ਕਾਲਾ ਸੰਘਿਆਂ ਘੋਲ ਦੇ ਸ਼ਹੀਦਾਂ ਦੀ ਯਾਦ ਵਿੱਚ ਵਿਸ਼ਾਲ ਕਾਨਫਰੰਸ
#ਜ਼ਮੀਨ_ਨਹੀਂ_ਤਾਂ_ਜੀਵਨ_ਨਹੀਂ #no_land_no_life #ਕਿਰਤੀ_ਕਿਸਾਨ_ਯੂਨੀਅਨ_ਪੰਜਾਬ
ਪਰਦੀਪ ਕਸਬਾ , ਅੰਮ੍ਰਿਤਸਰ , 10 ਸਤੰਬਰ 2021
ਕਿਰਤੀ ਕਿਸਾਨ ਯੂਨੀਅਨ ਪੰਜਾਬ ਦੇ ਮੋਢੀ ਸ਼ਹੀਦ ਮਾਸਟਰ ਤੇਜਾ ਸਿੰਘ ਸਮੇਤ ਸੱਤ ਸ਼ਹੀਦਾਂ ਦੀ ਯਾਦ ਵਿੱਚ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਨੌੰ ਸਤੰਬਰ ਨੂੰ ਜੋਤੀ ਪੈਲੇਸ ਕਾਲਾ ਸੰਘਿਆਂ ਵਿਖੇ ਕੀਤੀ ਗਈ ਵਿਸ਼ਾਲ ਕਾਨਫਰੰਸ ।
ਸ਼ਹੀਦਾਂ ਦੀ ਯਾਦਗਾਰ ਉੱਪਰ ਸੁਰਿੰਦਰ ਸਿੰਘ ਗਦਰੀ ਬਾਬਾ ,ਬਲਵਿੰਦਰ ਸਿੰਘ ਬਾਜਵਾ ਅਤੇ ਰਛਪਾਲ ਸਿੰਘ ਵੱਲੋਂ ਝੰਡਾ ਲਹਿਰਾਉਣ ਉਪਰੰਤ ਜੋਤੀ ਪੈਲੇਸ ਕਾਲਾ ਸੰਘਿਆਂ ਵਿਖੇ ਸਟੇਜ ਸੰਚਾਲਨ ਜ਼ਿਲ੍ਹਾ ਪ੍ਰਧਾਨ ਬਲਵਿੰਦਰ ਸਿੰਘ ਬਾਜਵਾ ਵੱਲੋਂ ਕੀਤਾ ਗਿਆ । ਇਤਿਹਾਸ ਅਤੇ ਵਰਤਮਾਨ ਕਿਸਾਨੀ ਘੋਲ ਉੱਪਰ ਰਸ਼ਪਾਲ ਸਿੰਘ, ਧਨਵੰਤ ਸਿੰਘ ਖਤਰਾਏ ਕਲਾਂ, ਪ੍ਰਭਜੀਤ ਸਿੰਘ ਤਿਮੋਵਾਲ, ਗੁਰਦੀਪ ਸਿੰਘ ਫੱਤੂਢੀਂਗਾ, ਜਸਵਿੰਦਰ ਸਿੰਘ ਮੰਗੂਪੁਰ, ਮੋਹਨ ਸਿੰਘ ਮੰਗੂਪੁਰ ਆਦਿ ਸਾਥੀਆਂ ਵੱਲੋਂ ਵਿਚਾਰ ਪੇਸ਼ ਕੀਤੇ ਗਏ ।
ਆਗੂਆਂ ਨੇ ਕਿਹਾ ਕਿ ਕਾਲਾ ਸੰਘਿਆਂ ਦਾ ਇਹ ਇਕੱਠ ਪਿਛਲੇ ਪੰਜਾਹ ਸਾਲਾਂ ਤੋਂ ਸਭ ਤੋਂ ਵੱਡਾ ਇਕੱਠ ਹੈ ਕਪੂਰਥਲੇ ਦੇ ਕੋਨੇ ਕੋਨੇ ਵਿੱਚੋਂ ਵੱਡੀ ਗਿਣਤੀ ਵਿਚ ਲੋਕ ਸਾਧਨਾਂ ਸਮੇਤ ਜੋਤੀ ਪੈਲੇਸ ਵਿਖੇ ਪਹੁੰਚੇ । ਦੋਆਬੇ ਵਿੱਚ ਕਿਰਤੀ ਕਿਸਾਨ ਯੂਨੀਅਨ ਪੰਜਾਬ ਦੀ ਮੁਹਿੰਮ #ਜ਼ਮੀਨ_ਨਹੀਂ_ਜੀਵਨ_ਨਹੀਂ* ਦੀ ਆਰੰਭਤਾ ਤਹਿਤ ਪਰਚਾ ਵੀ ਰਿਲੀਜ਼ ਕੀਤਾ ਗਿਆ । ਰੂਪਾਂਵਾਲੀ ਨਾਟਕ ਮੰਡਲੀ ਵੱਲੋਂ ਜਿਥੇ ਕੋਰੀਓਗ੍ਰਾਫੀ ਅਤੇ ਨਾਟਕ ਖੇਡੇ ਗਏ ਉਥੇ ਮਾਸਟਰ ਦੇਸ ਰਾਜ, ਸੁੱਚਾ ਸਿੰਘ ਤੇੜਾ ਅਤੇ ਢਾਡੀ ਜਥਾ ਨੱਥੂ ਚਾਹਲ ਵੱਲੋਂ ਇਨਕਲਾਬੀ ਗੀਤਾਂ ਨਾਲ ਨਿਹਾਲ ਕੀਤਾ ਗਿਆ ।
ਇਸ ਸਮੇਂ ਹਰਪਾਲ ਸਿੰਘ ਛੀਨਾ, ਡਾ ਕੁਲਵੰਤ ਸਿੰਘ, ਡਾ ਸੁਖਦੇਵ ਸਿੰਘ ਮੁਰਾਦਪੁਰ,ਪਰਸਨ ਲਾਲ ਭੋਲਾ ਤਲਵੰਡੀ ਚੌਧਰੀਆਂ, ਸ਼ਮਸ਼ੇਰ ਸਿੰਘ ਰੱਤੜਾ,ਕਲਵੰਤ ਸਿੰਘ ਰਤੜਾ,ਅਮਰੀਕ ਸਿੰਘ ਰਤੜਾ,ਬਾਬਾ ਸਵਰਨ ਸਿੰਘ ਫੱਤੂਢੀਂਗਾ,ਪਰਮਜੀਤ ਸਿੰਘ ਨੱਥੂਪੁਰ,ਮੰਗਲ ਸਿੰਘ ਬਾਜਾ,ਹਰਪਾਲ ਸਿੰਘ ਲੱਖਣ ਕਲਾਂ ਆਦਿ ਵੱਡੀ ਗਿਣਤੀ ਵਿੱਚ ਜੁਝਾਰੂ ਸਾਥੀ ਹਾਜ਼ਰ ਸਨ ।