਲਜ ਦੀ ਵਿਦਿਆਰਥਣਾ ਨੇ ਕ੍ਰਿਕਟ ਟੀਮ ਵਿੱਚ ਜਿੱਤਿਆ ਗੋਲ਼ਡ ਮੈਡਲ
Advertisement
ਅੰਤਰ ਖੇਡ ਮੁਕਾਬਲਿਆਂ ਵਿੱਚ ਐੱਸ.ਐੱਸ ਡੀ ਕਾਲਜ ਦੀ ਵਿਦਿਆਰਥਣਾ ਨੇ ਕ੍ਰਿਕਟ ਟੀਮ ਵਿੱਚ ਜਿੱਤਿਆ ਗੋਲ਼ਡ ਮੈਡਲ
ਰਘਬੀਰ ਹੈਪੀ,ਬਰਨਾਲਾ,13 ਦਸੰਬਰ 2021
ਇਲਾਕੇ ਦੀ ਨਾਮਵਾਰ ਸੰਸਥਾ ਐੱਸ.ਐੱਸ.ਡੀ ਕਾਲਜ ਬਰਨਾਲਾ ਜੋ ਕਿ ਪਿਛਲੇ ਲੰਮੇ ਸਮੇਂ ਤੋਂ ਸਿੱਖਿਆ ਦੇ ਖੇਤਰ ਵਿੱਚ ਆਪਣਾ ਨਾਂ ਰੁਸ਼ਨਾ ਰਹੀ ਹੈ ।ਐੱਸ .ਐੱਸ . ਡੀ ਕਾਲਜ ਦੇ ਵਿਦਿਆਰਥੀ ਖੇਡਾਂ ਵਿੱਚ ਵੀ ਮੱਲਾਂ ਮਾਰ ਰਹੇ ਹਨ।ਅੰਤਰ ਕਾਲਜ ਖੇਡ ਮੁਕਾਬਲਿਆਂ ਵਿੱਚ ਵੱਖੁਵੱਖ ਕਾਲਜ ਤੋਂ ਆਏ ਵਿਦਿਆਰਥੀਆ ਨੇ ਆਪਣੀ ਕਲਾ ਦਾ ਹੁਨਰ ਦਿਖਾਇਆ।ਕਾਲਜ ਦੀਆਂ ਵਿਦਿਆਰਥਣਾ ਦੁਆਰਾ ਹੋਸਟ ਕਰ ਰਹੇ ਸਰਕਾਰੀ ਬਰਿੰਜਦਰਾ ਕਾਲਜ ਨੂੰ ਸੈਮੀਫਾਈਨਲ ਵਿਚ ਹਰਾ ਕੇ ਫਾਈਨਲ ਵਿੱਚ ਸਥਾਨ ਪੱਕਾ ਕੀਤਾ।ਕਾਲਜ ਦੀ ਹੋਣਹਾਰ ਵਿਦਿਆਰਥਣ ਮਮਤਾ ਕੌਰ ਬੀ.ਏ ਭਾਗੁਪਹਿਲਾ ਨੇ ਫਾਈਨਲ ਮੁਕਾਬਲੇ ਵਿੱਚ ੧੩ ਗੇਂਦਾ ਵਿੱਚ ੨੬ ਰਨ ਬਨਾ ਕੇ ਮਾਲਵਾ ਕਾਲਜ ਫਿਜੀਕਲ ਬਠਿੰਡਾ ਨੂੰ ਹਰਾ ਕੇ ਗੋਲਡ ਮੈਡਲ ਪ੍ਰਾਪਤ ਕੀਤਾ।ਓਵਰ ਆਲ ਕ੍ਰਿਕਟ ਮੁਕਾਬਲਿਆਂ ਵਿੱਚ ਜਸਪ੍ਰੀਤ ਕੌਰ ਨੇ ੧੨ ਵਿਕਟਾ ਲਈਆਂ।ਮਮਤਾ ਨੇ ਦੱਸਿਆ ਕਿ ਉਹਨਾਂ ਦੀ ਕਾਮਯਾਬੀ ਪਿੱਛੇ ਉਸ ਦੇ ਮਾਪਿਆਂ ਅਤੇ ਉਸ ਦੇ ਕੋਚ ਕਰਨੈਲ ਸਿੰਘ ਦਾ ਵਿਸ਼ੇਸ਼ ਯੋਗਦਾਨ ਰਿਹਾ ਹੈ।ਮਮਤਾ ਕੌਰ ਨੇ ਵਿਸ਼ੇਸ਼ ਤੌਰ ਤੇ ਪ੍ਰਿੰਸੀਪਲ ਲਾਲ ਸਿੰਘ ਦਾ ਧੰਨਵਾਦ ਕੀਤਾ ਜਿੰਨ੍ਹਾਂ ਦੁਆਰਾ ਸਮੇਂ ਸਮੇਂ ਤੇ ਵਿਦਿਆਰਥੀਆਂ ਤਰਾਸ਼ਿਆ ਜਾ ਰਿਹਾ ਹੈ ਅਤੇ ਲੋੜੀਂਦੀਆ ਸਹੂਲਤਾਂ ਦਿੱਤੀਆਂ ਜਾ ਰਹੀਆਂ ਹਨ।ਕਾਲਜ ਵਿੱਚ ਵਿਦਿਆਰਥੀਆਂ ਦੇ ਲਈ ਵੱਖੁਵੱਖ ਖੇਡਾਂ ਦੇ ਮੈਦਾਨ ਹਨ।ਜਿਸ ਵਿੱਚ ਵਿਦਿਆਰਥੀਆਂ ਦੁਆਰਾ ਕ੍ਰਿਕਿਟ ਟੀਮ,ਖੁੋਖੋ,ਹਾਕੀ ਵਿੱਚ ਵੀ ਮੈਦਾਨ ਫਤਿਹ ਕੀਤੇ ਹਨ।
ਕਾਲਜ ਮੈਨੇਜਮੈਟ ਦੇ ਚੇਅਰਮੈਨ ਸ੍ਰੀ ਸ਼ਿਵਦਰਸ਼ਨ ਸਰਮਾ ਜੀ (ਸੀਨੀਅਰ ਵਕੀਲ) ਨੇ ਦਸਿਆ ਕਿ ਐੱਸ.ਡੀ ਸਭਾ ਵਿਦਿਆਰਥੀਆਂ ਦੇ ਉਜੱਵਲ ਭਵਿਖ ਲਈ ਕਾਮਨਾ ਕਰਦੀ ਹੈ। ਸ੍ਰੀ ਸ਼ਿਵ ਸਿੰਗਲਾ ਜੀ ਜਨਰਲ ਸਕੱਤਰ ਦੁਆਰਾ ਵਿਦਿਆਰਥਣਾ ਵਧਾਈ ਦਿੱਤੀ।ਜਨਰਲ ਸਕੱਤਰ ਜੀ ਨੇ ਵਧਾਈ ਦਿੰਦੇ ਹੋਏ ਕਿਹਾ ਕਿ ਕਾਲਜ ਵਿੱਚ ਬਾਕੀ ਵਿਦਿਆਰਥੀਆਂ ਲਈ ਖੇਡਾਂ ਦੇ ਮੈਦਾਨ ਅਤੇ ਬਾਕੀ ਹੋਰ ਸਹੂਲਤਾਂ ਮਹਈਆ ਕਰਵਾਈਆ ਜਾ ਰਹੀਆ ਹਨ।ਵਿਦਿਆਰਥੀਆਂ ਨੂੰ ਖੇਡਾਂ ਪ੍ਰਤੀ ਜੋੜਨ ਲਈ ਉਪਰਾਲੇ ਕੀਤੇ ਜਾ ਰਹੇ ਹਨ।ਕਾਲਜ ਦੇ ਪ੍ਰਿੰਸੀਪਲ ਲਾਲ ਸਿੰਘ ਦੁਆਰਾ ਦਸਿਆ ਗਿਆ ਕਿ ਵਿਦਿਆਰਥੀ ਸਾਡੇ ਸਮਾਜ ਦਾ ਆਉਣ ਵਾਲਾ ਕੱਲ ਹਨ।ਪ੍ਰਿੰਸੀਪਲ ਲਾਲ ਸਿੰਘ ਨੇ ਨਸ਼ਿਆ ਦੇ ਵਗ ਰਹੇ ਦਰਿਆ ਲਈ ਵਧੇਰੇ ਚਿੰਤਤ ਹਨ ।ਉਹਨਾਂ ਦੁਆਰਾ ਇਹ ਵਾਅਦਾ ਕੀਤਾ ਕਿ ਐੱਸ.ਐੱਸ.ਡੀ ਕਾਲਜ ਵਿੱਚੋਂ ਵਿਦਿਆਰਥੀ ਆਈ.ਪੀ.ਐਲ ਅਤੇ ਕ੍ਰਿਕਟ ਕੱਪ ਦਾ ਸਫਰ ਵੀ ਤੈਅ ਕਰਨਗੇ।ਇਸ ਮੌਕੇ ਕਾਲਜ ਦੇ ਕੋ ਆਰਡੀਨੇਟਰ ਪ੍ਰੋ ਮੁਨੀਸ਼ੀ ਦੱਤ ਸ਼ਰਮਾ. ਵਾਈਸ ਪ੍ਰਿੰਸੀਪਲ ਪ੍ਰੋ ਭਾਰਤ ਭੂਸਣ, ਵਾਈਸ ਪ੍ਰਿੰਸੀਪਲ ਪ੍ਰੋ ਸੁਨੀਤਾ ਗੋਇਲ,ਕਾਲਜ ਦੇ ਡੀਨ ਨੀਰਜ ਸ਼ਰਮਾ,ਸਰੀਰਕ ਸਿੱਖਿਆ ਵਿਭਾਗ ਦੇ ਮੁਖੀ ਪ੍ਰੋ ਕਰਨੈਲ ਸਿੰਘ,ਪ੍ਰੋ ਕ੍ਰਿਸ਼ਨ ਸਿੰਘ,ਪ੍ਰੋ ਬਲਜਿੰਦਰ ਸਿੰਘ,ਪ੍ਰੋ ਦਲਬੀਰ ਕੌਰ ਅਤੇ ਸਮੂਹ ਸਟਾਫ ਹਾਜਰ ਸਨ।
Advertisement
Advertisement
Advertisement
Advertisement
Advertisement
error: Content is protected !!