50 ਵਿੱਘੇ ਜ਼ਮੀਨ ਨੂੰ ਲੈ ਕੇ ਕੋਰਟ ਵਿੱਚ ਚੱਲ ਰਿਹਾ ਸੀ ਦੋਵੇਂ ਧਿਰਾਂ ਦਾ ਕੇਸ
ਬੀ ਟੀ ਐੱਨ , ਪਟਨਾ , 5 ਅਗਸਤ 2021
ਜ਼ਮੀਨੀ ਵਿਵਾਦ ਨੂੰ ਲੈ ਕੇ ਅਕਸਰ ਹੀ ਲੜਾਈ ਝਗੜੇ ਹੁੰਦੇ ਰਹਿੰਦੇ ਹਨ ਕਈ ਵਾਰ ਅਜਿਹਾ ਮਾਹੌਲ ਵੀ ਬਣਦਾ ਹੈ ਕਿ ਮਾਮੂਲੀ ਝਗੜਾ ਗੰਭੀਰ ਸਿੱਟਿਆਂ ਨੂੰ ਅੰਜਾਮ ਦਿੰਦਾ ਹੈ । ਅਜਿਹਾ ਹੀ ਮਾਮਲਾ ਪਟਨਾ ਦੇ ਨਾਲੰਦਾ ਵਿੱਚ ਵਾਪਰਿਆ ਹੈ , ਜਿੱਥੇ ਦੋ ਪਰਿਵਾਰਾਂ ਦਾ ਜ਼ਮੀਨ ਨੂੰ ਲੈ ਕੇ ਕਾਫੀ ਲੰਮੇ ਸਮੇਂ ਤੋਂ ਝਗੜਾ ਚੱਲਦਾ ਆ ਰਿਹਾ ਸੀ । ਕੱਲ੍ਹ ਸਵੇਰੇ ਜ਼ਮੀਨ ਤੇ ਕਬਜ਼ੇ ਨੂੰ ਲੈ ਕੇ ਝਗੜੇ ਵਿਚ ਦਿਨ ਦਿਹਾੜੇ ਛੇ ਵਿਅਕਤੀਆਂ ਦਾ ਕਤਲ ਕਰ ਦਿੱਤਾ ਗਿਆ ।
ਇਹ ਦਰਦਨਾਕ ਘਟਨਾ ਬਿਹਾਰ ਦੇ ਨਾਲੰਦਾ ਵਿੱਚ ਜ਼ਮੀਨੀ ਵਿਵਾਦ ਨੂੰ ਲੈ ਕੇ ਘਟੀ ਹੈ। ਇਹ ਘਟਨਾ ਰਾਜਗੀਰ ਸਬ ਡਿਵੀਜ਼ਨ ਅਧੀਨ ਪੈਂਦੇ ਛਬੀਲਾਪੁਰ ਥਾਣੇ ਖੇਤਰ ਦੇ ਪਿੰਡ ਲੋਧੀਪੁਰ ਦੀ ਹੈ । ਜਿੱਥੇ ਦੋ ਪਰਿਵਾਰਾਂ ਦਾ ਜ਼ਮੀਨੀ ਵਿਵਾਦ ਨੂੰ ਲੈ ਕੇ ਝਗੜਾ ਚੱਲ ਰਿਹਾ ਸੀ । ਇਹ ਘਟਨਾ ਉਸ ਵਕਤ ਭਿਆਨਕ ਰੂਪ ਅਖਤਿਆਰ ਕਰ ਗਈ ਜਦੋਂ ਜ਼ਮੀਨੀ ਵਿਵਾਦ ਕਾਰਨ ਦੋਵੇਂ ਧਿਰਾਂ ਵਿੱਚ ਲੜਾਈ ਹੋ ਗਈ, ਲੜਾਈ ਇੰਨੀ ਜ਼ਿਆਦਾ ਭਿਆਨਕ ਸੀ ਕਿ ਇਕ ਧਿਰ ਦੇ ਚਾਰ ਦਰਜਨ ਤੋਂ ਵਧੇਰੇ ਵਿਅਕਤੀਆਂ ਨੇ ਸੈਂਕੜੇ ਗੋਲੀਆਂ ਚਲਾਈਆਂ , ਜਿਸ ਦੌਰਾਨ 6 ਲੋਕਾਂ ਦੀ ਮੌਤ ਹੋ ਗਈ ।
ਇਸ ਘਟਨਾ ਤੋਂ ਬਾਅਦ ਪੁਲੀਸ ਵੱਲੋਂ ਕੁਝ ਲੋਕਾਂ ਨੂੰ ਰਿਹਾਸਤ ਵਿੱਚ ਲੈ ਕੇ ਪੁੱਛਗਿੱਛ ਕੀਤੀ ਜਾ ਰਹੀ ਹੈ ਪਿੰਡ ਵਿਚ ਪੁਲਸ ਟੀਮ ਦੀ ਤਾਇਨਾਤੀ ਕੀਤੀ ਗਈ ਹੈ ਅਤੇ ਪਿੰਡ ਵਿਚ ਸਹਿਮ ਦਾ ਮਾਹੌਲ ਪਾਇਆ ਜਾ ਰਿਹਾ ਹੈ ।
ਪਰਿਵਾਰਕ ਮੈਂਬਰਾਂ ਨੇ ਪੁਲਸ ਟੀਮ ਵੱਲੋਂ ਦੇਰੀ ਨਾਲ ਪਹੁੰਚਣ ਦਾ ਲਾਇਆ ਦੋਸ਼
ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਬੁੱਧਵਾਰ ਨੂੰ ਸਵੇਰੇ ਨੌਂ ਵਜੇ ਤੋਂ ਹੀ ਗੋਲੀਆਂ ਚੱਲ ਰਹੀਆਂ ਸਨ । ਉਨ੍ਹਾਂ ਕਿਹਾ ਕਿ ਅਸੀਂ ਪੁਲਸ ਨੂੰ ਜਾਣਕਾਰੀ ਦੇ ਦਿੱਤੀ ਸੀ ਪਰ ਪੁਲਸ ਬਹੁਤ ਹੀ ਦੇਰੀ ਨਾਲ ਪਹੁੰਚੀ । ਉਨ੍ਹਾਂ ਕਿਹਾ ਕਿ ਪੁਲਸ ਨੂੰ ਜਾਣਕਾਰੀ ਦੇਣ ਦੇ ਬਾਵਜੂਦ ਵੀ ਪੁਲਸ ਟੀਮ ਨੇ ਦੇਰੀ ਕਰ ਦਿੱਤੀ। ਜਿਸ ਕਾਰਨ ਇਹ ਘਟਨਾਕ੍ਰਮ ਵਾਪਰਿਆ ਹੈ । ਉਨ੍ਹਾਂ ਕਿਹਾ ਕਿ ਜੇਕਰ ਪੁਲੀਸ ਸਮੇਂ ਤੇ ਪਹੁੰਚ ਜਾਂਦੀ ਤਾਂ ਇਹ ਘਟਨਾਕਰਮ ਨਾ ਵਾਪਰਦਾ ।
ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਸਾਡੇ ਦੋ ਪਰਿਵਾਰਾਂ ਵਿਚ 50 ਬਿੱਘੇ ਜ਼ਮੀਨ ਨੂੰ ਲੈ ਕੇ ਕੋਰਟ ਵਿੱਚ ਕੇਸ ਚੱਲ ਰਿਹਾ ਸੀ। ਉਨ੍ਹਾਂ ਕਿਹਾ ਕਿ ਬੁੱਧਵਾਰ ਸਵੇਰੇ ਪਿੰਡ ਵਿਚ ਮਹਿੰਦਰ ਯਾਦਵ ਅਤੇ ਰਾਜੇਸ਼ ਯਾਦਵ ਆਪਣੇ ਪੁੱਤਰਾਂ ਨਾਲ ਖੇਤ ਵਿੱਚ ਕੰਮ ਕਰ ਰਹੇ ਸੀ । ਇਸੇ ਦੌਰਾਨ ਪਰਸ਼ੂਰਾਮ ਯਾਦਵ ਆਪਣੇ ਬੇਟਾ, ਭਰਾ ਅਤੇ ਭਤੀਜਿਆਂ ਨਾਲ ਉਨ੍ਹਾਂ ਨੂੰ ਰੋਕਣ ਲਈ ਪਹੁੰਚੇ । ਇਸੇ ਦੌਰਾਨ ਤੂੰ ਤੂੰ ਮੈਂ ਮੈਂ ਸ਼ੁਰੂ ਹੋਣ ਤੋਂ ਬਾਅਦ ਲੜਾਈ ਖ਼ਤਰਨਾਕ ਰੂਪ ਧਾਰ ਗਈ ।
ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਇਸੇ ਦੌਰਾਨ ਕਰੀਬ ਚਾਰ ਦਰਜਨ ਵਿਅਕਤੀ ਹਥਿਆਰ ਲੈ ਕੇ ਪਹੁੰਚੇ । ਉਨ੍ਹਾਂ ਦੱਸਿਆ ਕਿ ਝਗੜੇ ਦੌਰਾਨ ਚਲਾਈਆਂ ਗਈਆਂ ਗੋਲੀਆਂ ਦੌਰਾਨ 9 ਲੋਕਾਂ ਨੂੰ ਗੋਲੀਆਂ ਲੱਗੀਆਂ । ਜਿਨ੍ਹਾਂ ਵਿੱਚੋਂ 4 ਜਣਿਆਂ ਦੀ ਮੌਕੇ ਤੇ ਹੀ ਮੌਤ ਹੋ ਗਈ ਜਦਕਿ ਤਿੰਨ ਵਿਅਕਤੀ ਜ਼ਖ਼ਮੀ ਹਨ । ਉਨ੍ਹਾਂ ਦੱਸਿਆ ਕਿ ਮ੍ਰਿਤਕਾਂ ਦੀ ਪਛਾਣ ਪਰਸੂ ਰਾਮ ਯਾਦਵ ਅਤੇ ਉਨ੍ਹਾਂ ਦੇ ਪੁੱਤਰ ਧੀਰੇਂਦਰ ਅਤੇ ਸ਼ਿਵੇਂਦਰ , ਜਾਦੂ ਯਾਦਵ ਅਤੇ ਉਨ੍ਹਾਂ ਦੇ ਪੁੱਤਰ ਮਿੰਟੂ ਅਤੇ ਮਹੇਸ਼ ਯਾਦਵ ਵਜੋਂ ਹੋਈ ਹੈ ।
Advertisement