ਕਸਬਾ ਮਹਿਲ ਕਲਾਂ ਵਿਖੇ ਅਣਪਛਾਤੇ ਚੋਰਾਂ ਨੇ ਲੱਖਾਂ ਰੁਪਏ ਦਾ ਸੋਨਾ ਅਤੇ ਨਕਦੀ ਕੀਤੀ ਚੋਰੀ
ਗੁਰਸੇਵਕ ਸਿੰਘ ਸਹੋਤਾ, ਮਹਿਲ ਕਲਾਂ 08 ਅਗਸਤ 2021
ਸਥਾਨਕ ਕਸਬੇ ਅੰਦਰ ਉਸ ਸਮੇਂ ਦਹਿਸ਼ਤ ਵਾਲਾ ਪੈਦਾ ਹੋ ਗਿਆ । ਜਦੋਂ ਮਹਿਲ ਕਲਾਂ ਨਾਲ ਸਬੰਧਤ ਦੋ ਕਿਸਾਨ ਪਰਿਵਾਰਾਂ ਨਾਲ ਸਬੰਧਿਤ ਘਰਾਂ ਵਿੱਚੋਂ ਲੱਖਾਂ ਰੁਪਏ ਦਾ ਸੋਨਾ ਅਤੇ ਨਗਦੀ ਅਣਪਛਾਤੇ ਚੋਰਾਂ ਵੱਲੋਂ ਕਰ ਲਈ ਗਈ ਹੈ ।
ਇਸ ਸੰਬੰਧੀ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਗੁਰਨਾਮ ਕੌਰ ਪਤਨੀ ਸਵ. ਨੰਬਰਦਾਰ ਨਛੱਤਰ ਸਿੰਘ ਧਾਲੀਵਾਲ ਨੇ ਕਿਹਾ ਕਿ ਅਸੀਂ ਰਾਤ ਨੂੰ ਘਰ ਦੇ ਵਿਹੜੇ ਅਤੇ ਮੇਰਾ ਦੋਹਤਾ ਕਮਰੇ ਵਿਚ ਸੌਂ ਰਿਹਾ ਸੀ ਤਾਂ ਬੀਤੀ ਰਾਤ ਅਣਪਛਾਤੇ ਚੋਰਾਂ ਨੇ ਘਰ ਦੀਆਂ ਕੰਧਾਂ ਟੱਪ ਕੇ ਕਮਰੇ ਅੰਦਰ ਪੇਟੀਆਂ ਦੇ ਜਿੰਦਰੇ ਤੋਡ਼ ਕੇ ਸਾਮਾਨ ਦੀ ਫਰੋਲਾ ਫਰਾਲੀ ਕਰਨ ਉਪਰੰਤ ਡੇਢ ਤੋਲੇ ਦਾ ਕੜਾ ,ਚਾਰ ਅੱਧੇ ਤੋਲੇ ਦੀਆਂ ਸਪਾ,ਸਾਢੇ ਚਾਰ ਤੋਲੇ ਦਾ ਕਿੱਟੀ ਸੈੱਟ, ਦੋ ਤੋਲੇ ਦੀ ਚੇਨੀ ਗਏ ਜੇ ਫ਼ਰਾਰ ਹੋ ਗਏ। ਜਿਨ੍ਹਾਂ ਦੀ ਕੀਮਤ 5 ਲੱਖ ਰੁਪਏ ਦੇ ਕਰੀਬ ਬਣਦੀ ਹੈ।
ਉਨ੍ਹਾਂ ਦੱਸਿਆ ਕਿ ਸਾਨੂੰ ਉਕਤ ਘਟਨਾ ਦਾ ਪਤਾ ਸਵੇਰ ਦੇ 5 ਵਜੇ ਲੱਗਾ ਤਾਂ ਮੈਂ ਤੁਰੰਤ ਆਪਣੇ ਦਿਓਰ ਗੁਰਜੰਟ ਸਿੰਘ ਧਾਲੀਵਾਲ ਨੂੰ ਦੱਸਿਆ ਜਿਨ੍ਹਾਂ ਨੇ ਗਰਾਮ ਪੰਚਾਇਤ ਮਹਿਲ ਕਲਾਂ ਨਾਲ ਰਾਬਤਾ ਕਾਇਮ ਕਰਨ ਤੋਂ ਬਾਅਦ ਪੁਲਸ ਥਾਣਾ ਮਹਿਲ ਕਲਾਂ ਵਿਖੇ ਸੂਚਨਾ ਦਿੱਤੀ। ਇਸੇ ਤਰ੍ਹਾਂ ਹੀ ਕਸਬੇ ਨਾਲ ਸਬੰਧਤ ਕਿਸਾਨ ਮਨਜੀਤ ਸਿੰਘ ਪੁੱਤਰ ਚਰਨ ਸਿੰਘ ਦੇ ਘਰ ਵੀ ਅਣਪਛਾਤੇ ਚੋਰਾਂ ਨੇ ਕੰਧਾਂ ਟੱਪ ਕੇ ਘਰ ਅੰਦਰ ਅਲਮਾਰੀ ਵਿਚ ਪਏ ਡੇਢ ਤੋਲੇ ਸੋਨੇ ਦਾ ਕੜਾ ਅੱਧੇ ਤੋਲੇ ਦੀ ਸਾਪ ਅਤੇ 20 ਹਜ਼ਾਰ ਪਿਆ ਨਕਦੀ ਲੈ ਕੇ ਫ਼ਰਾਰ ਹੋ ਗਏ ।
ਇਸ ਮੌਕੇ ਸਰਪੰਚ ਬਲੌਰ ਸਿੰਘ ਤੋਤੀ, ਕਿਸਾਨ ਆਗੂ ਅਮਰਜੀਤ ਸਿੰਘ ਬੱਸੀਆਂ ਵਾਲੇ ਹਰਬੰਸ ਸਿੰਘ ਛੰਨਾਵਾਲੇ, ਕੁਲਵਿੰਦਰ ਸਿੰਘ ਕਿੰਦਾ ਧਾਲੀਵਾਲ ਮਹਿਲ ਕਲਾਂ ਅਤੇ ਗੁਰਜੰਟ ਸਿੰਘ ਮਹਿਲ ਕਲਾਂ ਨੇ ਪੁਲਸ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਉਕਤ ਅਣਪਛਾਤੇ ਚੋਰਾਂ ਨੂੰ ਫਡ਼ ਕੇ ਪੀਡ਼ਤ ਪਰਿਵਾਰਾਂ ਨੂੰ ਜਲਦ ਤੋਂ ਜਲਦ ਇਨਸਾਫ ਦਿਵਾਇਆ ਜਾ ਸਕੇ।
ਇਸ ਸੰਬੰਧੀ ਥਾਣਾ ਮਹਿਲ ਕਲਾਂ ਦੇ ਸਹਾਇਕ ਥਾਣੇਦਾਰ ਕਰਮਜੀਤ ਸਿੰਘ ਨੇ ਦੱਸਿਆ ਕਿ ਪੀਡ਼ਤ ਪਰਿਵਾਰਾਂ ਦੇ ਬਿਆਨਾਂ ਦੇ ਆਧਾਰ ਤੇ ਪੁਲਸ ਉਕਤ ਮਾਮਲੇ ਦੀ ਪੂਰੀ ਡੂੰਘਾਈ ਨਾਲ ਕਰ ਰਹੀ ਹੈ ਅਤੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਵੀ ਖੰਗਾਲੀ ਜਾ ਰਹੀ ਹੈ ।