ਡੀਜੀਪੀ ਦਿਨਕਰ ਗੁਪਤਾ ਵੱਲੋਂ ਨੌਕਰਾਂ, ਕਿਰਾਏਦਾਰਾਂ ਦੀ ਆਨਲਾਈਨ ਜਾਂਚ ਲਈ ਮੋਬਾਈਲ ਐਪ ਦੀ ਸ਼ੁਰੂਆਤ

Advertisement
Spread information

ਡੀਜੀਪੀ ਵਲੋਂ ਪੁਲਿਸ ਕਰਮੀਆਂ ਨੂੰ  ਨਾਕਿਆਂ ’ਤੇ ਚੈਕਿੰਗ ਵਿੱਚ ਤੇਜ਼ੀ ਲਿਆਉਣ ਦੇ ਨਿਰਦੇਸ਼

ਪੁਲਿਸ ਥਾਣੇ ਵਿੱਚ ਜ਼ਬਤ ਕੀਤੇ ਵਾਹਨਾਂ ਦੇ ਨਿਪਟਾਰੇ ਲਈ ਰੂਲ ਬੁੱਕ ਲਾਂਚ

ਡੀਜੀਪੀਪ ਵਲੋਂ ਲੁਧਿਆਣਾ ਵਿਖੇ ਕੀਤੀ ਗਈ ਅਪਰਾਧਾਂ ਸਮੀਖਿਆ ਮੀਟਿੰਗ


ਦਵਿੰਦਰ ਡੀਕੇ  , ਲੁਧਿਆਣਾ, 6 ਅਗਸਤ 2021

             ਅੱਜ ਤੋਂ ਮਕਾਨ ਮਾਲਕਾਂ ਨੂੰ ਨੌਕਰਾਂ ਅਤੇ ਕਿਰਾਏਦਾਰਾਂ ਦੀ ਜਾਂਚ ਲਈ ਸਾਂਝ ਕੇਂਦਰਾਂ ਵਿੱਚ ਜਾਣ ਦੀ ਲੋੜ ਨਹੀਂ ਪਵੇਗੀ ਕਿਉਂਕਿ ਪੁਲਿਸ ਕਮਿਸ਼ਨਰੇਟ ਲੁਧਿਆਣਾ ਨੇ ਪੂਰੇ ਸੂਬੇ ਲਈ ਇੱਕ ਮੋਬਾਇਲ ਐਪ ਵਿਕਸਿਤ ਕੀਤੀ ਹੈ ਜਿਸ ਨਾਲ  ਮਕਾਨ ਮਾਲਕ/ਮਾਲਕ  ਆਪਣੇ ਮੋਬਾਇਲ ਨੂੰ ਵਰਤਦਿਆਂ ਇਸ ਐਪ ਰਾਹੀਂ ਜਾਂਚ ਲਈ ਰਜਿਸਟਰ ਕਰ ਸਕਣਗੇ ਅਤੇ ਫੀਸ ਅਦਾ ਕਰ ਸਕਣਗੇ। ਇਹ ਪ੍ਰਗਟਾਵਾ ਅੱਜ ਇੱਥੇ ਡੀਜੀਪੀ ਪੰਜਾਬ ਪੁਲਿਸ ਸ੍ਰੀ ਦਿਨਕਰ ਗੁਪਤਾ ਨੇ ਕੀਤਾ।

Advertisement

ਸ੍ਰੀ ਗੁਪਤਾ ਜੋ ਪੁਲਿਸ ਵਿਕਾਸ ਪ੍ਰੋਜੈਕਟਾਂ ਦੀ ਲੜੀ ਦਾ ਉਦਘਾਟਨ ਕਰਨ ਲਈ ਸੁੱਕਰਵਾਰ ਨੂੰ ਲੁਧਿਆਣਾ ਵਿਖੇ ਸਨ, ਨੇ ਰਾਜ ਵਿੱਚ ਅਪਰਾਧ ਨੂੰ ਕੰਟਰੋਲ ਕਰਨ ਲਈ ਚੁੱਕੇ ਜਾ ਰਹੇ ਠੋਸ ਕਦਮਾਂ ਦੇ ਹਿੱਸੇ ਵਜੋਂ ਮਾਲਕਾਂ ਦੁਆਰਾ ਨੌਕਰਾਂ, ਕਿਰਾਏਦਾਰਾਂ ਅਤੇ ਕਰਮਚਾਰੀਆਂ ਦੀ ਜਲਦ ਅਤੇ ਸਮੇਂ ਸਿਰ ਤਸਦੀਕ ਕਰਨ ਲਈ ਇੱਕ ਮੋਬਾਈਲ ਪਲੇਟਫਾਰਮ ਲਾਂਚ ਕੀਤਾ।

ਇਸ ਵਿਸ਼ੇਸ਼ ਐਪਲੀਕੇਸ਼ਨ ਨਾਲ ਲੋਕਾਂ ਨੂੰ ਸਾਂਝ ਕੇਂਦਰ ਜਾਂ ਪੁਲਿਸ ਸਟੇਸ਼ਨ ਜਾਣ ਦੀ ਜਰੂਰਤ ਨਹੀਂ ਹੋਵੇਗੀ ਬਲਕਿ ਉਹ ਆਪਣੇ ਮੋਬਾਈਲ ਫੋਨਾਂ ਦੀ ਵਰਤੋਂ ਨਾਲ ਹੀ ਆਪਣੇ ਘਰ ਤੋਂ ਉਨਾਂ ਦੀ ਜਾਂਚ ਕਰਵਾ ਸਕਦੇ ਹਨ।  ਡੀਜੀਪੀ ਨੇ ਲੋਕਾਂ ਨੂੰ ਨੌਕਰਾਂ ਦੀ  ਪੁਲਿਸ ਤਸਦੀਕ ਕਰਵਾਉਣ ਦੀ ਅਪੀਲ ਕੀਤੀ। ਉਨਾਂ ਕਿਹਾ ਕਿ ਜੇਕਰ ਨੌਕਰ ਕੋਈ ਅਪਰਾਧ ਕਰਕੇ ਫਰਾਰ ਹੋ ਜਾਂਦਾ ਹੈ ਤਾਂ ਅਜਿਹੀ ਸਥਿਤੀ ਵਿੱਚ ਤਸਦੀਕ ਦੌਰਾਨ ਪੇਸ਼ ਕੀਤੇ ਗਏ ਵੇਰਵੇ ਪੁਲਿਸ ਨੂੰ ਦੋਸ਼ੀ ਦਾ ਪਤਾ ਲਗਾਉਣ ਵਿੱਚ ਸਹਾਇਤਾ ਕਰਨਗੇ।

ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਲੁਧਿਆਣਾ ਦੇ ਪੁਲਿਸ ਕਮਿਸ਼ਨਰ ਰਾਕੇਸ਼ ਅਗਰਵਾਲ ਨੇ ਦੱਸਿਆ ਕਿ ਐਪ ਨੂੰ ਖਾਸ ਤੌਰ ‘ਤੇ ਨੌਕਰਾਂ ਦੁਆਰਾ ਵੱਧ ਰਹੀਆਂ ਚੋਰੀ ਦੀਆਂ ਘਟਨਾਵਾਂ ਦੇ ਮੱਦੇਨਜ਼ਰ ਵਿਕਸਤ ਕੀਤਾ ਗਿਆ ਹੈ। ਉਹਨਾਂ ਕਿਹਾ ਕਿ ਨੇਪਾਲ ਨਾਲ ਸਬੰਧਤ ਨੌਕਰਾਂ ਦੀ ਤਸਦੀਕ ਲਈ ਇਸ ਐਪ ਵਿੱਚ ਕਈ ਵਿਸ਼ੇਸ਼  ਸੁਵਿਧਵਾਂ ਸ਼ਾਮਲ ਹਨ।

ਕਮਿਸ਼ਨਰ ਨੇ ਕਿਹਾ ਕਿ ਇਸ ਐਪ ਲਈ ਮਾਲਕਾਂ ਨੂੰ ਖਦ ਦੇ ਅਤੇ ਨੌਕਰ ਦੋਵਾਂ ਦੇ ਵੇਰਵਿਆਂ ਸਮੇਤ ਬਿਨੈਕਾਰ ਦੇ ਵੇਰਵੇ ਸਮੇਤ ਫੋਟੋ ਅਤੇ ਆਈ.ਡੀ ਸਬੂਤ, ਘਰੇਲੂ ਸਹਾਇਤਾ ਦੇ ਵੇਰਵੇ ਸਮੇਤ ਫੋਟੋ, ਆਈ.ਡੀ ਪਰੂਫ, ਰਿਹਾਇਸ਼ ਦਾ ਸਬੂਤ ਅਤੇ ਹੋਰ ਵੇਰਵੇ ਭਾਵੇਂ ਉਹ ਪਰਿਸਰ ਵਿੱਚ ਰਹਿੰਦੇ ਹਨ ਜਾਂ ਬਾਹਰ ਰਹਿੰਦੇ ਹਨ ਜਮਾਂ ਕਰਵਾਉਣੇ ਹੋਣਗੇ। ਇਸ ਤੋਂ ਇਲਾਵਾ ਘਰੇਲੂ ਸਹਾਇਤਾ ਦੇ ਪਰਿਵਾਰਕ ਮੈਂਬਰਾਂ ਬਾਰੇ ਜਾਣਕਾਰੀ ਅਤੇ ਘਰੇਲੂ ਸਹਾਇਤਾ ਦੇ ਘੱਟੋ-ਘੱਟ ਦੋ ਹਵਾਲਿਆਂ ਦੀ ਜਾਣਕਾਰੀ ਵੀ ਦੱਸਣੀ ਹੋਵੇਗੀ।

ਉਨਾਂ ਦੱਸਿਆ ਕਿ ਵੇਰਵੇ ਭਰਨ ਤੋਂ ਬਾਅਦ ਬਿਨੈਕਾਰ ਨੂੰ ਪ੍ਰਮਾਣਿਕਤਾ ਲਈ ਇੱਕ ਓ.ਟੀ.ਪੀ. ਪ੍ਰਾਪਤ ਹੋਵੇਗਾ ਅਤੇ ਜਿਸ ਤੋਂ ਬਾਅਦ ਬਿਨੈਕਾਰ ਪੇਮੈਂਟ ਪੇਜ ਤੇ ਪਹੁੰਚ ਜਾਵੇਗਾ। ਉਨਾਂ ਦੱਸਿਆ ਕਿ ਨੌਕਰਾਂ ਦੀ ਪੁਲਿਸ ਵੈਰੀਫਿਕੇਸ਼ਨ ਦੀ ਇਸ ਸੇਵਾ ਲਈ ਲੋਕਾਂ ਤੋਂ 200 ਰੁਪਏ ਦੀ ਬਹੁਤ ਹੀ ਮਾਮੂਲੀ ਫੀਸ ਲਈ ਜਾਵੇਗੀ। ਇਸੇ ਤਰਾਂ ਮਾਲਕ ਆਪਣੇ ਕਰਮਚਾਰੀਆਂ ਦੀ ਤਸਦੀਕ ਲਈ ਵੀ ਇਸ ਐਪਲੀਕੇਸ਼ਨ ਦੀ ਵਰਤੋਂ ਕਰ ਸਕਦੇ ਹਨ।  ਉਨਾਂ ਅੱਗੇ ਕਿਹਾ  ਦੀ ‘ ਪੀਪੀਸਾਂਝ  ਐਪ’ ਨੂੰ ਗੂਗਲ ਪਲੇ ਸਟੋਰ ਤੋਂ ਡਾਊੂੁਨਲੋਡ ਕੀਤਾ ਜਾ ਸਕਦਾ ਹੈ।

ਇਸ ਮੌਕੇ ਡੀਜੀਪੀ ਦਿਨਕਰ ਗੁਪਤਾ ਨੇ ਲੁਧਿਆਣਾ ਕਮਿਸ਼ਨਰੇਟ ਦੇ ਪੁਲਿਸ ਅਧਿਕਾਰੀਆਂ ਨਾਲ ਅਪਰਾਧ ਸਮੀਖਿਆ ਮੀਟਿੰਗ ਵੀ ਕੀਤੀ। ਲੁਧਿਆਣਾ ਦੇ ਪੁਲਿਸ ਕਮਿਸ਼ਨਰ ਰਾਕੇਸ਼ ਅਗਰਵਾਲ ਨੇ ਉਨਾਂ ਨੂੰ ਸ਼ਹਿਰ ਦੇ ਖੇਤਰ ਵਿੱਚ ਅਪਰਾਧ ਦੇ ਤਰੀਕਿਆਂ ਬਾਰੇ ਜਾਣੂ ਕਰਵਾਇਆ। ਸ੍ਰੀ ਅਗਰਵਾਲ ਨੇ ਡੀਜੀਪੀ ਨੂੰ ਅਪਰਾਧ ਨੂੰ ਕੰਟਰੋਲ ਕਰਨ ਲਈ ਪੁਲਿਸ ਦੁਆਰਾ ਕੀਤੇ ਜਾ ਰਹੇ ਵੱਖ -ਵੱਖ ਉਪਾਵਾਂ ਬਾਰੇ ਵੀ  ਦੱਸਿਆ।

ਉਨਾਂ ਕਿਹਾ ਕਿ ਸੂਬੇ ਵਿੱਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਅਗਲੇ ਛੇ ਮਹੀਨੇ ਪੁਲਿਸ ਲਈ ਬਹੁਤ ਚੁਣੌਤੀਪੂਰਨ ਹਨ। ਡੀਜੀਪੀ ਨੇ ਸਰਹੱਦੀ ਸੂਬੇ ਵਿੱਚ ਸ਼ਾਂਤੀ ਅਤੇ ਫਿਰਕੂ ਸਦਭਾਵਨਾ ਭੰਗ ਕਰਨ ਵਾਲੀਆਂ ਦੇਸ਼ ਵਿਰੋਧੀ ਤਾਕਤਾਂ ਦੇ ਨਾਪਾਕ ਮਨਸੂਬਿਆਂ ਨੂੰ ਠੱਲਣ ਦੇ ਮੱਦੇਨਜ਼ਰ ਸਾਰੇ ਅਧਿਕਾਰੀਆਂ ਨੂੰ ਚੌਕਸ ਰਹਿਣ ਲਈ ਵੀ ਕਿਹਾ।
ਉਨਾਂ ਨੇ ਪੁਲਿਸ ਨੂੰ 24 ਘੰਟੇ ਪੁਲਿਸ ਨਾਕੇ ’ਤੇ ਤਾਇਨਾਤ ਰਹਿਣ ਅਤੇ ਵਿਅਕਤੀਆਂ ਅਤੇ ਵਾਹਨਾਂ ਦੀ ਚੈਕਿੰਗ ਵਿੱਚ ਤੇਜ਼ੀ ਲਿਆਉਣ ਦੇ ਨਿਰਦੇਸ਼ ਦਿੱਤੇ। ਡੀਜੀਪੀ ਨੇ ਅਧਿਕਾਰੀਆਂ ਨੂੰ ਇਹ ਵੀ ਕਿਹਾ ਕਿ ਉਹ ਰਿਹਾਇਸ਼ੀ ਖੇਤਰ ਵਿੱਚ ਜਾ ਕੇ ਮਨੁੱਖੀ ਖੁਫੀਆ ਜਾਣਕਾਰੀ ਪ੍ਰਾਪਤ ਕਰਨ, ਸਰੋਤਾਂ ਨੂੰ ਵਿਕਸਤ ਕਰਨ, ਥਾਣਿਆਂ ਦੀ ਮੈਪਿੰਗ ਕਰਨ ਅਤੇ ਹਿਸਟਰੀ ਸ਼ੀਟਰਸ, ਜੇਲ ਤੋਂ ਬਾਹਰ ਅਪਰਾਧੀਆਂ ਅਤੇ ਹੋਰ ਸ਼ੱਕੀ ਵਿਅਕਤੀਆਂ ‘ਤੇ ਨਜ਼ਰ ਰੱਖਣ।

ਇਸ ਦੌਰਾਨ ਸਾਲਾਂ ਤੋਂ ਪੁਲਿਸ ਸਟੇਸ਼ਨਾਂ ਵਿੱਚ ਜ਼ਬਤ ਕੀਤੇ  ਵਾਹਨਾਂ ਦਾ ਨਿਪਟਾਰਾ ਕਰਨ ਲਈ ਡੀਜੀਪੀ ਨੇ ਰੂਲ ਬੁੱਕ ਵੀ ਲਾਂਚ ਕੀਤੀ ਜੋ ਕਿ ਸੰਬੰਧਤ ਸੀ.ਆਰ.ਪੀ.ਸੀ. ਅਤੇ ਪੰਜਾਬ ਪੁਲਿਸ ਐਕਟ ਦੀ ਪਾਲਣਾ ਕਰਕੇ ਅਜਿਹੇ ਵਾਹਨਾਂ ਦੇ ਨਿਪਟਾਰੇ ਲਈ ਵਿੱਚ ਸੇਧ ਦੇਵੇਗੀ। ਡੀ.ਜੀ.ਪੀ. ਨੇ ਦੱਸਿਆ ਕਿ ਰੂਲਬੁੱਕ ਪੀ.ਪੀ.ਐਸ. ਅਧਿਕਾਰੀ ਗੁਰਦੇਵ ਸਿੰਘ ਦੁਆਰਾ ਤਿਆਰ ਕੀਤੀ ਗਈ ਹੈ।    

Advertisement
Advertisement
Advertisement
Advertisement
Advertisement
error: Content is protected !!