ਨਗਰ ਸੁਧਾਰ ਟਰੱਸਟ ਸੰਗਰੂਰ ਅੰਦਰ ਹੋ ਰਹੀ ਹੈ ਲੱਖਾਂ ਰੁਪਏ ਦੀ ਘਪਲੇਬਾਜੀ-ਨਰਿੰਦਰ ਕੌਰ ਭਰਾਜ
ਹਰਪ੍ਰੀਤ ਕੌਰ ਬਬਲੀ, ਸੰਗਰੂਰ, 1 ਦਸੰਬਰ 2021
ਆਮ ਆਦਮੀ ਪਾਰਟੀ ਵੱਲੋਂ ਨਗਰ ਸੁਧਾਰ ਟਰੱਸਟ ਸੰਗਰੂਰ ਵਿੱਚ ਹੋ ਰਹੀ ਘਪਲੇਬਾਜੀ ਦਾ ਮੁੱਦਾ ਉਠਾਉਦਿਆ ਕੈਬਨਿਟ ਮੰਤਰੀ ਵਿਜੇਇੰਦਰ ਸਿੰਗਲਾ ਦੇ ਹਲਕੇ ਦੇ ਨਗਰ ਸੁਧਾਰ ਟਰੱਸਟ ਸੰਗਰੂਰ ਵਿੱਚ ਇਕ ਵੱਡੀ ਮਿਲੀ ਭੁਗਤ ਸਾਹਮਣੇ ਆਉਣ ਦਾ ਦੋਸ਼ ਲਗਾਇਆ ਹੈ ਇਸ ਸਬੰਧੀ ਸੰਗਰੂਰ ਵਿਖੇ ਪ੍ਰੈਸ ਕੰਨਫਰੰਸ ਕਰਦਿਆ ਆਪ ਆਗੂ ਨਰਿੰਦਰ ਕੌਰ ਭਰਾਜ ਨੇ ਮੀਡੀਆ ਅੱਗੇ ਕਿਹਾ ਕਿ ਜਿਸ ਅਰੋੜਾ ਸੇਵਾ ਸਦਨ ਟਰੱਸਟ ਦੀ ਰਜਿਸਟਰੀ ਮਿਤੀ 16-11-2021 ਨੂੰ ਹੁੰਦੀ ਹੈ ਪਰ ਜੋ ਮਤਾ ਹੈ ਉਹ ਮਿਤੀ 3-11-2021 ਨੂੰ ਪਾ ਕੇ 49.29 ਲੱਖ ਰੁਪਏ ਜਾਰੀ ਕੀਤੇ ਜਾਦੇ ਹਨ ਅਤੇ ਉਸ ਤੋ ਬਾਅਦ ਦੁਬਾਰਾ 36.31 ਲੱਖ ਰੁਪਏ ਮਿਤੀ 18-11-2021 ਨੂੰ ਜਾਰੀ ਕੀਤੇ ਜਾਦੇ ਹਨ ਜਿਸ ਤੋਂ ਸਾਫ ਜਾਹਿਰ ਹੁੰਦਾ ਹੈ ਕਿ ਬਹੁਤ ਵੱਡੀ ਮਿਲੀਭੁਗਤ ਸਾਹਮਣੇ ਆਈ ਹੈ ।
ਜਿਸ ਵਿੱਚ ਸਾਰੇ ਨਿਯਮਾਂ ਦੀਆਂ ਧੱਜੀਆ ਉਡਾਉਦੇ ਹੋਏ ਸਾਰੇ ਫੰਡ ਜਾਰੀ ਕੀਤੇ ਗਏ ਹਨ ਨਰਿੰਦਰ ਕੌਰ ਭਰਾਜ ਨੇ ਕਿਹਾ ਕਿ ਜਦੋ ਕਿ ਨਿਯਮਾਂ ਮੁਤਾਬਕ ਇਸ ਸੰਸਥਾ ਨੂੰ ਬਣਿਆ ਹੋਏ ਤਿੰਨ ਸਾਲ ਵੀ ਪੂਰੇ ਨਹੀ ਹੋਏ ਹਨ ਜਿਸ ਕਾਰਨ ਇਸ ਸੰਸਥਾ ਨੂੰ ਫੰਡ ਜਾਰੀ ਹੋ ਹੀ ਨਹੀ ਸਕਦਾ।
ਉਨ੍ਹਾ ਕਿਹਾ ਕਿ ਇਸ ਤੋਂ ਪਹਿਲਾਂ ਵੀ ਨਗਰ ਸੁਧਾਰ ਟਰੱਸਟ ਦੇ ਟਰੱਸਟੀਆ ਵੱਲੋਂ ਕਰੋੜਾਂ ਰੁਪਿਆ ਦੀ ਜਾਂਚ ਦੀ ਮੰਗ ਕੀਤੀ ਜਾ ਚੁੱਕੀ ਹੈ ਇਸ ਤੋ ਇਲਾਵਾ ਮੁਲਾਜਮਾਂ ਦੀ ਗਿਣਤੀ ਅਤੇ ਉਨ੍ਹਾ ਦੇ ਬੈਂਕ ਖਾਤਿਆ ਦਾ ਬਿਊਰਾ ਨਾ ਦਰਜ ਹੋਣ ਦੇ ਬਾਵਜੂਦ ਤਨਖਾਹਾਂ ਜਾਰੀ ਹੋਣੀਆ ਵੀ ਇੱਕ ਸਵਾਲੀਆ ਚਿੰਨ੍ਹ ਖੜੇ ਹੁੰਦੇ ਹਨ।
ਨਰਿੰਦਰ ਕੌਰ ਭਰਾਜ ਅਤੇ ਆਪ ਆਗੂਆਂ ਵੱਲੋ ਪ੍ਰਸ਼ਾਸਨ ਨੂੰ ਇਸ ਮਾਮਲੇ ਦੀ ਉੱਚ ਪੱਧਰੀ ਜਾਂਚ ਕਰਨ ਦੀ ਮੰਗ ਕੀਤੀ ਗਈ ਤਾਂ ਜੋ ਲੋਕਾਂ ਦੇ ਪੈਸੇ ਦੀ ਹੋ ਰਹੀ ਲੁੱਟ ਨੂੰ ਰੋਕਿਆ ਜਾ ਸਕੇ ਅਤੇ ਦੋਸ਼ੀਆ ਤੇ ਸ਼ਖਤ ਕਾਰਵਾਈ ਹੋਵੇ।
ਇਸ ਮੌਕੇ ਆਪ ਆਗੂ ਨਿਰਮਲ ਸਿੰਘ,ਅਮਰੀਕ ਸਿੰਘ,ਕਰਮਜੀਤ ਨਾਗੀ,ਹਰਪ੍ਰੀਤ ਚਹਿਲ,ਨਰਿੰਦਰ ਨਾਗੀ,ਗੁਰਪ੍ਰੀਤ ਰਾਜਾ,ਹੰਸਰਾਜ ਸਿੰਘ,ਮਲਕੀਤ ਸਿੰਘ,ਤੇਜਵਿੰਦਰ ਸਿੰਘ,ਦਵਿੰਦਰ ਸਿੰਘ,ਗਗਨ ਖਾਲਸਾ ਆਗੂ ਹਾਜਰ ਰਹੇ।