SSD ਕਾਲਜ ਵੱਲੋਂ ਅਥਲੀਟ ਦਮਨੀਤ ਸਿੰਘ ਦਾ ਵਿਸ਼ੇਸ਼ ਸਨਮਾਨ
ਕਾਲਜ ਦੇ ਹਰੇਕ ਵਿਦਿਆਰਥੀ ਨਾਲ ਐੱਸ ਡੀ ਸਭਾ ਬਰਨਾਲਾ ਨਾਲ ਖੜ੍ਹੀ ਹੈ – ਸ਼ਿਵ ਦਰਸ਼ਨ ਕੁਮਾਰ
ਦਮਨੀਤ ਸਮੁੱਚੇ ਵਿਦਿਆਰਥੀਆਂ ਲਈ ਪ੍ਰੇਰਨਾ ਸਰੋਤ – ਸ਼ਿਵ ਸਿੰਗਲਾ
ਪਰਦੀਪ ਕਸਬਾ , ਬਰਨਾਲਾ , 23 ਸਤੰਬਰ 2021
ਅੱਜ ਸਥਾਨਕ ਐਸ ਡੀ ਕਾਲਜ ਦੇ ਵਿਦਿਆਰਥੀ ਦਮਨੀਤ ਸਿੰਘ ਪੁੱਤਰ ਸੁਖਦੀਪ ਸਿੰਘ ਪੀਜੀਡੀਸੀਏ ਵਿਸ਼ਵ ਅਥਲੈਟਿਕਸ ਚੈਂਪੀਅਨਸ਼ਿਪ 2017 ਚੋਂ ਸਿਲਵਰ ਮੈਡਲ ਅਤੇ ਏਸੀਅਨ ਖੇਡਾਂ ਦਾ ਸਿਲਵਰ ਮੈਡਲ ਜਿੱਤ ਚੁੱਕਿਆ ਹੈ । 18 ਸਤੰਬਰ 2021 ਨੂੰ 60ਵੀਆਂ ਨੈਸ਼ਨਲ ਓਪਨ ਅਥਲੈਟਿਕ ਚੈਂਪੀਅਨਸ਼ਿਪ ਜੋ ਕਿ ਤੇਲੰਗਾਨਾ ਵਿਖੇ ਸੰਪੰਨ ਹੋਈ ਹੈ , ਵਿਚੋਂ ਗੋਲਡ ਮੈਡਲ ਜਿੱਤ ਕੇ ਭਾਰਤ ਪੰਜਾਬ ਆਪਣੇ ਮਾਪਿਆਂ, ਕੋਚ ਡਾ ਸੁਖਰਾਜ ਸਿੰਘ ਐੱਸ ਐੱਸ ਡੀ ਕਾਲਜ ਦਾ ਨਾਮ ਰੌਸ਼ਨ ਕੀਤਾ ਹੈ ।
ਐਸ ਡੀ ਸਭਾ ਦੇ ਚੇਅਰਮੈਨ ਸ਼ਿਵ ਦਰਸ਼ਨ ਕੁਮਾਰ ਸ਼ਰਮਾ ਵੱਲੋਂ 5100 ਰੁਪਏ ਰਾਸ਼ੀ ਭੇਟ ਕੀਤੀ ਗਈ ਅਤੇ ਉਨ੍ਹਾਂ ਦੇ ਕੋਚ ਡਾ ਸੁਖਰਾਜ ਬੱਲ ਨੂੰ ਵਿਸ਼ੇਸ਼ ਸਨਮਾਨ ਦਿੱਤਾ ਗਿਆ । ਸ਼ਿਵਦਰਸ਼ਨ ਕੁਮਾਰ ਸ਼ਰਮਾ ਨੇ ਕਿਹਾ ਕਿ ਕਾਲਜ ਦੇ ਹਰੇਕ ਵਿਦਿਆਰਥੀ ਨਾਲ ਐੱਸ ਡੀ ਸਭਾ ਬਰਨਾਲਾ ਨਾਲ ਖੜ੍ਹੀ ਹੈ। ਕਾਲਜ ‘ਚ ਦਮਨੀਤ ਸਿੰਘ ਵਰਗੇ ਹੋਰ ਖਿਡਾਰੀ ਪੈਦਾ ਕੀਤੇ ਜਾਣਗੇ ਤਾਂ ਜੋ ਆਪਣੇ ਮਾਪਿਆ ਕਾਲਜ ਅਤੇ ਦੇਸ਼ ਦਾ ਨਾਂ ਰੋਸ਼ਨ ਕੀਤਾ ਜਾ ਸਕੇ ।
ਜਨਰਲ ਸਕੱਤਰ ਸ਼ਿਵ ਸਿੰਗਲਾ ਨੇ ਦਮਨੀਤ ਦੇ ਪਿਤਾ ਦਾ ਮੂੰਹ ਮਿੱਠਾ ਕਰਵਾਇਆ ਤੇ ਸਨਮਾਨ ਵਜੋਂ ਲੋਈ ਭੇਟ ਕੀਤੀ । ਸਮੂਹ ਵਿਦਿਆਰਥੀਆਂ ਵਿੱਚ ਲੱਡੂ ਵੰਡ ਕੇ ਖੁਸ਼ੀ ਦਾ ਇਜ਼ਹਾਰ ਕੀਤਾ ।
ਇਸ ਤੋਂ ਇਲਾਵਾ ਐੱਸ ਡੀ ਸਭਾ ਦੇ ਚੇਅਰਮੈਨ ਜਨਰਲ ਸਕੱਤਰ ਅਤੇ ਸਭਾ ਮੈਂਬਰ ਅਨਿਲ ਨਾਣਾ ਅਤੇ ਵਿਜੇ ਕੁਮਾਰ ਜਤਿੰਦਰ ਜਿੰਮੀ ਆਦਿ ਦੁਆਰਾ ਦਮਨੀਤ ਅਤੇ ਉਨ੍ਹਾਂ ਦੇ ਪਿਤਾ ਤੋਂ ਕਾਲਜ ਵਿੱਚ ਬੂਟੇ ਲਗਾਏ ਗਏ ।
ਕਾਲਜ ਦੇ ਪ੍ਰਿੰਸੀਪਲ ਲਾਲ ਸਿੰਘ ਨੇ ਕਿਹਾ ਕਿ ਕਾਲਜ ਵਿੱਚ ਦਮਨੀਤ ਦੁਆਰਾ ਬੂਟੇ ਲਗਾਏ ਗਏ ਹਨ ਤਾਂ ਜੋ ਕਾਲਜ ਵਿੱਚ ਅਜਿਹੇ ਹੋਰ ਵਿਦਿਆਰਥੀ ਪੈਦਾ ਹੋਣ ਕਿ ਕਾਲਜ ਦੇ ਗਰਾਊਂਡ ਵਿੱਚ ਵਿਦਿਆਰਥੀ ਮਿਹਨਤ ਕਰਨ ਅਤੇ ਨਸ਼ੇ ਵਰਗੀਆਂ ਭੈਡ਼ੀਆਂ ਬੀਮਾਰੀਆਂ ਤੋਂ ਦੂਰ ਰਹਿਣ ।
ਅੰਤ ਵਿੱਚ ਦਮਨੀਤ ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦੇ ਹੋਏ ਦੱਸਿਆ ਕਿ ਉਹ ਆਪਣੇ ਮਾਪੇ ਕੂਚ ਅਤੇ ਐਸ ਐਸ ਡੀ ਕਾਲਜ ਦਾ ਬਹੁਤ ਧੰਨਵਾਦੀ ਹੈ, ਜਿਨ੍ਹਾਂ ਦੁਆਰਾ ਮੈਨੂੰ ਮਾਣ ਸਤਿਕਾਰ ਬਖਸ਼ਿਆ ਗਿਆ।
ਭਾਰਤ ਦੇ ਪ੍ਰਧਾਨਮੰਤਰੀ ਨਰਿੰਦਰ ਮੋਦੀ ਵੱਲੋਂ ਪਹਿਲੀਆਂ ਖੇਡਾਂ ਚ ਜੋ ਕਿ 25 ਸਤੰਬਰ ਨੂੰ ਹੋਣ ਜਾ ਰਹੀਆਂ ਹਨ ਖੇਡਾਂ ਵਿੱਚ ਫਿਰ ਮੈਂ ਕਾਲਜ ਅਤੇ ਦੇਸ਼ ਦੀ ਝੋਲੀ ਗੋਲਡ ਮੈਡਲ ਪਾਵਾਂਗਾ । ਮੈਂ ਚਾਹੁੰਦਾ ਹਾਂ ਕਿ ਮੈਂ ਕਾਲਜ ਦੇ ਵਿਦਿਆਰਥੀਆਂ ਦਾ ਪ੍ਰੇਰਨਾ ਸਰੋਤ ਬਣ ਕੇ ਉਨ੍ਹਾਂ ਦੇ ਲਈ ਰਾਹ ਦਸੇਰਾ ਬਣਾਂਗਾ । ਇਸ ਸਮੇਂ ਕਾਲਜ ਦੀ ਕੋਆਰਡੀਨੇਟਰ ਪ੍ਰੋ ਮਨੀਸ਼ੀ ਦੱਤ ਸ਼ਰਮਾ, ਵਾਈਸ ਪ੍ਰਿੰਸੀਪਲ ਭਾਰਤ ਭੂਸ਼ਨ ਅਤੇ ਡੀਨ ਅਕਾਦਮਿਕ ਅਤੇ ਸਮੂਹ ਸਟਾਫ ਹਾਜ਼ਰ ਸੀ ।